Breaking News
Home / ਪੰਜਾਬ / ਫਿਰੋਜ਼ਪੁਰ ‘ਚ ਅੰਗੀਠੀ ਦੀ ਗੈਸ ਨੇ ਲਈ ਮਾਂਪੁੱਤ ਦੀ ਜਾਨ

ਫਿਰੋਜ਼ਪੁਰ ‘ਚ ਅੰਗੀਠੀ ਦੀ ਗੈਸ ਨੇ ਲਈ ਮਾਂਪੁੱਤ ਦੀ ਜਾਨ

ਅਬੋਹਰ/ਬਿਊਰੋ ਨਿਊਜ਼
ਫ਼ਿਰੋਜ਼ਪੁਰ ਵਿਚ ਪੈਂਦੇ ਹਲਕਾ ਬੱਲੂਆਣਾ ਦੇ ਪਿੰਡ ਵਰਿਆਮ ਖੇੜਾ ਦੀ ਢਾਣੀ ‘ਚ ਰਹਿੰਦੇ ਇੱਕ ਮਾਂ-ਪੁੱਤ ਦੀ ਕਮਰੇ ‘ਚ ਬਾਲੀ ਅੰਗੀਠੀ ਦੀ ਗੈਸ ਚੜ੍ਹਨ ਕਾਰਨ ਮੌਤ ਹੋ ਗਈ। ਜਾਣਕਾਰੀ ਮੁਤਾਬਕ ਬਿੱਲੂ ਸ਼ਰਮਾ ਅਤੇ ਉਸ ਦੀ ਮਾਤਾ ਗੋਗਾ ਦੇਵੀ ਅੱਜ ਸਵੇਰੇ 6 ਵਜੇ ਚਾਹ ਪੀਣ ਤੋਂ ਬਾਅਦ ਦੁਬਾਰਾ ਕਮਰੇ ‘ਚ ਅੰਗੀਠੀ ਬਾਲ ਕੇ ਸੌਂ ਗਏ ਸਨ। ਕਮਰੇ ‘ਚ ਅੰਗੀਠੀ ਦੀ ਅੱਗ ਨਾਲ ਗੈਸ ਬਣ ਗਈ, ਜਿਸ ਕਾਰਨ ਦੋਹਾਂ ਮਾਂ-ਪੁੱਤ ਦਾ ਦਮ ਘੁੱਟ ਗਿਆ ਅਤੇ ਉਨ੍ਹਾਂ ਦੀ ਮੌਤ ਹੋ ਗਈ। ਸਵੇਰੇ ਜਦੋਂ ਬਾਕੀ ਪਰਿਵਾਰਕ ਮੈਂਬਰਾਂ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਉਨ੍ਹਾਂ ਨੇ ਤੁਰੰਤ ਡਾਕਟਰ ਨੂੰ ਬੁਲਾਇਆ ਪਰ ਉਦੋਂ ਤੱਕ ਦੋਹਾਂ ਦੀ ਮੌਤ ਹੋ ਚੁੱਕੀ ਸੀ। ਉੱਧਰ ਇਸ ਘਟਨਾ ਦਾ ਪਤਾ ਲੱਗਦਿਆਂ ਹੀ ਪੂਰੇ ਪਿੰਡ ‘ਚ ਸੋਗ ਦੀ ਲਹਿਰ ਦੌੜ ਗਈ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਮੁਹਾਲੀ ਵਿਚ ਵੀ ਅੰਗੀਠੀ ਦੇ ਧੂੁੰਏਂ ਨੇ 4 ਵਿਅਕਤੀਆਂ ਦੀ ਜਾਨ ਲੈ ਲਈ ਸੀ ਅਤੇ ਲੁਧਿਆਣਾ ਤੋਂ ਵੀ ਅਜਿਹੀਆਂ ਖਬਰਾਂ ਆਈਆਂ ਸਨ।

Check Also

ਨਵਜੋਤ ਸਿੱਧੂ ਨੇ ਫਿਰ ਸਾਧਿਆ ਕੈਪਟਨ ਅਮਰਿੰਦਰ ਸਰਕਾਰ ‘ਤੇ ਨਿਸ਼ਾਨਾ

ਖੇਤੀ ਅਤੇ ਕਿਸਾਨਾਂ ਦੇ ਵਿਕਾਸ ਲਈ ਦਿੱਤੇ ਕਈ ਸੁਝਾਅ ਚੰਡੀਗੜ੍ਹ/ਬਿਊਰੋ ਨਿਊਜ਼ ਕਾਂਗਰਸੀ ਵਿਧਾਇਕ ਨਵਜੋਤ ਸਿੰਘ …