ਨਵੀਂ ਦਿੱਲੀ/ਬਿਊਰੋ ਨਿਊਜ਼
ਸਿਆਸੀ ਹਲਕਿਆਂ ਵਿਚ ਇਹ ਚਰਚਾ ਛਿੜੀ ਹੋਈ ਹੈ ਕਿ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ ਵਾਰਾਨਸੀ ਤੋਂ ਚੋਣ ਲੜ ਸਕਦੀ ਹੈ। ਇਸ ਸਬੰਧੀ ਪ੍ਰਿਅੰਕਾ ਦੇ ਪਤੀ ਰਾਬਰਟ ਨੇ ਕਿਹਾ ਕਿ ਜੇ ਪ੍ਰਿਅੰਕਾ ਵਾਰਾਨਸੀ ਤੋਂ ਚੋਣ ਲੜਦੀ ਹੈ ਤਾਂ ਨਰਿੰਦਰ ਮੋਦੀ ਨੂੰ ਸਖ਼ਤ ਚੁਣੌਤੀ ਦੇਵੇਗੀ। ਵਾਡਰਾ ਨੇ ਕਿਹਾ ਕਿ ਲੋਕਾਂ ਨੂੰ ਬਦਲਾਅ ਚਾਹੀਦਾ ਹੈ ਤੇ ਲੋਕ ਪ੍ਰਿਅੰਕਾ ਨੂੰ ਬਦਲਾਅ ਦੇ ਰੂਪ ਵਿਚ ਦੇਖਦੇ ਹਨ। ਜ਼ਿਕਰਯੋਗ ਹੈ ਕਿ ਪਿਛਲੀ ਵਾਰ ਨਰਿੰਦਰ ਮੋਦੀ ਗੁਜਰਾਤ ਦੇ ਨਾਲ-ਨਾਲ ਵਾਰਾਨਸੀ ਹਲਕੇ ਤੋਂ ਵੀ ਚੋਣ ਲੜੇ ਸਨ ਤੇ ਇਸ ਵਾਰ ਵੀ ਉਹ ਇੱਥੋਂ ਹੀ ਲੋਕ ਸਭਾ ਚੋਣ ਲੜ ਰਹੇ ਹਨ। ਕਿਆਸ ਲਗਾਏ ਜਾ ਰਹੇ ਹਨ ਕਿ ਜੇਕਰ ਪ੍ਰਿਅੰਕਾ ਗਾਂਧੀ ਨੂੰ ਕਾਂਗਰਸ ਵਾਰਾਨਸੀ ਤੋਂ ਚੋਣ ਮੈਦਾਨ ਵਿੱਚ ਉਤਾਰਦੀ ਹੈ ਤਾਂ ਮੁਕਾਬਲਾ ਕਾਫੀ ਦਿਲਚਸਪ ਹੋਵੇਗਾ।
Check Also
ਜਗਦੀਸ਼ ਸਿੰਘ ਝੀਂਡਾ ਬਣੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਪ੍ਰਧਾਨ
ਝੀਂਡਾ ਨੇ ਸਿੱਖ ਕੌਮ ਦੀ ਭਲਾਈ ਲਈ ਕੰਮ ਕਰਨ ਦਾ ਕੀਤਾ ਵਾਅਦਾ ਚੰਡੀਗੜ੍ਹ/ਬਿਊਰੋ ਨਿਊਜ਼ ਹਰਿਆਣਾ …