Breaking News
Home / ਜੀ.ਟੀ.ਏ. ਨਿਊਜ਼ / ਕਿਊਬਕ ਵੀ ਤੁਰਨ ਲੱਗਾ ਅਮਰੀਕਾ ਦੀ ਰਾਹ ਉਤੇ, ਬਿਲ-9 ਨੂੰ ਦਿੱਤੀ ਮਨਜ਼ੂਰੀ

ਕਿਊਬਕ ਵੀ ਤੁਰਨ ਲੱਗਾ ਅਮਰੀਕਾ ਦੀ ਰਾਹ ਉਤੇ, ਬਿਲ-9 ਨੂੰ ਦਿੱਤੀ ਮਨਜ਼ੂਰੀ

ਕਿਊਬਕ : ਕੈਨੇਡਾ ਦੇ ਕਿਊਬਕ ਸੂਬੇ ਦੀ ਸਰਕਾਰ ਵੀ ਅਮਰੀਕਾ ਦੀ ਰਾਹ ‘ਤੇ ਚੱਲਣ ਜਾ ਰਹੀ ਹੈ। ਸੂਬੇ ਦੀ ਵਿਧਾਨ ਸਭਾ ਨੇ ਅਪਰਵਾਸੀਆਂ ਅਤੇ ਰਫਿਊਜ਼ੀਆਂ ਦੀ ਗਿਣਤੀ ਘੱਟ ਕਰਨ ਵਾਲੇ ਬਿਲ-9 ਨੂੰ ਮਨਜ਼ੂਰੀ ਦਿੱਤੀ ਹੈ। ਇਥੇ ਜਿਸ ਵਿਵਾਦਤ ਇਮੀਗ੍ਰੇਸ਼ਨ ਬਿੱਲ ਨੂੰ ਮਨਜ਼ੂਰੀ ਮਿਲੀ, ਉਹ ਹੁਨਰਮੰਦ ਪਰਵਾਸੀ ਬਿਨੈਕਾਰਾਂ ਲਈ ਪਹਿਲਾਂ ਆਓ, ਪਹਿਲਾਂ ਪਾਓ ਦੀ ਨੀਤੀ ਦੀ ਥਾਂ ਲਵੇਗਾ। ਇਹ ਕਾਨੂੰਨ ਅਮਰੀਕੀ ਰਾਸ਼ਟਰਪਤੀ ਦੀ ਉਸ ਪ੍ਰਸਤਾਵਿਤ ਯੋਜਨਾ ਵਾਂਗ ਹੈ ਜੋ ਆਪਣੇ ਦੇਸ਼ ਦੀ ਵੀਜ਼ਾ ਪ੍ਰਣਾਲੀ ਨੂੰ ਪਰਿਵਾਰ ਅਧਾਰਤ ਇਮੀਗ੍ਰੇਸ਼ਨ ਤੋਂ ਹੋਰ ਜ਼ਿਆਦਾ ਹੁਨਰਮੰਦ ਕਾਮਿਆਂ ਦਾ ਬਦਲ ਦੇਵੇਗਾ। ਇਮੀਗ੍ਰੇਸ਼ਨ ਮੰਤਰੀ ਸਾਇਮਨ ਬੈਰੇਟ ਨੇ ਟਵੀਟ ਕਰਕੇ ਕਿਹਾ ਕਿ ਬਿਲ-9 ਦੇ ਪੱਖ ‘ਚ 62 ‘ਚੋਂ 42 ਵੋਟਾਂ ਪਈਆਂ ਹਨ। ਅਮਰੀਕਾ ‘ਚ ਟਰੰਪ ਪ੍ਰਸ਼ਾਸਨ ਦੇ ਸਖਤ ਰੁਖ ਨੂੰ ਦੇਖਦੇ ਹੋਏ ਭਾਰਤੀਆਂ ਸਮੇਤ ਦੁਨੀਆ ਦੇ ਲੋਕਾਂ ਦੀ ਪਹਿਲੀ ਪਸੰਦ ਕੈਨੇਡਾ ਬਣਦਾ ਜਾ ਰਿਹਾ ਹੈ, ਜਿੱਥੇ ਵਸਣਾ ਹੁਣ ਮੁਸ਼ਕਿਲ ਹੋਵੇਗਾ। ਇਥੇ ਲੋਕ ਅਤੇ ਸਥਾਈ ਆਵਾਸ ਦੇ ਮੌਕੇ ਦੇਖ ਰਹੇ ਹਨ। ਸਿਰਫ਼ 2018 ‘ਚ ਹੀ 39,600 ਤੋਂ ਜ਼ਿਆਦਾ ਭਾਰਤੀਆਂ ਲੈ ਐਕਸਪ੍ਰੈਸ ਐਂਟਰੀ ਰੂਟ ਦੇ ਜ਼ਰੀਏ ਕੈਨੇਡਾ ‘ਚ ਸਥਾਈ ਨਿਵਾਸ ਹਾਸਲ ਕੀਤਾ।

Check Also

ਪੀਅਰਸਨ ਏਅਰਪੋਰਟ ਤੋਂ 20 ਮਿਲੀਅਨ ਡਾਲਰ ਦਾ ਸੋਨਾ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ

ਸੋਨਾ ਵੇਚ ਕੇ ਕਮਾਏ ਮੁਨਾਫੇ ਨੂੰ ਵੀ ਕੀਤਾ ਗਿਆ ਜ਼ਬਤ ਟੋਰਾਂਟੋ/ਬਿਊਰੋ ਨਿਊਜ਼ : ਇੱਕ ਸਾਲ …