-7.1 C
Toronto
Friday, February 6, 2026
spot_img
Homeਜੀ.ਟੀ.ਏ. ਨਿਊਜ਼ਬੰਬ ਦੀ ਧਮਕੀ ਮਿਲਣ ਤੋਂ ਬਾਅਦ ਜੀਟੀਏ ਦੇ ਕਈ ਸਕੂਲ ਕਰਵਾਏ ਗਏ...

ਬੰਬ ਦੀ ਧਮਕੀ ਮਿਲਣ ਤੋਂ ਬਾਅਦ ਜੀਟੀਏ ਦੇ ਕਈ ਸਕੂਲ ਕਰਵਾਏ ਗਏ ਖਾਲੀ

ਓਨਟਾਰੀਓ : ਉੱਤਰੀ ਤੇ ਪੂਰਬੀ ਓਨਟਾਰੀਓ ਦੇ ਕਈ ਹਿੱਸਿਆਂ ਵਿੱਚ ਮਿਲੀਆਂ ਬੰਬ ਦੀਆਂ ਕਈ ਧਮਕੀਆਂ ਦੀ ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ (ਓਪੀਪੀ) ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਓਪੀਪੀ ਨੇ ਆਖਿਆ ਕਿ ਕਈ ਸਕੂਲ ਤੇ ਹੋਰ ਫੈਸਿਲਿਟੀਜ਼ ਨੂੰ ਨਕਦੀ ਦੀ ਮੰਗ ਲਈ ਨਿਸ਼ਾਨਾ ਬਣਾਇਆ ਗਿਆ। ਟੋਰਾਂਟੋ ਪੁਲਿਸ ਨੇ ਦੱਸਿਆ ਕਿ ਕਿਪਲਿੰਗ ਕਾਲਜੀਏਟ ਇੰਸਟੀਚਿਊਟ, ਲੇਕਸ਼ੋਰ ਕਾਲਜੀਏਟ ਇੰਸਟੀਚਿਊਟ ਤੇ ਵੈਸਟਰਨ ਟੈਕਨੀਕਲ ਕਮਰਸ਼ੀਅਲ ਸਕੂਲ ਨੂੰ ਬੰਬ ਦੀ ਧਮਕੀ ਮਿਲਣ ਤੋਂ ਬਾਅਦ ਖਾਲੀ ਕਰਵਾ ਲਿਆ ਗਿਆ ਤੇ ਵਿਦਿਆਰਥੀਆਂ ਨੂੰ ਜਲਦੀ ਘਰ ਭੇਜ ਦਿੱਤਾ ਗਿਆ। ਸਾਰੇ ਅਦਾਰਿਆਂ ਦੀ ਛਾਣਬੀਣ ਕਰਨ ਤੋਂ ਬਾਅਦ ਵੀ ਇਨ੍ਹਾਂ ਵਿੱਚ ਕੁੱਝ ਨਹੀਂ ਮਿਲਿਆ।
ਕਿਸੇ ਦੇ ਜ਼ਖ਼ਮੀ ਹੋਣ ਦੀ ਕੋਈ ਖਬਰ ਨਹੀਂ ਹੈ। ਟੋਰਾਂਟੋ ਪੁਲਿਸ ਨੇ ਆਖਿਆ ਕਿ ਅਜੇ ਇਹ ਆਖਣਾ ਜਲਦਬਾਜ਼ੀ ਹੋਵੇਗੀ ਕਿ ਇਹ ਧਮਕੀਆਂ ਓਪੀਪੀ ਦੀ ਜਾਂਚ ਨਾਲ ਸਬੰਧਤ ਹਨ। ਹਾਲਟਨ ਪੁਲਿਸ ਨੇ ਦੱਸਿਆ ਕਿ ਇਸ ਤਰ੍ਹਾਂ ਦੀ ਧਮਕੀ ਮਿਲਣ ਤੋਂ ਬਾਅਦ ਨੈਲਸਨ ਹਾਈ ਸਕੂਲ, ਬਰਲਿੰਗਟਨ ਨੂੰ ਵੀ ਖਾਲੀ ਕਰਵਾ ਲਿਆ ਗਿਆ।
ਲੋਕਲ ਅਧਿਕਾਰੀਆਂ ਤੋਂ ਇਲਾਵਾ ਓਪੀਪੀ ਦੀ ਸਾਈਬਰ ਕ੍ਰਾਈਮ ਇਨਵੈਸਟੀਗੇਸ਼ਨ ਟੀਮ ਨੂੰ ਵੀ ਮਾਮਲੇ ਦੀ ਜਾਂਚ ਵਿੱਚ ਸ਼ਾਮਲ ਕੀਤਾ ਗਿਆ ਹੈ।

 

RELATED ARTICLES
POPULAR POSTS