ਓਟਵਾ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸਪਸ਼ਟ ਕਰ ਦਿੱਤਾ ਹੈ ਕਿ ਫੈਡਰਲ ਸਰਕਾਰ ਵੱਲੋਂ ਹੋਮ ਹੀਟਿੰਗ ਆਇਲ ਉੱਤੇ ਟੈਕਸ ਵਿੱਚ ਜਿੰਨੀ ਛੋਟ ਦਿੱਤੀ ਜਾ ਸਕਦੀ ਸੀ ਉਸ ਤੋਂ ਵੱਧ ਹੋਰ ਛੋਟ ਜਾਂ ਰੋਕ ਨਹੀਂ ਲਾਈ ਜਾਵੇਗੀ। ਟਰੂਡੋ ਨੇ ਆਖਿਆ ਕਿ ਪ੍ਰਦੂਸ਼ਣ ਸਬੰਧੀ ਕੀਮਤਾਂ ਨੂੰ ਹੋਰ ਮੁਲਤਵੀ ਨਹੀਂ ਕੀਤਾ ਜਾਵੇਗਾ। ਉਨ੍ਹਾਂ ਆਖਿਆ ਕਿ ਜਿਸ ਤਰ੍ਹਾਂ ਅਸੀਂ ਕੋਇਲੇ ਦੀ ਵਰਤੋਂ ਨੂੰ ਹੌਲੀ ਹੌਲੀ ਹਟਾਇਆ ਹੈ ਉਸੇ ਤਰ੍ਹਾਂ ਹੀ ਅਸੀਂ ਚਾਹੁੰਦੇ ਹਾਂ ਕਿ ਹੋਮ ਹੀਟਿੰਗ ਆਇਲ ਨੂੰ ਵੀ ਹਟਾ ਦਿੱਤਾ ਜਾਵੇ। ਉਨ੍ਹਾਂ ਆਖਿਆ ਕਿ ਇਹ ਅਸਲ ਵਿੱਚ ਹੋਮ ਹੀਟਿੰਗ ਆਇਲ ਦੀ ਵਰਤੋਂ ਨੂੰ ਖ਼ਤਮ ਕਰਨ ਲਈ ਕੀਤਾ ਜਾ ਰਿਹਾ ਹੈ, ਜਿਸ ਕਾਰਨ ਵਧੇਰੇ ਪ੍ਰਦੂਸ਼ਣ ਹੁੰਦਾ ਹੈ, ਜਿਹੜਾ ਜ਼ਿਆਦਾ ਮਹਿੰਗਾ ਹੈ ਤੇ ਜਿਸ ਕਾਰਨ ਘੱਟ ਆਮਦਨ ਵਾਲੇ ਕੈਨੇਡੀਅਨਜ਼ ਉੱਤੇ ਵਧੇਰੇ ਆਰਥਿਕ ਬੋਝ ਪੈਂਦਾ ਹੈ। ਟਰੂਡੋ ਨੇ ਇਹ ਵੀ ਸਪਸ਼ਟ ਕੀਤਾ ਕਿ ਹੋਰਨਾਂ ਹੋਮ ਹੀਟਿੰਗ ਟਾਈਪਜ਼ ਉੱਤੇ ਛੋਟ ਦੀ ਆਸ ਲਾਉਣਾ ਬੇਕਾਰ ਹੈ ਕਿਉਂਕਿ ਹੋਰ ਕਿਸੇ ਟਾਈਪ ਉੱਤੇ ਕਾਰਬਨ ਟੈਕਸ ਉੱਤੇ ਕੋਈ ਛੋਟ ਨਹੀਂ ਦਿੱਤੀ ਜਾਵੇਗੀ। ਮੰਗਲਵਾਰ ਨੂੰ ਸਵੇਰੇ ਕੈਬਨਿਟ ਮੀਟਿੰਗ ਲਈ ਜਾਂਦਿਆਂ ਕੁਦਰਤੀ ਵਸੀਲਿਆਂ ਬਾਰੇ ਮੰਤਰੀ ਜੌਨਾਥਨ ਵਿਲਕਿੰਸਨ ਤੋਂ ਵੀ ਪੱਤਰਕਾਰਾਂ ਨੇ ਹੋਮ ਹੀਟਿੰਗ ਆਇਲ ਉੱਤੇ ਫੈਡਰਲ ਕਾਰਬਨ ਟੈਕਸ ਉੱਤੇ ਤਿੰਨ ਸਾਲਾਂ ਲਈ ਲਾਈ ਰੋਕ ਸਬੰਧੀ ਕਈ ਸਵਾਲ ਪੁੱਛੇ। ਇਹ ਵੀ ਪੁੱਛਿਆ ਗਿਆ ਕਿ ਇਸ ਤਰ੍ਹਾਂ ਦੀ ਹੋਰ ਛੋਟ ਦਿੱਤੀ ਜਾਵੇਗੀ ਤਾਂ ਵਿਲਕਿੰਸਨ ਨੇ ਆਖਿਆ ਕਿ ਅਜਿਹਾ ਨਹੀਂ ਹੋਵੇਗਾ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …