Breaking News
Home / ਪੰਜਾਬ / ਚੋਣਾਂ ਦੇ ਐਲਾਨ ਤੋਂ ਬਾਅਦ ਵੱਡੀ ਮਾਤਰਾ ‘ਚ ਨਾਜਾਇਜ਼ ਅਸਲਾ ਬਰਾਮਦ

ਚੋਣਾਂ ਦੇ ਐਲਾਨ ਤੋਂ ਬਾਅਦ ਵੱਡੀ ਮਾਤਰਾ ‘ਚ ਨਾਜਾਇਜ਼ ਅਸਲਾ ਬਰਾਮਦ

POLICE-CHECK copy copyਚੰਡੀਗੜ੍ਹ : ਪੰਜਾਬ ਵਿਧਾਨ ਸਭਾ ਚੋਣਾਂ ਦੇ ਐਲਾਨ ਬਾਅਦ ਸੂਬੇ ਵਿੱਚੋਂ ਵੱਡੀ ਪੱਧਰ ‘ਤੇ ਨਾਜਾਇਜ਼ ਹਥਿਆਰ ਬਰਾਮਦ ਹੋਏ ਹਨ, ਜਿਸ ਨੇ ਸੂਬੇ ਦੀ ਕਾਨੂੰਨ ਵਿਵਸਥਾ ‘ਤੇ ਸਵਾਲੀਆ ਨਿਸ਼ਾਨ ਲਾਇਆ ਹੈ। ਇਹ ਹਥਿਆਰ ਸੜਕਾਂ ‘ਤੇ ਚੈਕਿੰਗ ਦੌਰਾਨ ਕਾਰਾਂ ਵਿਚੋਂ ਬਰਾਮਦ ਹੋਏ ਹਨ। ਰਾਜ ਦੇ ਮੁੱਖ ਚੋਣ ਅਧਿਕਾਰੀ ਵੀ. ਕੇ.ਸਿੰਘ ਤੇ ਵਧੀਕ ਡੀਜੀਪੀ ਵੀ.ਕੇ. ਭਾਵੜਾ ਅਨੁਸਾਰ ਹੁਣ ਤਕ 409 ਹਥਿਆਰ ਫੜੇ ਗਏ ਹਨ। ਇਨ੍ਹਾਂ ਅਧਿਕਾਰੀਆਂ ਨੇ ਦੱਸਿਆ ਕਿ 4 ਜਨਵਰੀ ਬਾਅਦ ਨਸ਼ਿਆਂ ਦੀ ਬਰਾਮਦਗੀ ਦੇ 332 ਮਾਮਲੇ ਦਰਜ ਕੀਤੇ ਗਏ ਹਨ ਅਤੇ ਇਨ੍ਹਾਂ ਕੇਸਾਂ ਵਿੱਚ 394 ਵਿਅਕਤੀ ਗ੍ਰਿਫਤਾਰ ਕੀਤੇ ਹਨ। ਉਨ੍ਹਾਂ ਦੱਸਿਆ ਕਿ 409 ਹਥਿਆਰਾਂ ਦੀ ਬਰਾਮਦਗੀ ਸਬੰਧੀ 500 ਤੋਂ ਵੱਧ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਨਸ਼ੀਲੇ ਪਦਾਰਥਾਂ ਤੇ ਹਥਿਆਰਾਂ ਦੀ ਬਰਾਮਦਗੀ ਤੋਂ ਕਾਨੂੰਨ ਦਾ ਰਾਜ ਲਾਗੂ ਹੋਣ ਦੀ ਪੁਸ਼ਟੀ ਹੋਣ ਲੱਗੀ ਹੈ।
ਚੋਣ ਅਧਿਕਾਰੀਆਂ ਮੁਤਾਬਕ ਗੁਆਂਢੀ ਰਾਜਾਂ ਜੰਮੂ ਕਸ਼ਮੀਰ ਤੇ ਰਾਜਸਥਾਨ ਪੁਲਿਸ ਨੇ ਵੀ ਅੰਤਰਰਾਜੀ ਸੀਮਾ ‘ਤੇ 15 ਕੁਇੰਟਲ ਭੁੱਕੀ ਫੜੀ ਹੈ। ਲੁਧਿਆਣਾ ਵਿਚ ਇੱਕ ਹਿੰਦੂ ਨੇਤਾ ਦੀ ਹੱਤਿਆ, ਜਲੰਧਰ ‘ਚ ਗੈਂਗਵਾਰ ਅਤੇ ਫਰੀਦਕੋਟ ਵਿਚ ਇੱਕ ਉਮੀਦਵਾਰ ਨਾਲ ਤਾਇਨਾਤ ਸੁਰੱਖਿਆ ਕਰਮੀ ਤੋਂ ਬੰਦੂਕ ਖੋਹ ਲਏ ਜਾਣ ਨੂੰ ਵੀ ਕਮਿਸ਼ਨ ਨੇ ਗੰਭੀਰਤਾ ਨਾਲ ਲਿਆ ਹੈ। ਇਨ੍ਹਾਂ ਮਾਮਲਿਆਂ ਨੂੰ ਲੈ ਕੇ ਪੁਲਿਸ ਅਧਿਕਾਰੀਆਂ ‘ਤੇ ਨਜ਼ਲਾ ਝੜ ਸਕਦਾ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਸੁਰੱਖਿਆ ਨਾ ਲੈਣ ਸਬੰਧੀ ਲਿਖੇ ਪੱਤਰ ਦੇ ਜਵਾਬ ਵਿੱਚ ਵੀ.ਕੇ. ਭਾਵੜਾ ਨੇ ਕਿਹਾ ਕਿ ਜਿਸ ਵਿਅਕਤੀ ਵਿਸ਼ੇਸ਼ ਨੂੰ ਪਹਿਲਾਂ ਹੀ ਕਿਸੇ ਅਹੁਦੇ ਮੁਤਾਬਕ ਸੁਰੱਖਿਆ ਦਿੱਤੀ ਹੋਈ ਹੈ। ਉਸ ਨੂੰ ਪੰਜਾਬ ਵਿਚ ਸੁਰੱਖਿਆ ਦੇਣ ਲਈ ਅਸੀਂ ਪਾਬੰਦ ਹਾਂ। ਪੰਜਾਬ ਵਿਧਾਨ ਸਭਾ ਦੌਰਾਨ ਅੰਤਰਰਾਜੀ ਸਰਹੱਦਾਂ ‘ਤੇ ਸੁਰੱਖਿਆ ਸਖ਼ਤ ਕਰਨ ਅਤੇ ਤਸਕਰੀ ਰੋਕਣ ਲਈ ਭਾਵੜਾ ਨੇ ਜੰਮੂ ਕਸ਼ਮੀਰ, ਹਰਿਆਣਾ, ਹਿਮਾਚਲ ਪ੍ਰਦੇਸ਼, ਰਾਜਸਥਾਨ ਤੇ ਚੰਡੀਗੜ੍ਹ ਦੇ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਰਾਜਾਂ ਨਾਲ ਲਗਦੀ ਸਰਹੱਦ ਨੂੂੰ ਵੋਟਾਂ ਪੈਣ ਵਾਲੇ ਦਿਨ ਤੋਂ 72 ਘੰਟੇ ਪਹਿਲਾਂ (3 ਦਿਨ ਪਹਿਲਾਂ) ਮੁਕੰਮਲ ਤੌਰ ‘ਤੇ ਸੀਲ ਕੀਤਾ ਜਾਵੇਗਾ। ઠਵਧੀਕ ਡੀਜੀਪੀ ਨੇ ਦੱਸਿਆ ਕਿ ਚੋਣ ਜ਼ਾਬਤੇ ਬਾਅਦ 4.04 ਕਰੋੜ ਰੁਪਏ ਨਕਦ, 9.22 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ, 21.52 ਕਰੋੜ ਰੁਪਏ ਦਾ ਸੋਨਾ ਅਤੇ 1.27 ਕਰੋੜ ਰੁਪਏ ਦੀ ਸ਼ਰਾਬ ਬਰਾਮਦ ਕੀਤੀ ਜਾ ਚੁੱਕੀ ਹੈ। ਅਕਾਲੀ ਨੇਤਾਵਾਂ ਨੂੰ ਦਿੱਤੀ ਸੁਰੱਖਿਆ ਦੇ ਮਾਮਲੇ ‘ਤੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਹੁਣ ਤਕ 1200 ਪੁਲਿਸ ਮੁਲਾਜ਼ਮ ਵਾਪਸ ਲਏ ਜਾ ਚੁੱਕੇ ਹਨ ਤੇ ਜੇਕਰ ਲੋੜ ਪਈ ਤਾਂ ਮੁੜ ਸਮੀਖਿਆ ਕੀਤੀ ਜਾਵੇਗੀ। ਮੁੱਖ ਚੋਣ ਅਧਿਕਾਰੀ ਨੇ ਦੱਸਿਆ ਕਿ ਵਿਧਾਨ ਸਭਾ ਹਲਕਿਆਂ ਵਿਚ 55 ਜਨਰਲ ਆਬਜ਼ਰਬਰ (ਚੋਣ ਨਿਗਰਾਨ), 50 ਖ਼ਰਚਾ ਨਿਗਰਾਨ ਤੇ 27 ਪੁਲਿਸ ਨਿਗਰਾਨ ਤਾਇਨਾਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਹੁਣ ਤਕ ਮੁੱਲ ਦੀਆਂ ਖ਼ਬਰਾਂ (ਪੇਡ ਨਿਊਜ਼) ਦੇ 46 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚੋਂ 16 ਮਾਮਲਿਆਂ ਵਿਚ ਜ਼ਿਲ੍ਹਾ ਪੱਧਰੀ ਕਮੇਟੀ ਨੇ ਪੇਡ ਨਿਊਜ਼ ਦੀ ਪੁਸ਼ਟੀ ਕਰ ਦਿੱਤੀ ਹੈ, 26 ਮਾਮਲੇ ਵਿਚਾਰ ਅਧੀਨ ਹਨ ਤੇ 4 ਮਾਮਲਿਆਂ ਵਿੱਚ ਪੇਡ ਨਿਊਜ਼ ਦੀ ਪੁਸ਼ਟੀ ਨਹੀਂ ਹੁੰਦੀ। ਉਨ੍ਹਾਂ ਦੱਸਿਆ ਕਿ 85 ਫ਼ੀਸਦ ਹਥਿਆਰ ਜਮ੍ਹਾਂ ਕਰਾਏ ਜਾ ਚੁੱਕੇ ਹਨ। ਪਰਵਾਸੀ ਭਾਰਤੀਆਂ ਵੱਲੋਂ ਪ੍ਰਚਾਰ ਦੇ ਮੁੱਦੇ ‘ਤੇ ਉਨ੍ਹਾਂ ਕਿਹਾ ਕਿ ਇਹ ਮਾਮਲਾ ਹਾਲ ਦੀ ਘੜੀ ਚੋਣ ਕਮਿਸ਼ਨ ਕੋਲ ਵਿਚਾਰ ਅਧੀਨ ਹੈ।

Check Also

ਮਲਿਕਾ ਅਰਜੁਨ ਖੜਗੇ ਨੇ ਪੰਜਾਬ ਦੀ ਕਾਨੂੰਨ ਵਿਵਸਥਾ ’ਤੇ ਚੁੱਕੇ ਸਵਾਲ

ਕਿਹਾ : ਪੰਜਾਬ ਨੂੰ ਨਸ਼ਿਆਂ ਨੇ ਕਰ ਦਿੱਤਾ ਹੈ ਤਬਾਹ ਅੰਮਿ੍ਰਤਸਰ/ਬਿਊਰੋ ਨਿਊਜ਼ : ਕਾਂਗਰਸ ਪਾਰਟੀ …