ਬਠਿੰਡਾ ਕਨਵੈਨਸ਼ਨ ਤੋਂ ਬਾਅਦ ਖਹਿਰਾ ਨੇ ਕੀਤੀ ਪਹਿਲੀ ਕਾਰਵਾਈ
ਚੰਡੀਗੜ੍ਹ/ਬਿਊਰੋ ਨਿਊਜ਼
ਸੁਖਪਾਲ ਸਿੰਘ ਖਹਿਰਾ ਧੜੇ ਨੇ ਆਮ ਆਦਮੀ ਪਾਰਟੀ ਦੇ ਢਾਂਚੇ ਦੇ ਪੁਨਰਗਠਨ ਦਾ ਆਗਾਜ ਕਰਦੇ ਹੋਏ ਅੱਜ ਪੰਜਾਬ ਵਾਸਤੇ ਅੱਠ ਮੈਂਬਰੀ ਐਡਹਾਕ ਕਮੇਟੀ ਦਾ ਐਲਾਨ ਕਰ ਦਿੱਤਾ। ਕਮੇਟੀ ਦੇ ਅੱਠ ਮੈਂਬਰਾਂ ਵਿਚ ਸੁਖਪਾਲ ਖਹਿਰਾ, ਕੰਵਰ ਸੰਧੂ, ਨਾਜਰ ਸਿੰਘ ਮਾਨਸਾਹੀਆ, ਜਗਦੇਵ ਸਿੰਘ ਕਮਾਲੂ, ਮਾਸਟਰ ਬਲਦੇਵ ਸਿੰਘ, ਪਿਰਮਲ ਸਿੰਘ ਖਾਲਸਾ, ਜਗਤਾਰ ਸਿੰਘ ਜੱਗਾ ਹਿੱਸੋਵਾਲ ਅਤੇ ਜੈ ਸਿੰਘ ਰੋੜੀ ਸ਼ਾਮਲ ਹਨ। ਮਾਨਸਾਹੀਆ ਨੂੰ ਐਡਹਾਕ ਕਮੇਟੀ ਦਾ ਮੈਂਬਰ ਸੈਕਟਰੀ ਬਣਾਇਆ ਗਿਆ ਹੈ। ਇਸੇ ਦੌਰਾਨ ਕੰਵਰ ਸੰਧੂ ਨੇ ਦੱਸਿਆ ਕਿ ਐਡਹਾਕ ਕਮੇਟੀ ਵਿੱਚ ਅੱਠ ਸਪੈਸ਼ਲ ਇਨਵਾਇਟੀ ਵੀ ਹੋਣਗੇ। ਬਠਿੰਡਾ ਵਿਖੇ ਖਹਿਰਾ ਧੜੇ ਵਲੋਂ ਕੀਤੀ ਗਈ ਕਨਵੈਨਸ਼ਨ ਤੋਂ ਬਾਅਦ ਪੰਜਾਬ ਵਿੱਚ ‘ਆਪ’ ਦੇ ਢਾਂਚੇ ਦੇ ਪੁਨਰਗਠਨ ਦਾ ਇਹ ਪਹਿਲਾ ਕਦਮ ਹੈ।
Check Also
ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ ਰਾਜਪਾਲ ਗੁਲਾਬ ਚੰਦ ਕਟਾਰੀਆ
ਧਰਮ ਬਚਾਓ ਯਾਤਰਾ ਵਿਚ ਸ਼ਾਮਲ ਹੋਏ ਰਾਜਪਾਲ ਸ੍ਰੀ ਆਨੰਦਪੁਰ ਸਾਹਿਬ/ਬਿਊਰੋ ਨਿਊਜ਼ ਪੰਜਾਬ ਦੇ ਰਾਜਪਾਲ ਗੁਲਾਬ …