Breaking News
Home / ਕੈਨੇਡਾ / Front / ਪੰਜਾਬ ਤੇ ਨੇੜਲੇ ਖੇਤਰਾਂ ’ਚ ਸੀਤ ਲਹਿਰ ਦਾ ਜ਼ੋਰ

ਪੰਜਾਬ ਤੇ ਨੇੜਲੇ ਖੇਤਰਾਂ ’ਚ ਸੀਤ ਲਹਿਰ ਦਾ ਜ਼ੋਰ

ਫਰੀਦਕੋਟ ’ਚ ਰਾਤ ਦਾ ਪਾਰਾ ਸਿਫਰ ’ਤੇ ਪਹੁੰਚਿਆ
ਚੰਡੀਗੜ੍ਹ/ਬਿਊਰੋ ਨਿਊਜ਼
ਪੋਹ ਦਾ ਮਹੀਨਾ ਚੜ੍ਹਨ ਦੇ ਨਾਲ ਹੀ ਪੰਜਾਬ ਅਤੇ ਨੇੜਲੇ ਇਲਾਕਿਆਂ ਵਿਚ ਠੰਡ ਨੇ ਵੀ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਪੰਜਾਬ ਵਿੱਚ ਸਵੇਰੇ ਤੇ ਸ਼ਾਮ ਸਮੇਂ ਪੈਣ ਵਾਲੀ ਠੰਡ ਨੇ ਲੋਕਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਲੋਕਾਂ ਨੂੰ ਵਾਹਨ ਚਲਾਉਣ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸੇ ਦੌਰਾਨ ਪੰਜਾਬ ਦਾ ਫਰੀਦਕੋਟ ਸ਼ਹਿਰ ਸਭ ਤੋਂ ਠੰਡਾ ਰਿਹਾ ਹੈ, ਜਿੱਥੇ ਰਾਤ ਸਮੇਂ ਦਾ ਘੱਟ ਤੋਂ ਘੱਟ ਤਾਪਮਾਨ ਸਿਫਰ ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸੇ ਤਰ੍ਹਾਂ ਜ਼ਿਆਦਾਤਰ ਸ਼ਹਿਰਾਂ ਵਿੱਚ ਘੱਟ ਤੋਂ ਘੱਟ ਤਾਪਮਾਨ 2 ਡਿਗਰੀ ਸੈਲਸੀਅਸ ਤੋਂ 5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਗਿਆਨੀਆਂ ਨੇ ਆਉਣ ਵਾਲੇ ਦਿਨਾਂ ਵਿੱਚ ਸੂਬੇ ’ਚ ਠੰਡ ਹੋਰ ਵਧਣ ਦੀ ਸੰਭਾਵਨਾ ਜਤਾਈ ਹੈ। ਉਧਰ ਦੂਜੇ ਪਾਸੇ ਜੰਮੂ ਕਸ਼ਮੀਰ ਵਿਚ ਸੀਤ ਲਹਿਰ ਦੇ ਚੱਲਦਿਆਂ ਕਈ ਹਿੱਸਿਆਂ ਵਿਚ ਪਾਰਾ ਮਾਈਨਸ ਤੋਂ ਵੀ ਹੇਠਾਂ ਚਲਾ ਗਿਆ। ਸ੍ਰੀਨਗਰ ਵਿਚ ਡੱਲ ਝੀਲ ਸਣੇ ਕਈ ਹੋਰ ਝੀਲਾਂ ਵੀ ਜੰਮਣ ਲੱਗੀਆਂ ਹਨ।

Check Also

ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੇਜਰੀਵਾਲ ਨੇ ਦਿੱਲੀ ਵਾਸੀਆਂ ਨੂੰ ਦਿੱਤੀ ਤੀਜੀ ਗਰੰਟੀ

ਕਿਹਾ : 60 ਸਾਲ ਤੋਂ ਉਪਰ ਉਮਰ ਦੇ ਹਰ ਬਜ਼ੁਰਗ ਨੂੰ ਮਿਲੇਗਾ ਮੁਫਤ ਇਲਾਜ਼ ਨਵੀਂ …