Breaking News
Home / ਜੀ.ਟੀ.ਏ. ਨਿਊਜ਼ / ਹਾਊਸ ਸਪੀਕਰ ਐਂਥਨੀ ਰੋਟਾ ਨੇ ਦਿੱਤਾ ਅਸਤੀਫਾ

ਹਾਊਸ ਸਪੀਕਰ ਐਂਥਨੀ ਰੋਟਾ ਨੇ ਦਿੱਤਾ ਅਸਤੀਫਾ

ਓਟਵਾ/ਬਿਊਰੋ ਨਿਊਜ਼ : ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੈਲੈਂਸਕੀ ਵੱਲੋਂ ਕੈਨੇਡਾ ਦੀ ਪਾਰਲੀਮੈਂਟ ਵਿੱਚ ਦਿੱਤੇ ਜਾਣ ਵਾਲੇ ਭਾਸ਼ਣ ਦੌਰਾਨ ਨਾਜ਼ੀਆਂ ਲਈ ਲੜਨ ਵਾਲੇ ਸ਼ਖ਼ਸ ਨੂੰ ਸੱਦਾ ਦੇਣ ਵਾਲੇ ਹਾਊਸ ਆਫ ਕਾਮਨਜ਼ ਦੇ ਸਪੀਕਰ ਐਂਥਨੀ ਰੋਟਾ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਹੈ। ਸਾਰੀਆਂ ਸਿਆਸੀ ਧਿਰਾਂ ਵੱਲੋਂ ਰੋਟਾ ਉੱਤੇ ਅਸਤੀਫਾ ਦੇਣ ਲਈ ਦਬਾਅ ਪਾਇਆ ਜਾ ਰਿਹਾ ਸੀ। ਸਰਕਾਰ ਦੀ ਹਾਊਸ ਲੀਡਰ ਕਰੀਨਾ ਗੋਲਡ ਨੇ ਮੰਗਲਵਾਰ ਸਵੇਰੇ ਆਖਿਆ ਕਿ ਉਸ ਦਾ ਮੰਨਣਾ ਹੈ ਕਿ ਪਾਰਲੀਮੈਂਟ ਮੈਂਬਰਜ਼ ਦਾ ਰੋਟਾ ਤੋਂ ਯਕੀਨ ਉੱਠ ਗਿਆ। ਗੋਲਡ ਨੇ ਆਖਿਆ ਕਿ ਉਨ੍ਹਾਂ ਨੂੰ ਇਹ ਸਮਝ ਨਹੀਂ ਆ ਰਹੀ ਕਿ ਰੋਟਾ ਲਿਬਰਲ ਐਮਪੀਜ਼ ਦਾ ਵਿਸ਼ਵਾਸ ਕਿਵੇਂ ਹਾਸਲ ਕਰਨਗੇ ਤੇ ਸਪੀਕਰ ਲਈ ਸਨਮਾਨਜਨਕ ਢੰਗ ਨਾਲ ਅਸਤੀਫਾ ਦੇਣਾ ਹੀ ਸਹੀ ਫੈਸਲਾ ਹੈ। ਕੰਸਰਵੇਟਿਵ ਆਗੂ ਪਿਏਰ ਪੌਲੀਏਵਰ ਨੇ ਵੀ ਰੋਟਾ ਨੂੰ ਅਸਤੀਫਾ ਦੇਣ ਲਈ ਆਖਿਆ ਸੀ ਤੇ ਸੋਮਵਾਰ ਨੂੰ ਇਸੇ ਤਰ੍ਹਾਂ ਦੀ ਮੰਗ ਐਨਡੀਪੀ ਤੇ ਬਲਾਕ ਕਿਊਬਿਕ ਵੱਲੋਂ ਵੀ ਉੱਠੀ ਸੀ। ਜ਼ਿਕਰਯੋਗ ਹੈ ਕਿ ਰੋਟਾ ਨੇ ਨਾ ਸਿਰਫ ਫਰਸਟ ਯੂਕਰੇਨੀਅਨ ਡਵੀਜ਼ਨ ਦੇ ਮੈਂਬਰ ਯਾਰੋਸਲੈਵ ਹੁਨਕਾ ਨੂੰ ਪਾਰਲੀਮੈਂਟ ਆਉਣ ਦਾ ਸੱਦਾ ਦਿੱਤਾ ਸਗੋਂ ਉਸ ਦਾ ਸਨਮਾਨ ਵੀ ਕੀਤਾ। ਇਹ ਡਵੀਜ਼ਨ ਨਾਜ਼ੀਆਂ ਦੀ ਕਮਾਂਡ ਹੇਠ ਸੀ।

 

Check Also

ਅਲਬਰਟਾ ਵਿਚ ਕੋਵਿਡ-19 ਦੇ ਕੇਸਾਂ ‘ਚ ਹੋਇਆ ਵਾਧਾ

ਕਰੋਨਾ ਵਾਇਰਸ ਦੇ ਕੇਸਾਂ ਨਾਲ ਜੂਝ ਰਹੇ ਹਸਪਤਾਲ ਐਡਮਿੰਟਨ/ਬਿਊਰੋ ਨਿਊਜ਼ : ਕੋਵਿਡ -19 ਦੇ ਅੰਕੜਿਆਂ …