15.3 C
Toronto
Monday, August 24, 2026
spot_img
Homeਪੰਜਾਬਦਲੇਰ ਮਹਿੰਦੀ ਅਤੇ ਨਵਜੋਤ ਸਿੱਧੂ ਪਟਿਆਲਾ ਜੇਲ੍ਹ ਦੀ ਇਕੋ ਬੈਰਕ ’ਚ ਰਹਿਣਗੇ

ਦਲੇਰ ਮਹਿੰਦੀ ਅਤੇ ਨਵਜੋਤ ਸਿੱਧੂ ਪਟਿਆਲਾ ਜੇਲ੍ਹ ਦੀ ਇਕੋ ਬੈਰਕ ’ਚ ਰਹਿਣਗੇ

ਦਲੇਰ ਮਹਿੰਦੀ ਅਤੇ ਨਵਜੋਤ ਸਿੱਧੂ ਪਟਿਆਲਾ ਜੇਲ੍ਹ ਦੀ ਇਕੋ ਬੈਰਕ ’ਚ ਰਹਿਣਗੇਸਾਬਕਾ ਕ੍ਰਿਕਟਰ ਅਤੇ ਪੰਜਾਬੀ ਗਾਇਕ ਦਰਮਿਆਨ ਹੈ ਪੁਰਾਣੀ ਦੋਸਤੀ
ਪਟਿਆਲਾ/ਬਿਊਰੋ ਨਿਊਜ਼ : ਪੰਜਾਬ ਦੇ ਪਟਿਆਲਾ ਜ਼ਿਲ੍ਹੇ ਦੀ ਸੈਂਟਰਲ ਜੇਲ੍ਹ ਵਿਚ ਬੰਦ ਸਾਬਕਾ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਦੇ ਨਾਲ ਹੁਣ ਪੰਜਾਬੀ ਗਾਇਕ ਦਲੇਰ ਮਹਿੰਦੀ ਵੀ ਰਹਿਣਗੇ। ਜੇਲ੍ਹ ਪ੍ਰਸ਼ਾਸਨ ਨੇ ਦੋਵਾਂ ਨੂੰ ਇਕੋ ਹੀ ਬੈਰਕ ਵਿਚ ਰੱਖਣ ਦਾ ਫੈਸਲਾ ਕੀਤਾ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਦਲੇਰ ਮਹਿੰਦੀ ਅਤੇ ਨਵਜੋਤ ਸਿੰਘ ਸਿੱਧੂ ਵਿਚਾਲੇ ਪੁਰਾਣੀ ਗੂੜ੍ਹੀ ਦੋਸਤੀ ਹੈ ਅਤੇ ਉਹ ਇਕ ਟੀਵੀ ਸ਼ੋਅ ਵਿਚ ਵੀ ਇਕੱਠੇ ਕੰਮ ਕਰਦੇ ਸਨ। ਕਤੂਬਰਬਾਜ਼ੀ ਦੇ ਮਾਮਲੇ ਵਿਚ 2 ਸਾਲ ਦੀ ਸਜ਼ਾ ਮਿਲਣ ਤੋਂ ਬਾਅਦ ਦਲੇਰ ਮਹਿੰਦੀ ਕਾਫ਼ੀ ਮਾਯੂਸ ਸਨ। ਜੇਲ੍ਹ ਵਿਚ ਨਵਜੋਤ ਸਿੱਧੂ ਨੇ ਉਨ੍ਹਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦਾ ਹੌਸਲਾ ਵਧਾਇਆ। ਉਥੇ ਹੀ ਦਲੇਰ ਮਹਿੰਦੀ ਨੂੰ ਜੇਲ੍ਹ ’ਚ ਮੁਨਸ਼ੀ ਦਾ ਕੰਮ ਦਿੱਤਾ ਗਿਆ ਅਤੇ ਉਹ ਵੀ ਨਵਜੋਤ ਸਿੱਧੂ ਵਾਂਗ ਜੇਲ੍ਹ ਦੀ ਬੈਰਕ ਅੰਦਰੋਂ ਹੀ ਕੰਮ ਕਰਨਗੇ। ਇਸ ਤੋਂ ਪਹਿਲਾਂ ਨਵਜੋਤ ਸਿੱਧੂ ਨੂੰ ਵੀ ਜੇਲ੍ਹ ਪ੍ਰਸ਼ਾਸਨ ਨੇ ਕਲਰਕ ਦਾ ਕੰਮ ਦਿੱਤਾ ਹੈ ਅਤੇ ਉਹ ਵੀ ਬੈਰਕ ਦੇ ਅੰਦਰੋਂ ਹੀ ਕੰਮ ਕਰਨਗੇ। ਧਿਆਨ ਰਹੇ ਕਿ ਨਵਜੋਤ ਸਿੱਧੂ ਰੋਡਰੇਜ਼ ਦੇ ਮਾਮਲੇ ਵਿਚ ਪਟਿਆਲਾ ਦੀ ਸੈਂਟਰਲ ਜੇਲ੍ਹ ਅੰਦਰ 1 ਸਾਲ ਦੀ ਸਜ਼ਾ ਭੁਗਤ ਰਹੇ ਹਨ।

 

RELATED ARTICLES
POPULAR POSTS