27.2 C
Toronto
Sunday, October 5, 2025
spot_img
Homeਜੀ.ਟੀ.ਏ. ਨਿਊਜ਼ਕੈਲਗਰੀ ਤੋਂ ਭਾਰਤੀ ਮੂਲ ਦੇ ਐਮਪੀ ਦੀਪਕ ਓਬਰਾਏ ਦਾ ਦਿਹਾਂਤ

ਕੈਲਗਰੀ ਤੋਂ ਭਾਰਤੀ ਮੂਲ ਦੇ ਐਮਪੀ ਦੀਪਕ ਓਬਰਾਏ ਦਾ ਦਿਹਾਂਤ

ਕੈਲਗਰੀ : ਕੈਨੇਡਾ ਵਿਚ ਕੈਲਗਰੀ ਤੋਂ ਭਾਰਤੀ ਮੂਲ ਦੇ ਕੰਸਰਵੇਟਿਵ ਐਮਪੀ ਦੀਪਕ ਓਬਰਾਏ ਦਾ 69 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ। ਉਹ ਕੈਂਸਰ ਦੀ ਬਿਮਾਰੀ ਨਾਲ ਜੂਝ ਰਹੇ ਸਨ ਅਤੇ ਪਿਛਲੇ ਦਿਨ ਉਨ੍ਹਾਂ ਦੇ ਹਸਪਤਾਲ ਵਿਚ ਆਖਰੀ ਸਾਹ ਲਏ। ਭਾਰਤ ਅਤੇ ਕੈਨੇਡਾ ਦੇ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਕਰਨ ਵਿਚ ਉਨ੍ਹਾਂ ਦਾ ਵਡਮੁੱਲਾ ਯੋਗਦਾਨ ਰਿਹਾ। ਉਨ੍ਹਾਂ ਦਾ ਜਨਮ 1950 ਵਿਚ ਹੋਇਆ ਸੀ ਤੇ ਉਨ੍ਹਾਂ ਭਾਰਤ ਅਤੇ ਅਫਰੀਕਾ ਤੋਂ ਸਿੱਖਿਆ ਪ੍ਰਾਪਤ ਕੀਤੀ ਸੀ। 1995 ਵਿਚ ਉਹ ਕੈਲਗਰੀ ਮੈਕੌਲ ਤੋਂ ਪ੍ਰੋਗਰੈਸਿਵ ਕੰਸਰਵੇਟਿਵ ਪਾਰਟੀ ਦੇ ਐਮ.ਐਲ.ਏ. ਲਈ ਲੜੀ ਗਈ ਚੋਣ ਹਾਰ ਗਏ ਸਨ, ਪਰ ਉਨ੍ਹਾਂ ਨੇ ਕਦੇ ਹਾਰ ਨਾ ਮੰਨੀ। 1997 ਵਿਚ ਉਹ ਕੈਲਗਰੀ ਈਸਟ ਅਤੇ ਫਿਰ 2015 ਤੋਂ ਕੈਲਗਰੀ ਫੌਰੈਸਟ ਲੋਨ ਤੋਂ ਲਗਾਤਾਰ ਫੈਡਰਲ ਚੋਣਾਂ ਜਿੱਤਦੇ ਰਹੇ। ਭਾਰਤੀ ਮੂਲ ਦੇ ਦੀਪਕ ਸਭ ਤੋਂ ਲੰਬੇ ਸਮੇਂ ਤੱਕ ਕੰਸਰਵੇਟਿਵ ਪਾਰਟੀ ਦੇ ਮੈਂਬਰ ਰਹੇ। ਕਈ ਸਾਲਾਂ ਤੱਕ ਉਨ੍ਹਾਂ ਨੇ ਵਿਦੇਸ਼ ਮੰਤਰੀ ਦੇ ਪਾਰਲੀਮੈਂਟ ਸੈਕਟਰੀ ਵਜੋਂ ਵੀ ਸੇਵਾਵਾ ਨਿਭਾਈਆਂ। ਉਨ੍ਹਾਂ ਦੇ ਦਿਹਾਂਤ ‘ਤੇ ਭਾਰਤੀ ਭਾਈਚਾਰੇ ਸਮੇਤ ਕੈਨੇਡੀਅਨ ਲੋਕਾਂ ਵਿਚ ਵੀ ਸੋਗ ਦੀ ਲਹਿਰ ਫੈਲ ਗਈ। ਭਾਰਤੀ ਹਾਈ ਕਮਿਸ਼ਨਰ ਵਿਕਾਸ ਸਵਰੂਪ ਨੇ ਵੀ ਟਵੀਟ ਦੁੱਖ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ, ”ਦੀਪਕ ਓਬਰਾਏ ਦੇ ਦਿਹਾਂਤ ਦੀ ਖਬਰ ਸੁਣ ਕੇ ਬਹੁਤ ਦੁੱਖ ਲੱਗਾ। ਉਹ ਇਕ ਮਹਾਨ ਸੰਸਦ ਮੈਂਬਰ, ਲੰਬੇ ਸਮੇਂ ਤੱਕ ਕੰਸਰਵੇਟਿਵ ਪਾਰਟੀ ਦੇ ਐਮ.ਪੀ. ਭਾਰਤ ਦੇ ਚੰਗੇ ਦੋਸਤ, ‘ਪਰਵਾਸੀ ਭਾਰਤੀ ਸਨਮਾਨ’ ਦੇ ਸਨਮਾਨਯੋਗ ਮੈਂਬਰ ਰਹੇ ਹਨ। ਉਨ੍ਹਾਂ ਦੇ ਪਰਿਵਾਰ ਨਾਲ ਦਿਲੋਂ ਦੁੱਖ ਸਾਂਝਾ ਕਰ ਰਹੇ ਹਾਂ।” ਫੈਡਰਲ ਕੰਸਰਵੇਟਿਵ ਲੀਡਰ ਐਂਡਰੀਊ ਸ਼ੀਅਰ ਨੇ ਵੀ ਇਸ ਦੁੱਖ ਦੀ ਘੜੀ ‘ਤੇ ਅਫਸੋਸ ਪ੍ਰਗਟਾਇਆ ਹੈ। ਉਨ੍ਹਾਂ ਕਿਹਾ ਕਿ ਦੀਪਕ ਵਲੋਂ ਕੀਤੇ ਗਏ ਕੰਮਾਂ ਨੂੰ ਕੋਈ ਭੁਲਾ ਨਹੀਂ ਸਕਦਾ, ਉਨ੍ਹਾਂ ਨੇ ਆਪਣੇ ਇਲਾਕੇ ਦੇ ਵਿਕਾਸ ਵਿਚ ਵੱਡਾ ਯੋਗਦਾਨ ਪਾਇਆ ਸੀ।

RELATED ARTICLES
POPULAR POSTS