Breaking News
Home / ਕੈਨੇਡਾ / Front / ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਨੇ ਦੁੱਧ ਦੇ ਮੁੱਦੇ ’ਤੇ ਘੇਰੀ ਮਾਨ ਸਰਕਾਰ

ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਨੇ ਦੁੱਧ ਦੇ ਮੁੱਦੇ ’ਤੇ ਘੇਰੀ ਮਾਨ ਸਰਕਾਰ

ਦੁੱਧ ਦੇ ਸਹਿਕਾਰੀ ਪਲਾਂਟਾਂ ਦੀ ਮਾੜੀ ਸਥਿਤੀ ’ਤੇ ਵੀ ਪ੍ਰਗਟਾਈ ਚਿੰਤਾ
ਚੰਡੀਗੜ੍ਹ/ਬਿਊਰੋ ਨਿਊਜ਼ : ਸੰਯੁਕਤ ਕਿਸਾਨ ਮੋਰਚੇ ਦੇ ਆਗੂ ਅਤੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਨੇ ਅੱਜ ਚੰਡੀਗੜ੍ਹ ’ਚ ਦੁੱਧ ਦੇ ਮੁੱਦੇ ’ਤੇ ਪੰਜਾਬ ਸਰਕਾਰ ਨੂੰ ਘੇਰਿਆ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਸਹਿਕਾਰੀ ਖ਼ੇਤਰ ਅਤੇ ਮਿਲਕਫੈੱਡ ਅਧੀਨ ਕੁੱਲ 17 ਦੁੱਧ ਦੇ ਪਲਾਂਟ ਹਨ। ਇਹ ਪਲਾਂਟ ਪੰਜਾਬ ਵਿੱਚ ਰੋਜ਼ਾਨਾ ਪੈਦਾ ਹੁੰਦੇ 3.5 ਕਰੋੜ ਲੀਟਰ ਦੁੱਧ ਦਾ 15 ਫੀਸਦੀ ਭਾਵ 30 ਲੱਖ ਲੀਟਰ ਦੁੱਧ ਖ਼ਰੀਦ ਕੇ ਪ੍ਰੋਸੈਸ ਕਰਦੇ ਹਨ। ਬਾਕੀ ਬਚੇ ਦੁੱਧ ਦੀ ਪੈਦਾਵਾਰ ਘਰੇਲੂ ਖਪਤ ਅਤੇ ਪ੍ਰਾਈਵੇਟ ਪਲਾਂਟਾਂ ਕੋਲ ਚਲੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਸਹਿਕਾਰੀ ਯੂਨੀਅਨ ਦਾ ਪ੍ਰਬੰਧਕੀ ਬੋਰਡ ਦੁੱਧ ਦਾ ਰੇਟ ਮਿਥਿਆ ਕਰਦਾ ਸੀ। ਪਰ ਹੁਣ ਇਹ ਕੰਮ ਮਿਲਕਫੈਡ ਦੀ ਅਫ਼ਸਰਸ਼ਾਹੀ ਅਤੇ ਰਾਜਨੀਤਿਕ ਲੋਕਾਂ ਦੇ ਹੱਥ ਵਿਚ ਚਲਾ ਗਿਆ ਹੈ। ਜਿਸ ਦੇ ਚਲਦਿਆਂ ਅਮੁਲ ਦੁੱਧ ਵੀ ਪੰਜਾਬ ਵਿਚ ਵੀ ਪੈਰ ਪਸਾਰ ਰਿਹਾ ਹੈ। ਰਾਜੇਵਾਲ ਨੇ ਕਿਹਾ ਕਿ ਪੰਜਾਬ ਦਾ ਦੁੱਧ ਗੁਜਰਾਤ ਨਾਲੋਂ ਵਧੀਆ ਹੈ ਪਰ ਫਿਰ ਵੀ ਪੰਜਾਬ ਦੇ ਕਿਸਾਨਾਂ ਅਤੇ ਸਹਿਕਾਰੀ ਪਲਾਂਟਾਂ ਮਾੜੀ ਹਾਲਤ ਕਿਉਂ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਸਭ ਸਿਆਸੀ ਦਖਲਅੰਦਾਜ਼ੀ, ਬੇਈਮਾਨੀ ਅਤੇ ਭਿ੍ਰਸ਼ਟਾਚਾਰੀ ਦਾ ਨਤੀਜਾ ਹੈ।

Check Also

ਕਾਂਗਰਸ ਪਾਰਟੀ ਦੀਆਂ ਗਲਤ ਨੀਤੀਆਂ ਕਾਰਨ ਪੰਜਾਬ ਦੇ ਲੋਕਾਂ ਨੇ ਬਹੁਤ ਸੰਤਾਪ ਭੋਗਿਆ : ਹਰਜੀਤ ਸਿੰਘ ਗਰੇਵਾਲ

ਚੰਡੀਗੜ੍ਹ/ਬਿਊਰੋ ਨਿਊਜ਼ ਕਾਂਗਰਸੀ ਨੇਤਾ ਜਗਦੀਸ਼ ਟਾਇਟਲਰ ਖਿਲਾਫ ਅਦਾਲਤ ਵਲੋਂ ਹੱਤਿਆ ਦੇ ਦੋਸ਼ ਤੈਅ ਹੋਣ ਤੋਂ …