8.6 C
Toronto
Monday, November 3, 2025
spot_img
Homeਜੀ.ਟੀ.ਏ. ਨਿਊਜ਼ਛੁਰੇਬਾਜ਼ੀ ਮਗਰੋਂ ਪੰਜ ਨੌਜਵਾਨਾਂ ਨੂੰ ਲਿਆ ਗਿਆ ਹਿਰਾਸਤ ਵਿੱਚ

ਛੁਰੇਬਾਜ਼ੀ ਮਗਰੋਂ ਪੰਜ ਨੌਜਵਾਨਾਂ ਨੂੰ ਲਿਆ ਗਿਆ ਹਿਰਾਸਤ ਵਿੱਚ

ਟੋਰਾਂਟੋ/ਬਿਊਰੋ ਨਿਊਜ਼ : ਬੌਕਸਿੰਗ ਡੇਅ ਵਾਲੇ ਦਿਨ ਡਾਊਨਟਾਊਨ ਦੇ ਇੰਟਰਸੈਕਸ਼ਨ ਨੇੜੇ ਇੱਕ ਨੌਜਵਾਨ ਦੇ ਹੱਥ ਉੱਤੇ ਚਾਕੂ ਨਾਲ ਵਾਰ ਕਰਨ ਦੇ ਮਾਮਲੇ ਵਿੱਚ ਟੋਰਾਂਟੋ ਪੁਲਿਸ ਵੱਲੋਂ ਪੰਜ ਨੌਜਵਾਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਅਜੇ ਇਨ੍ਹਾਂ ਪੰਜਾਂ ਉੱਤੇ ਚਾਰਜ਼ਿਜ਼ ਨਹੀਂ ਲਾਏ ਗਏ।
ਛੁਰੇਬਾਜ਼ੀ ਦੀ ਖਬਰ ਦੇ ਕੇ ਪੁਲਿਸ ਅਧਿਕਾਰੀਆਂ ਨੂੰ ਯੰਗ ਤੇ ਡੰਡਾਸ ਸਟਰੀਟਸ ਉੱਤੇ ਦੁਪਹਿਰੇ 3:00 ਵਜੇ ਸੱਦਿਆ ਗਿਆ। ਪੁਲਿਸ ਨੇ ਦੱਸਿਆ ਕਿ ਇੱਥੇ ਉਨ੍ਹਾਂ ਨੂੰ ਇੱਕ ਨੌਜਵਾਨ ਜਖਮੀ ਹਾਲਤ ਵਿੱਚ ਮਿਲਿਆ, ਉਸ ਦੇ ਹੱਥ ਉੱਤੇ ਚਾਕੂ ਨਾਲ ਵਾਰ ਕੀਤਾ ਗਿਆ ਸੀ। ਇਸ ਮਗਰੋਂ ਪੰਜ ਨੌਜਵਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਬੌਕਸਿੰਗ ਡੇਅ ਵਾਲੇ ਦਿਨ ਲੋਕ ਡਾਊਨਟਾਊਨ ਵਿੱਚ ਸਾਪਿੰਗ ਲਈ ਪਹੁੰਚੇ ਹੋਏ ਸਨ।

 

RELATED ARTICLES
POPULAR POSTS