Breaking News
Home / ਜੀ.ਟੀ.ਏ. ਨਿਊਜ਼ / ਕਾਰਜੈਕਿੰਗ ਕਰਨ ਵਾਲੇ ਟੋਰਾਂਟੋ ਦੇ 20 ਸਾਲਾ ਵਿਅਕਤੀ ਨੂੰ ਪੁਲਿਸ ਨੇ ਕੀਤਾ ਚਾਰਜ

ਕਾਰਜੈਕਿੰਗ ਕਰਨ ਵਾਲੇ ਟੋਰਾਂਟੋ ਦੇ 20 ਸਾਲਾ ਵਿਅਕਤੀ ਨੂੰ ਪੁਲਿਸ ਨੇ ਕੀਤਾ ਚਾਰਜ

ਟੋਰਾਂਟੋ/ਬਿਊਰੋ ਨਿਊਜ਼ : ਐਜੈਕਸ ਏਰੀਆ ਵਿੱਚ ਕਾਰਜੈਕਿੰਗ ਕਰਨ, ਗੱਡੀ ਨੂੰ ਰੁੱਖ ਵਿੱਚ ਮਾਰਨ ਤੇ ਫਿਰ ਦੋ ਹੋਰ ਕਾਰਾਂ ਚੋਰੀ ਕਰਨ ਦੀ ਕੋਸ਼ਿਸ਼ ਕਰਨ ਵਾਲੇ ਟੋਰਾਂਟੋ ਦੇ ਇੱਕ ਵਿਅਕਤੀ ਨੂੰ ਚਾਰਜ ਕੀਤਾ ਗਿਆ ਹੈ।
ਦਰਹਾਮ ਰੀਜਨਲ ਪੁਲਿਸ ਸਰਵਿਸ ਨੇ ਦੱਸਿਆ ਕਿ ਇਹ ਘਟਨਾ 23 ਦਸੰਬਰ ਨੂੰ ਦੁਪਹਿਰੇ 3:00 ਵਜੇ ਤੋਂ ਬਾਅਦ ਵਾਪਰੀ। ਪੁਲਿਸ ਅਧਿਕਾਰੀਆਂ ਨੂੰ ਐਜੈਕਸ ਵਿੱਚ ਬੇਅਲੀ ਸਟਰੀਟ ਵੈਸਟ ਤੇ ਕਿਟਨੇ ਡਰਾਈਵ ਇਲਾਕੇ ਦੇ ਪਾਰਕਿੰਗ ਲੌਟ ਵਿੱਚ ਸੱਦਿਆ ਗਿਆ।
ਇੱਥੇ ਇੱਕ ਵਿਅਕਤੀ ਦੂਜੇ ਵਿਅਕਤੀ ਕੋਲ ਗਿਆ ਤੇ ਉਸ ਨੇ ਗੱਡੀ ਵਿੱਚ ਸਵਾਰ ਲੋਕਾਂ ਨੂੰ ਇਹ ਆਖਦਿਆਂ ਹੋਇਆਂ ਗੱਡੀ ਵਿੱਚੋਂ ਉਤਰਨ ਲਈ ਕਿਹਾ ਕਿ ਉਸ ਕੋਲ ਹਥਿਆਰ ਹੈ। ਪੁਲਿਸ ਨੇ ਦੱਸਿਆ ਕਿ ਫਿਰ ਗੱਡੀ ਵਿੱਚ ਸਵਾਰ ਹੋ ਕੇ ਮਸਕੂਕ ਉਸ ਇਲਾਕੇ ਤੋਂ ਫਰਾਰ ਹੋ ਗਿਆ ਤੇ ਥੋੜ੍ਹੀ ਹੀ ਦੂਰੀ ਉੱਤੇ ਉਸ ਨੇ ਗੱਡੀ ਇੱਕ ਰੁੱਖ ਵਿੱਚ ਜਾ ਮਾਰੀ। ਜਦੋਂ ਨੇੜਿਓਂ ਲੰਘ ਰਹੇ ਵਿਅਕਤੀ ਨੇ ਉਸ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮਸਕੂਕ ਨੇ ਉਸ ਦੀ ਗੱਡੀ ਨੂੰ ਵੀ ਕਾਰਜੈਕ ਕਰਨ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਉਹ ਕਾਮਯਾਬ ਨਹੀਂ ਹੋ ਸਕਿਆ ਤੇ ਉੱਥੋਂ ਪੈਦਲ ਹੀ ਫਰਾਰ ਹੋ ਗਿਆ।
ਇਸ ਤੋਂ ਬਾਅਦ ਦਰਹਾਮ ਕੇ 9 ਤੇ ਰੌਬਰੀ ਯੂਨਿਟ ਨੇ ਪ੍ਰੋਵਿੰਸੀਅਲ ਕਾਰਜੈਕਿੰਗ ਟਾਸਕ ਫੋਰਸ ਦੇ ਨਾਲ ਰਲ ਕੇ ਇਲਾਕੇ ਦੀ ਛਾਣਬੀਣ ਕੀਤੀ ਤੇ ਟੋਰਾਂਟੋ ਦੇ 20 ਸਾਲਾ ਰਿਕਾਰਡੋ ਨਿਊਵੈੱਲ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਨੇ ਆਖਿਆ ਕਿ ਜਿੰਨੀ ਦੇਰ ਉਨ੍ਹਾਂ ਨੂੰ ਨਿਊਵੈੱਲ ਨੂੰ ਲੋਕੇਟ ਕਰਨ ਵਿੱਚ ਲੱਗੀ ਓਨੀ ਦੇਰ ਵਿੱਚ ਹੀ ਉਸ ਨੇ ਤੀਜੇ ਵਿਅਕਤੀ ਤੋਂ ਗੱਡੀ ਖੋਹਣ ਦੀ ਕੋਸਿਸ ਕਰ ਲਈ। 20 ਸਾਲਾ ਨਿਊਵੈੱਲ ਉੱਤੇ ਡਾਕਾ ਮਾਰਨ, ਜੁਰਮ ਕਰਨ ਦੇ ਇਰਾਦੇ ਨਾਲ ਹਥਿਆਰ ਰੱਖਣ, ਭੇਸ ਬਦਲਣ, ਜੁਰਮ ਦੌਰਾਨ ਹਥਿਆਰ ਦੀ ਵਰਤੋਂ ਕਰਨ ਤੇ ਰਲੀਜ ਆਰਡਰ ਮੁਕੰਮਲ ਕਰਨ ਵਿੱਚ ਅਸਫਲ ਰਹਿਣ ਦੇ ਚਾਰਜਿਜ ਲਾਏ ਗਏ ਹਨ।

Check Also

ਕੈਫੀਯੇਹ ਪਾਉਣ ਕਾਰਨ ਐਮਪੀਪੀ ਸਾਰਾਹ ਜਾਮਾ ਨੂੰ ਵਿਧਾਨ ਸਭਾ ‘ਚੋਂ ਬਾਹਰ ਜਾਣ ਦੇ ਸਪੀਕਰ ਨੇ ਦਿੱਤੇ ਹੁਕਮ

ਓਨਟਾਰੀਓ/ਬਿਊਰੋ ਨਿਊਜ਼ : ਓਨਟਾਰੀਓ ਵਿਧਾਨ ਸਭਾ ਵਿੱਚ ਕੈਫੀਯੇਹ ਉਤਾਰਨ ਲਈ ਆਖੇ ਜਾਣ ਤੋਂ ਬਾਅਦ ਵੀ …