27.2 C
Toronto
Sunday, October 5, 2025
spot_img
Homeਜੀ.ਟੀ.ਏ. ਨਿਊਜ਼ਮਿਸੀਸਾਗਾ 'ਚ ਜਸਜੀਤ ਸਿੰਘ ਭੁੱਲਰ ਦੇ ਨਾਮ ਨੂੰ ਮਿਲਿਆ ਮਾਣ

ਮਿਸੀਸਾਗਾ ‘ਚ ਜਸਜੀਤ ਸਿੰਘ ਭੁੱਲਰ ਦੇ ਨਾਮ ਨੂੰ ਮਿਲਿਆ ਮਾਣ

ਟੋਰਾਂਟੋ/ਸਤਪਾਲ ਸਿੰਘ ਜੌਹਲ
ਕੈਨੇਡਾ ਵਿਚ ਸਿੱਖ ਭਾਈਚਾਰੇ ਦਾ ਉਸ ਸਮੇਂ ਮਾਣ ਵਧਿਆ ਜਦ ਸਿਟੀ ਆਫ ਮਿਸੀਸਾਗਾ ਵਿਚ ਮਿਊਂਸਪਲ ਸਰਕਾਰ ਨੇ ਇਕ ਸੜਕ ਦਾ ਨਾਮ ਜਸਜੀਤ ਸਿੰਘ ਭੁੱਲਰ ਦੇ ਨਾਂ ‘ਤੇ ਰੱਖਣ ਦਾ ਫੈਸਲਾ ਕੀਤਾ। ਭੁੱਲਰ ਕੈਨੇਡਾ ਵਿਚ ਨਾਮਵਰ ਸਿੱਖ ਆਗੂ ਸਨ ਅਤੇ ਉਨਟਾਰੀਓ ਖਾਲਸਾ ਦਰਬਾਰ (ਡਿਕਸੀ ਰੋਡ ਗੁਰਦੁਆਰਾ ਸਾਹਿਬ) ਦੇ ਮੋਢੀਆਂ ਵਿਚੋਂ ਸਨ ਪਰ ਲੰਘੇ ਫਰਵਰੀ ਮਹੀਨੇ ਵਿਚ ਉਨ੍ਹਾਂ ਦਾ ਅਚਾਨਕ ਦਿਹਾਂਤ ਹੋ ਗਿਆ ਸੀ। ਇਕ ਅਣਥੱਕ ਸੇਵਾਦਾਰ ਦੀ ਯਾਦ ਤਾਜਾ ਰੱਖਣ ਲਈ ਮਿਸੀਸਾਗਾ ਵਿਚ ਹੋਏ ਇਸ ਉਪਰਾਲੇ ਦੀ ਭਰਵੀਂ ਸ਼ਲਾਘਾ ਹੋ ਰਹੀ ਹੈ। ਭੁੱਲਰ ਦੇ ਨਾਮ ਵਾਲੀ ਸੜਕ (ਸਟਰੀਟ) ਦੀ ਯੋਜਨਾ ਨਿਕਟ ਭਵਿੱਖ ਵਿੱਚ ਤਿਆਰ ਕੀਤੀ ਜਾਵੇਗੀ।

 

RELATED ARTICLES
POPULAR POSTS