-0.9 C
Toronto
Wednesday, December 24, 2025
spot_img
Homeਪੰਜਾਬਉਪ ਚੋਣ ਕਮਿਸ਼ਨਰ ਨੇ ਡੌਨ ਬਣ ਕੇ ਘੁੰਮਣ ਵਾਲੇ ਨੇਤਾਵਾਂ ਨੂੰ ਕੀਤਾ...

ਉਪ ਚੋਣ ਕਮਿਸ਼ਨਰ ਨੇ ਡੌਨ ਬਣ ਕੇ ਘੁੰਮਣ ਵਾਲੇ ਨੇਤਾਵਾਂ ਨੂੰ ਕੀਤਾ ਖਬਰਦਾਰ

logo-2-1-300x105-3-300x105ਬਠਿੰਡਾ/ਬਿਊਰੋ ਨਿਊਜ਼ : ਉਪ ਚੋਣ ਕਮਿਸ਼ਨਰ ਵਿਜੇ ਦੇਵ ਨੇ ਸਖ਼ਤੀ ਨਾਲ ਕਿਹਾ ਕਿ ਪੰਜਾਬ ਚੋਣਾਂ ਵਿਚ ਕਿਸੇ ਨੂੰ ਡੌਨ ਨਹੀਂ ਬਣਨ ਦਿੱਤਾ ਜਾਵੇਗਾ। ਉਨ੍ਹਾਂ ਗੰਨਮੈਨ ਨਾਲ ਡੌਨ ਬਣ ਕੇ ਘੁੰਮਣ ਵਾਲੇ ਨੇਤਾਵਾਂ ਨੂੰ ਖ਼ਬਰਦਾਰ ਕਰਦਿਆਂ ਕਿਹਾ ਕਿ ਨੇਤਾਵਾਂ ਨਾਲ ਤਾਇਨਾਤ ਵਾਧੂ ਗੰਨਮੈਨ ਵਾਪਸ ਲੈ ਲਏ ਗਏ ਹਨ ਅਤੇ ਪਤਾ ਲੱਗਣ ‘ਤੇ ਹੋਰ ਵੀ ਵਾਪਸ ਬੁਲਾ ਲਏ ਜਾਣਗੇ। ਉਪ ਚੋਣ ਕਮਿਸ਼ਨਰ ਨੇ ਇੱਥੇ ਮਾਲਵੇ ਦੇ ਚਾਰ ਜ਼ਿਲ੍ਹਿਆਂ ਬਠਿੰਡਾ, ਮਾਨਸਾ, ਫਾਜ਼ਿਲਕਾ ਤੇ ਮੁਕਤਸਰ ਦੇ ਚੋਣ ਅਫ਼ਸਰਾਂ, ਪੁਲਿਸ ਅਫਸਰਾਂ ਤੇ ਚੋਣ ਆਬਜ਼ਰਵਰਾਂ ਨਾਲ ਨਿਰਪੱਖ ਤੇ ਭੈਅ ਮੁਕਤ ਚੋਣਾਂ ਕਰਾਉਣ ਲਈ ਮੀਟਿੰਗ ਕੀਤੀ। ਉਨ੍ਹਾਂ ਨੇ ਬਾਦਲਾਂ ਦੇ ਖ਼ਿੱਤੇ ਨੂੰ ਅਤਿ ਸੰਵੇਦਨਸ਼ੀਲ ਦੱਸਦਿਆਂ ਅਫ਼ਸਰਾਂ ਨੂੰ ਇਸ ‘ਤੇ ਕਰੜੀ ਨਜ਼ਰ ਰੱਖਣ ਦੀ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਚੋਣਾਂ ਦੌਰਾਨ ਪੱਤਾ ਨਹੀਂ ਹਿੱਲਣ ਦੇਵੇਗਾ। ਉਨ੍ਹਾਂ ਦੱਸਿਆ ਕਿ ਪਿਛਲੀਆਂ ਚੋਣਾਂ ਦੌਰਾਨ ਅਰਧ ਸੈਨਿਕ ਬਲਾਂ ਦੀਆਂ 225 ਕੰਪਨੀਆਂ ਤਾਇਨਾਤ ਸਨ ਜਦੋਂ ਕਿ ਐਤਕੀਂ 500 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ।
ਉਨ੍ਹਾਂ ਅਫ਼ਸਰਾਂ ਨੂੰ ਹਦਾਇਤ ਕੀਤੀ ਕਿ ਕਿਸੇ ਵੀ ਪਾਰਟੀ ਜਾਂ ਉਮੀਦਵਾਰ ਵੱਲੋਂ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਦਾ ਕੇਸ ਸਾਹਮਣੇ ਆਉਣ ‘ਤੇ ਇਕਸਾਰ ਕਾਰਵਾਈ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਸਰਹੱਦੀ ਜ਼ਿਲ੍ਹਿਆਂ ਵਿਚ ਸਥਾਨਕ ਪੁਲਿਸ ਤੋਂ ਇਲਾਵਾ ਅਰਧ ਸੈਨਿਕ ਬਲਾਂ ਨੂੰ ਤਾਇਨਾਤ ਕੀਤਾ ਗਿਆ ਹੈ ਅਤੇ ਦੋਵਾਂ ਬਲਾਂ ਵੱਲੋਂ ਸ਼ਾਂਤਮਈ ਤਰੀਕੇ ਨਾਲ ਚੋਣਾਂ ਕਰਾਉਣ ਲਈ ਪੂਰੀ ਮੁਸਤੈਦੀ ਨਾਲ ਡਿਊਟੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਚੋਣ ਨਿਗਰਾਨਾਂ ਵੱਲੋਂ ਰੋਜ਼ਾਨਾ ਆਪਣੀ ਰਿਪੋਰਟ ਦਿੱਤੀ ਜਾ ਰਹੀ ਹੈ। ਸੂਬੇ ਵਿਚ ਵੱਡੀ ਗਿਣਤੀ ਵਿੱਚ ਨਾਕੇ ਲਗਾ ਕੇ ਕਰੜੇ ਸੁਰੱਖਿਆ ਪ੍ਰਬੰਧ ਕੀਤੇ ਹੋਏ ਹਨ ਅਤੇ ਨਸ਼ਿਆਂ ਦੀ ਰੋਕਥਾਮ ਲਈ ਛਾਪੇ ਮਾਰੇ ਜਾ ਰਹੇ ਹਨ। ਕਿਸੇ ਵੀ ਰਾਜਸੀ ਪਾਰਟੀ ਜਾਂ ਉਮੀਦਵਾਰ ਵੱਲੋਂ ਰਾਜਸੀ ਮੰਤਵ ਲਈ ਧਾਰਮਿਕ ਥਾਵਾਂ ਦੀ ਵਰਤੋਂ ਵੀ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਹੈ ਅਤੇ ਇਸ ਸਬੰਧੀ ਕੋਈ ਮਾਮਲਾ ਧਿਆਨ ਵਿਚ ਆਉਣ ‘ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।

RELATED ARTICLES
POPULAR POSTS