Breaking News
Home / ਕੈਨੇਡਾ / Front / ਪੰਜਾਬ ’ਚ ਵੀ ਮਾਈਕਰੋਸਾਫਟ ਦਾ ਸਰਵਰ ਹੋਇਆ ਠੱਪ

ਪੰਜਾਬ ’ਚ ਵੀ ਮਾਈਕਰੋਸਾਫਟ ਦਾ ਸਰਵਰ ਹੋਇਆ ਠੱਪ


ਚੰਡੀਗੜ੍ਹ ਅਤੇ ਅੰਮਿ੍ਰਤਸਰ ਏਅਰਪੋਰਟ ’ਤੇ ਯਾਤਰੀਆਂ ਨੂੰ ਮਿਲੇ ਮੈਨੂੰਅਲ ਬੋਰਡਿੰਗ ਪਾਸ
ਚੰਡੀਗੜ੍ਹ/ਬਿਊਰੋ ਨਿਊਜ਼ : ਭਾਰਤ ਅਤੇ ਅਮਰੀਕਾ ਸਮੇਤ ਦੁਨੀਆ ਭਰ ਦੇ ਕਈ ਦੇਸ਼ਾਂ ਤੋਂ ਮਾਈਕਰੋਸਾਫਟ ਸਰਵਰ ਦੇ ਕਰੈਸ਼ ਹੋਣ ਦੀਆਂ ਰਿਪੋਰਟਾਂ ਮਿਲੀਆਂ ਹਨ। ਮਾਈਕਰੋਸਾਫਟ ਸਰਵਰ ’ਚ ਦਿੱਕਤ ਦੇ ਕਾਰਨ ਬੈਂਕ ਸੇਵਾਵਾਂ ਅਤੇ ਏਅਰਪੋਰਟ ਸੇਵਾਵਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਈਆਂ ਹਨ। ਮਾਈਕਰੋਸਾਫਟ ਸਰਵਰ ਕਰੈਸ਼ ਦਾ ਅਸਰ ਚੰਡੀਗੜ੍ਹ ਅਤੇ ਅੰਮਿ੍ਰਤਸਰ ਏਅਰਪੋਰਟ ’ਤੇ ਵੀ ਦੇਖਣ ਨੂੰ ਮਿਲਿਆ। ਇਥੇ ਦੁਪਹਿਰ 1 ਵਜੇ ਤੋਂ ਹੀ ਉਡਾਣਾਂ ’ਚ ਦੇਰੀ ਹੋ ਰਹੀ ਹੈ। ਜਿਸ ਕਾਰਨ ਏਅਰਲਾਈਨਜ਼ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਏਅਰਪੋਰਟ ਦੇ ਬਾਹਰ ਲੰਬੀਆਂ ਲਾਈਨਾਂ ਲਗ ਗਈਆਂ ਹਨ ਅਤੇ ਹਰ ਉਡਾਣ ਡੇਢ ਤੋਂ ਦੋ ਘੰਟੇ ਦੀ ਦੇਰੀ ਨਾਲ ਉਡਾਣ ਭਰ ਰਹੀ ਹੈ। ਏਅਰਲਾਈਨਜ਼ ਵੱਲੋਂ ਯਾਤਰੀਆਂ ਨੂੰ ਬੋਰਡਿੰਗ ਪਾਸ ਦੇਣ ’ਚ ਵੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Check Also

ਕਾਂਗਰਸ ਪਾਰਟੀ ਦੀਆਂ ਗਲਤ ਨੀਤੀਆਂ ਕਾਰਨ ਪੰਜਾਬ ਦੇ ਲੋਕਾਂ ਨੇ ਬਹੁਤ ਸੰਤਾਪ ਭੋਗਿਆ : ਹਰਜੀਤ ਸਿੰਘ ਗਰੇਵਾਲ

ਚੰਡੀਗੜ੍ਹ/ਬਿਊਰੋ ਨਿਊਜ਼ ਕਾਂਗਰਸੀ ਨੇਤਾ ਜਗਦੀਸ਼ ਟਾਇਟਲਰ ਖਿਲਾਫ ਅਦਾਲਤ ਵਲੋਂ ਹੱਤਿਆ ਦੇ ਦੋਸ਼ ਤੈਅ ਹੋਣ ਤੋਂ …