ਓਟਵਾ/ਬਿਊਰੋ ਨਿਊਜ਼ : ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ ਦਾ ਫਲਾਈਟ ਅਟੈਂਡੈਂਟ ਇਜਾਜ਼ ਸ਼ਾਹ ਟੋਰਾਂਟੋ ਪਹੁੰਚਣ ਮਗਰੋਂ ਲਾਪਤਾ ਹੋ ਗਿਆ। ਏਅਰਲਾਈਨਜ਼ ਦੇ ਜੀ ਐਮ ਕਾਰਪੋਰੇਟ ਕਮਿਊਨੀਕੇਸ਼ਨਜ਼ ਅਬਦੁੱਲਾ ਐਚ ਖਾਨ ਨੇ ਦੱਸਿਆ ਕਿ ਇਜਾਜ਼ ਸ਼ਾਹ 14 ਅਕਤੂਬਰ ਨੂੰ ਫਲਾਈਟ ਨੰਬਰ ਪੀ ਕੇ 781 ਰਾਹੀਂ ਟੋਰਾਂਟੋ ਪੁੱਜਾ ਸੀ ਤੇ ਉਸੇ ਦਿਨ ਤੋਂ ਲਾਪਤਾ ਹੈ।