Home / ਪੰਜਾਬ / ਭਗਵੰਤ ਮਾਨ ਨੇ ਖਹਿਰਾ ‘ਤੇ ਕੀਤੇ ਤਿੱਖੇ ਸ਼ਬਦੀ ਹਮਲੇ

ਭਗਵੰਤ ਮਾਨ ਨੇ ਖਹਿਰਾ ‘ਤੇ ਕੀਤੇ ਤਿੱਖੇ ਸ਼ਬਦੀ ਹਮਲੇ

ਕਿਹਾ, ਪੰਜਾਬ ਪ੍ਰਤੀ ਵਫ਼ਾਦਾਰੀ ਲਈ ਮੈਨੂੰ ਕਿਸੇ ਤੋਂ ਐਨ.ਓ.ਸੀ ਲੈਣ ਦੀ ਲੋੜ ਨਹੀਂ
ਚੰਡੀਗੜ੍ਹ/ਬਿਊਰੋ ਨਿਊਜ਼
ਪਿਛਲੇ ਕਈ ਦਿਨਾਂ ਤੋਂ ਆਮ ਆਦਮੀ ਪਾਰਟੀ ਵਿਚ ਵਾਪਰ ਰਹੀਆਂ ਘਟਨਾਵਾਂ ਕਾਰਨ ਅੱਜ ਭਗਵੰਤ ਮਾਨ ਨੇ ਇਕ ਪ੍ਰੈੱਸ ਕਾਨਫ਼ਰੰਸ ਕਰ ਕੇ ਸੁਖਪਾਲ ਖਹਿਰਾ ‘ਤੇ ਸ਼ਬਦੀ ਹਮਲੇ ਕੀਤੇ। ਭਗਵੰਤ ਨੇ ਕਿਹਾ ਕਿ ਜਿਸ ਦਿਨ ਤੋਂ ਖਹਿਰਾ ਦਾ ਅਹੁਦਾ ਖੁੱਸਿਆ ਹੈ, ਇਸ ਦਿਨ ਤੋਂ ਉਨ੍ਹਾਂ ਪਾਰਟੀ ਦੇ ਖ਼ਿਲਾਫ਼ ਹੀ ਬੋਲਣਾ ਸ਼ੁਰੂ ਕਰ ਦਿੱਤਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜਿਸ ਦਿਨ ਸੁਖਪਾਲ ਖਹਿਰਾ ਨੂੰ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਅਹੁਦੇ ਤੋਂ ਹਟਾਇਆ ਗਿਆ ਉਸ ਤੋਂ ਇਕ ਦਿਨ ਪਹਿਲਾਂ ਦੇ ਉਹ ਰਾਮਪੁਰ ਲੋਹੀਆ ਹਸਪਤਾਲ ਵਿਚ ਦਾਖਲ ਸਨ। ਉਨ੍ਹਾਂ ਨੇ ਟੀ.ਵੀ. ਵਿਚ ਇਹ ਸਭ ਦੇਖ ਕੇ ਸੋਸ਼ਲ ਮੀਡੀਆ ‘ਤੇ ਇਕ ਪੋਸਟ ਵੀ ਪਾਈ ਸੀ ਕਿ ਖੂਨ ਪਸੀਨੇ ਨਾਲ ਬਣਾਈ ਆਮ ਆਦਮੀ ਪਾਰਟੀ ਵਿਚ ਅੱਜ ਅਜਿਹਾ ਕਲੇਸ਼ ਪੈ ਗਿਆ ਹੈ ਜੋ ਉਨ੍ਹਾਂ ਦੇ ਅਧਿਕਾਰ ਖੇਤਰ ਤੋਂ ਬਾਹਰ ਹੈ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਪ੍ਰਤੀ ਵਫ਼ਾਦਾਰੀ ਲਈ ਮੈਨੂੰ ਕਿਸੇ ਤੋਂ ਐਨ.ਓ.ਸੀ. ਦੀ ਲੋੜ ਨਹੀਂ ਹੈ।

Check Also

ਅਕਾਲੀ ਤੇ ਬਸਪਾ ਵਰਕਰਾਂ ਨੇ ਕੈਪਟਨ ਦੇ ਫਾਰਮ ਹਾਊਸ ਦਾ ਘਿਰਾਓ ਕਰਨ ਦੀ ਕੀਤੀ ਕੋਸ਼ਿਸ਼

ਪੁਲਿਸ ਨੇ ਛੱਡੀਆਂ ਪਾਣੀ ਦੀਆਂ ਬੁਛਾਰਾਂ ਤੇ ਕੀਤਾ ਲਾਠੀਚਾਰਜ ਮੁਹਾਲੀ/ਬਿਊਰੋ ਨਿਊਜ਼ : ਸ਼੍ਰੋਮਣੀ ਅਕਾਲੀ ਦਲ …