1.7 C
Toronto
Saturday, November 15, 2025
spot_img
Homeਜੀ.ਟੀ.ਏ. ਨਿਊਜ਼ਪੰਜਾਬੀਆਂ ਨੇ ਮੇਲਿਆਂ 'ਚ ਸ਼ਾਮਲ ਹੋ ਕੇ ਮਨਾਇਆ ਕੈਨੇਡਾ ਦਿਵਸ

ਪੰਜਾਬੀਆਂ ਨੇ ਮੇਲਿਆਂ ‘ਚ ਸ਼ਾਮਲ ਹੋ ਕੇ ਮਨਾਇਆ ਕੈਨੇਡਾ ਦਿਵਸ

ਟੋਰਾਂਟੋ/ਸਤਪਾਲ ਸਿੰਘ ਜੌਹਲ, ਹਰਜੀਤ ਸਿੰਘ ਬਾਜਵਾ
ਕੈਨੇਡਾ ਦਾ 155ਵਾਂ ਆਜ਼ਾਦੀ ਦਿਹਾੜਾ ਸਦਭਾਵਨਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਰਾਜਧਾਨੀ ਓਟਾਵਾ ‘ਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪਰਿਵਾਰ ਸਮੇਤ ਜਸ਼ਨਾਂ ‘ਚ ਸ਼ਮੂਲੀਅਤ ਕਰਕੇ ਰਾਸ਼ਟਰ ਨੂੰ ਇਸ ਦਿਹਾੜੇ ਦੀ ਵਧਾਈ ਦਿੱਤੀ। ਇਸ ਤੋਂ ਇਲਾਵਾ ਕੈਨੇਡਾ ਦੇ ਹਰ ਇਕ ਸੂਬੇ ‘ਚ ਰਾਜ ਪੱਧਰੀ ਸਮਾਗਮਾਂ ‘ਚ ਜਿਥੇ ਲੋਕਾਂ ਨੇ ਹਿੱਸਾ ਲਿਆ, ਉਥੇ ਹੀ ਹਰ ਇਕ ਸ਼ਹਿਰ ਦੀਆਂ ਸਿਟੀ ਕੌਂਸਲਾਂ ਵਲੋਂ ਆਪੋ-ਆਪਣੇ ਖੇਤਰਾਂ ਵਿਚ ਕਰਵਾਏ ਸਮਾਗਮਾਂ ਵਿਚ ਲੋਕਾਂ ਲਈ ਤਰ੍ਹਾਂ-ਤਰ੍ਹਾਂ ਦੇ ਪ੍ਰੋਗਰਾਮ ਉਲੀਕੇ ਗਏ ਸਨ। ਇਸ ਮੌਕੇ ਲੋਕਾਂ ਵਲੋਂ ਆਤਿਸ਼ਬਾਜ਼ੀ ਦਾ ਵੀ ਆਨੰਦ ਮਾਣਿਆ ਗਿਆ, ਜਦੋਂਕਿ ਪੰਜਾਬੀਆਂ ਵਲੋਂ ਕੈਨੇਡਾ ਦਿਵਸ ਨੂੰ ਪੰਜਾਬੀ ਤਰੀਕੇ ਨਾਲ ਮਨਾਉਂਦਿਆਂ ਇਥੇ ਪੰਜਾਬੀ ਸੱਭਿਆਚਾਰਕ ਮੇਲੇ ਕਰਵਾਏ ਗਏ, ਜਿਨ੍ਹਾਂ ਵਿਚੋਂ ਇਕ ਮੇਲਾ ਬੋਲਟਨ ਵਿਖੇ ਅਤੇ ਇਕ ਕੈਲੇਡਨ ਵਿਚ ਹੋਇਆ। ਕੈਲੇਡਨ ਵਿਖੇ ਹੋਏ ਸੱਭਿਆਚਾਰਕ ਮੇਲੇ ਅਤੇ ਟਰੱਕ ਸ਼ੋਅ ਮੇਲੇ ਵਿਚ ਲੋਕ ਦੂਰੋਂ ਨੇੜਿਓਂ ਹੁੰਮ-ਹੁੰਮਾ ਕੇ ਪੁੱਜੇ, ਜਿਨ੍ਹਾਂ ਇਸ ਮੇਲੇ ਵਿਚ ਆਏ ਕਲਾਕਾਰਾਂ ਗੈਰੀ ਸੰਧੂ, ਗੁਰਨਾਮ ਭੁੱਲਰ, ਸ਼ੈਰੀ ਮਾਨ, ਗੁਪਜ਼ ਸਿਹਰਾ, ਗੁਰਵਿੰਦਰ ਬਰਾੜ, ਬਾਰਬੀ ਮਾਨ, ਜੈਸਮੀਨ ਸੈਡਲਸ, ਨਿੰਜਾ, ਨਿਰਵੈਰ ਪੰਨੂੰ, ਅਮਰ ਸੈਂਬੀ, ਸਿਮਰ ਦੋਰਾਹਾ, ਪਵਿਤਰ ਲਸੋਈ, ਟਿੰਮ ਰਾਏਕੋਟੀ ਆਦਿ ਦੀ ਗਾਇਕੀ ਨੂੰ ਖੂਬ ਮਾਣਿਆ। ਮੇਲੇ ਦੇ ਪ੍ਰਬੰਧਕਾਂ ਜੁਗਰਾਜ ਸਿੱਧੂ ਅਤੇ ਦਵਿੰਦਰ ਧਾਲੀਵਾਲ ਵਲੋਂ ਸਾਰਿਆਂ ਨੂੰ ਜੀ ਆਇਆਂ ਕਿਹਾ ਗਿਆ ਅਤੇ ਕੈਨੇਡਾ ਦਿਵਸ ਦੀਆਂ ਸਾਰਿਆਂ ਨੂੰ ਵਧਾਈਆਂ ਦਿੱਤੀਆਂ।

 

RELATED ARTICLES
POPULAR POSTS