Breaking News
Home / ਜੀ.ਟੀ.ਏ. ਨਿਊਜ਼ / ਕੈਨੇਡਾ ‘ਚ ਸ਼ਰਾਬੀ ਹੋ ਕੇ ਗੱਡੀ ਚਲਾਉਣ ਦੇ ਦੋਸ਼ ‘ਚ ਸੁਪਿੰਦਰ ਸਿੰਘ ਗ੍ਰਿਫ਼ਤਾਰ

ਕੈਨੇਡਾ ‘ਚ ਸ਼ਰਾਬੀ ਹੋ ਕੇ ਗੱਡੀ ਚਲਾਉਣ ਦੇ ਦੋਸ਼ ‘ਚ ਸੁਪਿੰਦਰ ਸਿੰਘ ਗ੍ਰਿਫ਼ਤਾਰ

ਟੋਰਾਂਟੋ/ਸਤਪਾਲ ਸਿੰਘ ਜੌਹਲ : ਕੈਨੇਡਾ ਦੇ ਸ਼ਹਿਰ ਬਰੈਂਪਟਨ ‘ਚ ਰਾਤ ਸਮੇਂ ਸੜਕ ਉਪਰ ਦੋ ਗੱਡੀਆਂ ਦੀ ਟੱਕਰ ‘ਚ ਖੁਸ਼ਬੀਰ ਸਿੰਘ (29) ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ। ਟੱਕਰ ਏਨੀ ਭਿਆਨਕ ਸੀ ਕਿ ਖੁਸ਼ਬੀਰ ਗੱਡੀ ਤੋਂ ਬਾਹਰ ਨਿਕਲ ਕੇ ਡਿਗਿਆ ਤੇ ਸੱਟਾਂ ਦੀ ਤਾਬ ਨਾ ਝੱਲਦੇ ਹੋਏ ਪ੍ਰਾਣ ਤਿਆਗ ਦਿੱਤੇ। ਪੀਲ ਪੁਲਿਸ ਅਨੁਸਾਰ ਇਸ ਘਟਨਾ ਮੌਕੇ, ਜਿਸ ਗੱਡੀ ‘ਚ ਮ੍ਰਿਤਕ ਸਵਾਰ ਸੀ, ਉਸ ਦਾ ਡਰਾਈਵਰ ਸੁਪਿੰਦਰ ਸਿੰਘ (29) ਸ਼ਰਾਬੀ ਸੀ ਅਤੇ ਉਸ ਵਿਰੁੱਧ ਮੁਕੱਦਮਾ ਦਰਜ ਕੀਤਾ ਗਿਆ ਹੈ। ਪੁਲਿਸ ਅਨੁਸਾਰ ਇਹ ਹਾਦਸਾ ਨਹੀਂ ਸੀ ਕਿਉਂਕਿ ਤੇਜ ਰਫਤਾਰ ਦੌਰਾਨ ਵਾਪਰੀ ਇਸ ਘਟਨਾ ਨੂੰ ਟਾਲਣਾ ਅਸੰਭਵ ਸੀ। ਮਿਲੀ ਜਾਣਕਾਰੀ ਅਨੁਸਾਰ ਖੁਸ਼ਬੀਰ ਤੇ ਸੁਪਿੰਦਰ ਕਰੀਬੀ ਰਿਸ਼ਤੇਦਾਰ ਹਨ। ਘਟਨਾ ‘ਚ ਦੋਵਾਂ ਗੱਡੀਆਂ ਦਾ ਵੱਡਾ ਨੁਕਸਾਨ ਹੋਇਆ ਹੈ ਅਤੇ ਜਿਸ ਗੱਡੀ ‘ਚ ਦੋਸ਼ੀ ਦੀ ਗੱਡੀ ਵੱਜੀ, ਉਸ ‘ਚ ਸਵਾਰ ਇਕ ਔਰਤ ਅਤੇ ਉਸ ਦੇ ਬੱਚੇ ਨੂੰ ਜ਼ਖਮੀ ਹਾਲਤ ‘ਚ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …