2.6 C
Toronto
Friday, November 7, 2025
spot_img
Homeਪੰਜਾਬਨਕਲੀ ਕਹੇ ਜਾਣ ’ਤੇ ਰਾਮ ਰਹੀਮ ਨੇ ਦਿੱਤੀ ਸਫਾਈ

ਨਕਲੀ ਕਹੇ ਜਾਣ ’ਤੇ ਰਾਮ ਰਹੀਮ ਨੇ ਦਿੱਤੀ ਸਫਾਈ

ਕਿਹਾ : ਮੈਂ ਪਤਲਾ ਕੀ ਹੋ ਗਿਆ, ਲੋਕਾਂ ਨੇ ਮੈਨੂੰ ਨਕਲੀ ਕਹਿਣਾ ਹੀ ਸ਼ੁਰੂ ਕਰ ਦਿੱਤਾ
ਚੰਡੀਗੜ੍ਹ/ਬਿਊਰੋ ਨਿਊਜ਼ : ਸੁਨਾਰੀਆ ਜੇਲ੍ਹ ਤੋਂ ਪੈਰੋਲ ’ਤੇ ਆਏ ਡੇਰਾ ਸੱਚਾ ਸੌਦਾ ਪ੍ਰਮੁੱਖ ਗੁਰਮੀਤ ਰਾਮ ਰਹੀਮ ਨੇ ਨਕਲੀ ਕਹੇ ਜਾਣ ’ਤੇ ਆਪਣੀ ਸਫ਼ਾਈ ਦਿੱਤੀ ਹੈ। ਉਨ੍ਹਾਂ ਸਤਸੰਗ ਦੌਰਾਨ ਤੰਜ ਭਰੇ ਲਹਿਜੇ ਵਿਚ ਕਿਹਾ ਕਿ ਮੈਂ ਪਤਲਾ ਕੀ ਹੋ ਗਿਆ, ਲੋਕਾਂ ਨੇ ਮੈਨੂੰ ਨਕਲੀ ਕਹਿਣਾ ਹੀ ਸ਼ੁਰੂ ਕਰ ਦਿੱਤਾ। ਕੁਝ ਦਿਨ ਪਹਿਲਾਂ ਚੰਡੀਗੜ੍ਹ, ਅੰਬਾਲਾ ਅਤੇ ਪੰਚਕੂਲਾ ਦੇ ਕੁੱਝ ਡੇਰਾ ਸ਼ਰਧਾਲੂਆਂ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਇਕ ਪਟੀਸ਼ਨ ਦਾਇਰ ਕੀਤੀ ਸੀ। ਜਿਸ ਵਿਚ ਉਨ੍ਹਾਂ ਨੇ ਕਿਹਾ ਸੀ ਕਿ ਜੇਲ੍ਹ ਤੋਂ ਪੈਰੋਲ ’ਤੇ ਆਏ ਰਾਮ ਰਹੀਮ ਨਕਲੀ ਹਨ ਜਦਕਿ ਅਸਲੀ ਨੂੰ ਤਾਂ ਅਗਵਾ ਕਰ ਲਿਆ ਗਿਆ ਹੈ। ਹਾਲਾਂਕਿ ਹਾਈ ਕੋਰਟ ਨੇ ਇਸ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਸੀ। ਰਾਮ ਰਹੀਮ ਇਸ ਸਮੇਂ ਉਤਰ ਪ੍ਰਦੇਸ਼ ਦੇ ਜ਼ਿਲ੍ਹਾ ਬਾਗਪਤ ਦੇ ਆਸ਼ਰਮ ਵਿਚ ਹਨ। ਰਾਮ ਰਹੀਮ ਨੇ ਕਿਹਾ ਕਿ ਮੈਂ ਭਾਰਤ ਦੇਸ਼ ’ਚ ਰਹਿੰਦਾ ਹਾਂ ਅਤੇ ਕਾਨੂੰਨ ਨੂੰ ਮੰਨਣ ਵਾਲੇ ਹਾਂ। ਜੋ ਕਰੋੜਾਂ ਦੀ ਗਿਣਤੀ ਵਿਚ ਸਾਡੇ ਨਾਲ ਸੰਗਤ ਜੁੜੀ ਹੈ ਉਨ੍ਹਾਂ ਨੂੰ ਪਤਾ ਹੈ ਕਿ ਉਨ੍ਹਾਂ ਦੇ ਗੁਰੂ ਉਹ ਹਨ ਜਾਂ ਕੋਈ ਹੋਰ। ਰਾਮ ਰਹੀਮ ਨੇ ਕਿਹਾ ਕਿ ਜਦੋਂ ਮਾਨਯੋਗ ਹਾਈ ਕੋਰਟ ਨੇ ਇਸ ਸਬੰਧ ਵਿਚ ਸਭ ਕੁੱਝ ਕਹਿ ਦਿੱਤਾ ਹੈ ਸਾਨੂੰ ਕੁੱਝ ਵੀ ਕਹਿਣ ਦੀ ਜ਼ਰੂਰਤ ਨਹੀਂ।

RELATED ARTICLES
POPULAR POSTS