ਬਰੈਂਪਟਨ/ ਬਿਊਰੋ ਨਿਊਜ਼
ਇਕ ਵੱਡੇ ਘਟਨਾਕ੍ਰਮ ‘ਚ ਸਿੱਖ ਹੈਰੀਟੇਜ ਮਿਊਜ਼ੀਅਮ ਆਫ਼ ਕੈਨੇਡਾ ਨੂੰ ਕੈਨੇਡਾ ਹਿਸਟਰੀ ਫੰਡ ਤੋਂ ਸਹਾਇਤਾ ਮਿਲੀ ਹੈ। ਬਰੈਂਪਟਨ ਨਾਰਥ ਤੋਂ ਐਮ.ਪੀ. ਰੂਬੀ ਸਹੋਤਾ ਨੇ ਇਨੋਵੇਸ਼ਨ, ਸਾਇੰਸ ਅਤੇ ਇਕਨਾਮਿਕ ਡਿਵੈਲਪਮੈਂਟ ਮੰਤਰੀ ਅਤੇ ਮਿਸੀਸਾਗਾ-ਮਾਲਟਨ ਤੋਂ ਐਮ.ਪੀ. ਨਵਦੀਪ ਬੈਂਸ ਦੇ ਨਾਲ ਐਲਾਨ ਕੀਤਾ ਕਿ ਸਿੱਖ ਹੈਰੀਟੇਜ ਮਿਊਜ਼ੀਅਮ ਆਫ਼ ਕੈਨੇਡਾ ਨੂੰ ਆਪਣੇ ਪ੍ਰਾਜੈਕਟ ਬੀਕਮਿੰਗ ਕੈਨੇਡੀਅਨ ਲਈ 3 ਲੱਖ 80 ਹਜ਼ਾਰ ਡਾਲਰ ਦੀ ਗਰਾਂਟ ਮਿਲੇਗੀ। ਮੰਤਰੀ ਬੈਂਸ ਨੇ ਕੈਨੇਡੀਅਨ ਹੈਰੀਟੇਜ ਐਂਡ ਮਲਟੀਕਲਚਰਿਜ਼ਮ ਮੰਤਰੀ ਪਾਬਲੋ ਰੋਡ੍ਰਿਗਸ ਵਲੋਂ ਇਹ ਐਲਾਨ ਕੀਤਾ। ਇਸ ਪ੍ਰਾਜੈਕਟ ਦਾ ਉਦੇਸ਼ ਕੈਨੇਡੀਅਨ ਸਿੱਖ ਹੈਰੀਟੇਜ ਟ੍ਰੇਲ ਅਤੇ ਇਕ ਟਰੈਵਲਿੰਗ ਕੈਨੇਡੀਅਨ ਸਿੱਖ ਟਾਈਮਲਾਈਨ ਪ੍ਰਦਰਸ਼ਨੀ ਨੂੰ ਬਣਾਇਆ ਹੈ। ਇਸ ਦੇ ਨਾਲ ਹੀ ਇਕ ਵੈੱਬ ਪੋਰਟਲ ਅਤੇ ਇੰਟਰਐਕਟਿਵ ਮੋਬਾਇਲ ਐਪਲੀਕੇਸ਼ਨ ਵੀ ਬਣਾਈ ਜਾਵੇਗੀ, ਜੋ ਕਿ ਕੈਨੇਡਾ ਦੀ ਆਮ ਜ਼ਿੰਦਗੀ ਨਾਲ ਜੁੜੇ ਤੱਥਾਂ, ਅੰਕੜਿਆਂ ਅਤੇ ਹਸਤੀਆਂ ਬਾਰੇ ਜਾਣਕਾਰੀ ਦੇਵੇਗੀ। ਪ੍ਰਾਜੈਕਟ ਤਹਿਤ ਕੈਨੇਡੀਅਨਾਂ ਨੂੰ ਕੈਨੇਡਾ ‘ਚ ਸਿੱਖਾਂ ਦੇ ਸੰਘਰਸ਼, ਕੁਰਬਾਨੀਆਂ ਅਤੇ ਸਫਲਤਾ ਬਾਰੇ ਦੱਸਿਆ ਜਾਵੇਗਾ। ਇਸ ਨਾਲ ਮੌਜੂਦਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਿੱਖਾਂ ਬਾਰੇ ਵਿਸਥਾਰ ‘ਚ ਜਾਨਣ ਦਾ ਮੌਕਾ ਮਿਲੇਗਾ। ਦਿੱਤੇ ਗਏ ਫੰਡਾਂ ਦਾ ਪ੍ਰਬੰਧ ਕੈਨੇਡੀਅਨ ਹੈਰੀਟੇਜ ਕਰੇਗਾ। ਕੈਨੇਡਾ ਹੈਰੀਟੇਜ ਫੰਡ ਕੈਨੇਡੀਅਨਾਂ ਨੂੰ ਦੇਸ਼ ਦੇ ਇਤਿਹਾਸ, ਆਮ ਜੀਵਨ ਅਤੇ ਨਾਗਰਿਕ ਨੀਤੀਆਂ ਨੂੰ ਜਾਨਣ, ਸਮਝਣ ਅਤੇ ਸਿੱਖਣ ਲਈ ਉਤਸ਼ਾਹਿਤ ਕਰਦਾ ਹੈ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …