ਓਕਵਿੱਲ/ਬਿਊਰੋ ਨਿਊਜ਼ : ਟਾਊਨ ਦੇ ਕੁੱਝ ਵਰਕਰਾਂ ਵੱਲੋਂ ਧਰਨਾ ਲਾਏ ਜਾਣ ਕਾਰਨ ਓਕਵਿੱਲ ਦੇ ਕਮਿਊਨਿਟੀ ਸੈਂਟਰਜ਼ ਤੇ ਅਰੇਨਾਜ਼ ਨੂੰ ਬੰਦ ਕਰਨਾ ਪੈ ਗਿਆ ਹੈ ਤੇ ਕਈ ਸੇਵਾਵਾਂ ਮੁਲਤਵੀ ਕਰ ਦਿੱਤੀਆਂ ਗਈਆਂ ਹਨ।
ਟਾਊਨ ਆਫ ਓਕਵਿੱਲ ਦੇ 285 ਆਊਟਸਾਈਡ ਵਰਕਰਜ਼ ਤੇ ਫੈਸਿਲਿਟੀ ਆਪਰੇਟਰਜ਼ ਦੀ ਨੁਮਾਇੰਦਗੀ ਕਰਨ ਵਾਲੀ ਕਿਊਪ ਲੋਕਲ 135 ਦਾ ਕਹਿਣਾ ਹੈ ਕਿ ਉਹ 2 ਨਵੰਬਰ ਨੂੰ 12:01 ਉੱਤੇ ਹੜਤਾਲ ਉੱਤੇ ਗਏ ਹਨ। ਇਸ ਹੜਤਾਲ ਤੋਂ ਮਤਲਬ ਹੈ ਕਿ ਕਈ ਫੈਸਿਲਿਟੀਜ਼ ਤੇ ਮਨੋਰੰਜਕ ਪ੍ਰਗਰਾਮ ਬੰਦ ਕੀਤੇ ਜਾਣਗੇ। ਇਸ ਹੜਤਾਲ ਕਾਰਨ ਹੇਠ ਲਿਖੀਆਂ ਫੈਸਿਲਿਟੀਜ਼ ਤੇ ਪ੍ਰੋਗਰਾਮ ਬੰਦ ਜਾਂ ਰੱਦ ਕੀਤੇ ਗਏ ਹਨ : ਕਮਿਊਨਿਟੀ ਸੈਂਟਰ ਤੇ ਅਰੇਨਾਜ਼, ਪਾਰਕਾਂ ਵਿਚਲੇ ਵਾਸ਼ਰੂਮਜ਼, ਲੀਸ਼ ਤੋਂ ਮੁਕਤ ਡੌਗ ਪਾਰਕ, ਬ੍ਰੌਂਟ ਐਥਲੈਟਿਕ ਪਾਰਕ ਦਾ ਫੀਲਡ ਹਾਊਸ, ਮਨੋਰੰਜਨ ਤੇ ਕਲਚਰ ਰੈਂਟਲਜ਼ ਤੇ ਪ੍ਰੋਗਰਾਮਾਂ ਨੂੰ ਰੱਦ ਕਰਨਾ ਪਿਆ ਹੈ, ਰਿਹਾਇਸ਼ੀ ਸੜਕਾਂ ਉੱਤੇ ਡਿੱਗੇ ਹੋਏ ਪੱਤਿਆਂ ਨੂੰ ਇੱਕਠਾ ਕਰਨ ਦੀ ਸਰਵਿਸ ਮੁਲਤਵੀ ਕੀਤੀ ਗਈ ਹੈ , ਇਹ ਸਰਵਿਸ ਪ੍ਰਾਇਮਰੀ ਤੇ ਸੈਕੰਡਰੀ ਰੋਡਜ਼ ਉੱਤੇ ਹੀ ਜਾਰੀ ਰਹੇਗੀ, ਪਾਰਕਾਂ ਵੱਲੋਂ ਮੁਹੱਈਆ ਕਰਵਾਈਆਂ ਜਾਣ ਵਾਲੀਆਂ ਕੁੱਝ ਹੋਰ ਸਰਵਿਸਿਜ਼, ਸੜਕਾਂ ਤੇ ਵਰਕਸ ਆਪਰੇਸ਼ਨਜ਼ ਵੀ ਘਟਾ ਦਿੱਤੇ ਗਏ ਹਨ। ਜਿਹੜੀਆਂ ਸਰਵਿਸਿਜ ਜਾਰੀ ਰਹਿਣਗੀਆਂ ਸਰਵਿਸ ਓਕਵਿੱਲ ਸਮੇਤ ਟਾਊਨ ਹਾਲ, ਲਾਇਬ੍ਰੇਰੀਜ਼ (ਜਿਹੜੀਆਂ ਕਮਿਊਨਿਟੀ ਸੈਂਟਰਜ਼ ਦੇ ਬਾਹਰ ਵੀ ਆਪਰੇਟ ਕਰਦੀਆਂ ਹਨ), ਸੀਨੀਅਰਜ਼ ਲਈ ਸਰ ਜੌਹਨ ਕੋਲਬਰਨ ਰੀਕ੍ਰਿਏਸ਼ਨ ਸੈਂਟਰ, ਅਰਚਲੈੱਸ ਅਸਟੇਟ ਉੱਤੇ ਸਥਿਤ ਓਕਵਿੱਲ ਮਿਊਜ਼ੀਅਮ, ਪਰਫੌਰਮਿੰਗ ਆਰਟਸ ਲਈ ਓਕਵਿੱਲ ਸੈਂਟਰ, ਓਕਵਿੱਲ ਟਰਾਂਜ਼ਿਟ ਆਪਰੇਟ ਕਰਦੀ ਰਹੇਗੀ, ਟਾਊਨ ਆਫ ਓਕਵਿੱਲ ਦੀਆਂ ਜਿਹੜੀਆਂ ਸਰਵਿਸਿਜ਼ ਆਨਲਾਈਨ ਦਿੱਤੀਆਂ ਜਾਂਦੀਆਂ ਹਨ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …