ਭਾਜਪਾ ਵਲੋਂ 50 ਪ੍ਰਾਈਵੇਟ ਜੈਟ ਬੁੱਕ ਕਰਵਾਉਣ ਦੀ ਗੱਲ ਆਈ ਸਾਹਮਣੇ
ਨਵੀਂ ਦਿੱਲੀ/ਬਿਊਰੋ ਨਿਊਜ਼
ਲੋਕ ਸਭਾ ਚੋਣਾਂ ਵਿਚ ਵੋਟਰਾਂ ਤੱਕ ਪਹੁੰਚ ਬਣਾਉਣ ਲਈ ਰਾਜਨੀਤਕ ਪਾਰਟੀਆਂ ਹਰ ਰਸਤਾ ਅਪਣਾ ਰਹੀਆਂ ਹਨ ਅਤੇ ਭਾਜਪਾ ਇਸ ਦੌੜ ਵਿਚ ਸਭ ਤੋਂ ਮੋਹਰੇ ਨਜ਼ਰ ਆ ਰਹੀ ਹੈ। ਸੱਤਾਧਾਰੀ ਪਾਰਟੀ ਨੇ ਪ੍ਰਚਾਰ ਲਈ 50 ਪ੍ਰਾਈਵੇਟ ਜੈਟ ਅਤੇ ਹੈਲੀਕਾਪਟਰ ਬੁੱਕ ਕੀਤੇ ਹਨ। ਜਾਣਕਾਰੀ ਮਿਲੀ ਹੈ ਕਿ ਕਾਂਗਰਸ ਪਾਰਟੀ ਦੇ ਚੋਣ ਪ੍ਰਚਾਰ ਨੂੰ ਪ੍ਰਭਾਵਿਤ ਕਰਨ ਲਈ ਭਾਜਪਾ ਨੇ ਤਿੰਨ ਮਹੀਨੇ ਪਹਿਲਾਂ ਹੀ ਪ੍ਰਾਈਵੇਟ ਜੈਟ ਹੈਲੀਕਾਪਟਰ ਬੁੱਕ ਲਏ ਹਨ। ਭਾਜਪਾ ਚੋਣ ਪ੍ਰਚਾਰ ਦੇ ਮੱਦੇਨਜ਼ਰ 20 ਪ੍ਰਾਈਵੇਟ ਜੈਟ ਅਤੇ 30 ਹੈਲੀਕਾਪਟਰ ਬੁੱਕ ਕਰ ਚੁੱਕੀ ਹੈ, ਜਦਕਿ ਕਾਂਗਰਸ ਸਿਰਫ 10 ਹੈਲੀਕਾਪਟਰ ਹੀ ਬੁੱਕ ਕਰਵਾ ਸਕੀ ਹੈ।
Home / ਭਾਰਤ / ਕਾਂਗਰਸ ਦੇ ਚੋਣ ਪ੍ਰਚਾਰ ਨੂੰ ਪ੍ਰਭਾਵਿਤ ਕਰਨ ਲਈ ਭਾਜਪਾ ਨੇ 3 ਮਹੀਨੇ ਪਹਿਲਾਂ ਬੁੱਕ ਕੀਤੇ ਪ੍ਰਾਈਵੇਟ ਜੈਟ ਹੈਲੀਕਾਪਟਰ
Check Also
ਅਮਰੀਕਾ ਦੇ ਉਪ ਰਾਸ਼ਟਰਪਤੀ ਜੇ.ਡੀ. ਵੈਂਸ ਭਾਰਤ ਦੌਰੇ ’ਤੇ ਦਿੱਲੀ ਪਹੁੰਚੇ
ਚਾਰ ਦਿਨ ਭਾਰਤ ’ਚ ਰਹਿਣਗੇ ਜੇ.ਡੀ. ਵੈਂਸ ਨਵੀਂ ਦਿੱਲੀ/ਬਿਊਰੋ ਨਿਊਜ਼ ਅਮਰੀਕਾ ਦੇ ਉਪ ਰਾਸ਼ਟਰਪਤੀ ਜੇ.ਡੀ. …