Breaking News
Home / ਪੰਜਾਬ / ਇਨਕਲਾਬੀ ਵਾਰਾਂ ਗਾ ਕੇ ਕਿਸਾਨਾਂ ‘ਚ ਜੋਸ਼ ਭਰਿਆ

ਇਨਕਲਾਬੀ ਵਾਰਾਂ ਗਾ ਕੇ ਕਿਸਾਨਾਂ ‘ਚ ਜੋਸ਼ ਭਰਿਆ

ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਦੇ ਟਿਕਰੀ ਬਾਰਡਰ ‘ਤੇ ਲਗਾਤਾਰ ਚੱਲ ਰਹੇ ਮੋਰਚੇ ਦੀ ਸ਼ੁਰੂਆਤ ਨੌਜਵਾਨਾਂ ਦੀ ਆਗੂ ਟੀਮ ਵੱਲੋਂ ਭਗਤ ਸਿੰਘ ਤੇ ਸਰਾਭੇ ਦੀਆਂ ਇਨਕਲਾਬੀ ਵਾਰਾਂ ਗਾ ਕੇ ਕੀਤੀ ਗਈ। ਇਸ ਮੌਕੇ ਵੱਡੀ ਗਿਣਤੀ ਵਿਚ ਕਿਸਾਨਾਂ ਮਜ਼ਦੂਰਾਂ, ਮਹਿਲਾਵਾਂ ਅਤੇ ਨੌਜਵਾਨਾਂ ਨੇ ਪੰਡਾਲ ਵਿੱਚ ਪਹੁੰਚ ਕੇ ਵੱਖ-ਵੱਖ ਨੌਜਵਾਨ ਆਗੂਆਂ ਦੀਆਂ ਤਕਰੀਰਾਂ ਸੁਣੀਆਂ।
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਆਗੂਆਂ ਨੇ ਦੱਸਿਆ ਕਿ ਕਿਵੇਂ ਕੇਂਦਰ ਸਰਕਾਰ ਦੀਆਂ ਨੀਤੀਆਂ ਜਿੱਥੇ ਕਿਸਾਨਾਂ ਦਾ ਵੱਡੀ ਪੱਧਰ ‘ਤੇ ਉਜਾੜਾ ਕਰ ਰਹੀਆਂ ਹਨ ਉਥੇ ਨੌਜਵਾਨਾਂ ਨੂੰ ਬੇਰੁਜ਼ਗਾਰੀ ਦੇ ਅਮਲ ਵਿੱਚ ਧੱਕ ਰਹੀਆਂ ਹਨ। ਬਿੱਟੂ ਮੱਲਣ ਅਤੇ ਹਰਪ੍ਰੀਤ ਸਿੰਘ ਦੀਨਾ ਪਿੰਡ ਸਿਵੀਆ ਨੇ ਦੱਸਿਆ ਕਿ ਕਿਵੇਂ ਬੇਰੁਜ਼ਗਾਰੀ ਦੇ ਮਾਰੇ ਨੌਜਵਾਨ ਖੁਦਕੁਸ਼ੀਆਂ ਕਰ ਰਹੇ ਹਨ ਤੇ ਵਿਦੇਸ਼ਾਂ ਵੱਲ ਭੱਜ ਰਹੇ ਹਨ। ਨੌਜਵਾਨ ਆਗੂ ਯੁਵਰਾਜ ਸਿੰਘ ਘੁਡਾਣੀ ਨੇ ਵੀ ਸੰਬੋਧਨ ਕੀਤਾ।
ਪੰਦਰਾਂ ਸਾਲਾ ਹਰਮਨਪ੍ਰੀਤ ਸਿੰਘ ਟੱਲੇਵਾਲ ਜ਼ਿਲ੍ਹਾ ਬਰਨਾਲਾ ਨੇ ਸਟੇਜ ਤੋਂ ਜੋਸ਼ੀਲੀ ਅਵਾਜ਼ ਵਿੱਚ ਬੋਲਦਿਆਂ ਕਿਹਾ ਕਿ ਹੁਣ ਲੜਾਈ ਇਕੱਲੀਆਂ ਜ਼ਮੀਨਾਂ ਦੀ ਨਹੀਂ ਰਹੀ ਸਗੋਂ ਜ਼ਮੀਰਾਂ ਬਚਾਉਣ ਦੀ ਵੀ ਹੈ। ਸਟੇਜ ਤੋਂ ਮਨਪ੍ਰੀਤ ਸਿੰਘ ਸਿੰਘੇਵਾਲਾ, ਰਾਜਿੰਦਰ ਸਿੰਘ ਮੋੜ ਖੁਰਦ ਨੇ ਵੀ ਸੰਬੋਧਨ ਕੀਤਾ ਅਤੇ ਮੇਘਰਾਜ ਰੱਲਾ ਦੀ ਟੀਮ ਵੱਲੋਂ ਕੋਰੀਓ ਗਰਾਫੀਆਂ ਦੀ ਪੇਸ਼ਕਾਰੀ ਵੀ ਕੀਤੀ ਗਈ।

Check Also

ਹਰੀਸ਼ ਰਾਵਤ ਦੀ ਛੁੱਟੀ ਯਕੀਨੀ – ਹਰੀਸ਼ ਚੌਧਰੀ ਹੋ ਸਕਦੇ ਹਨ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ

ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਦੀ ਛੁੱਟੀ ਯਕੀਨੀ ਹੈ ਅਤੇ ਹੁਣ …