ਓਨਟਾਰੀਓ/ਬਿਊਰੋ ਨਿਊਜ਼
ਓਨਟਾਰੀਓਦੀਪ੍ਰੀਮੀਅਰਕੈਥਲਿਨਵਿੰਨਦਾਕਹਿਣਾ ਹੈ ਕਿ ਉਹ ਕੈਨੇਡਾ ਦੇ ਪੈਨਸ਼ਨਪਲੈਨ ਦੇ ਵਿਸਥਾਰਲਈਸਹਿਮਤ ਹੈ ਬਸ਼ਰਤੇ ਹੋਣਵਾਲੇ ਫਾਇਦਿਆਂ ਦੀਕੀਮਤਉਨ੍ਹਾਂ ਵੱਲੋਂ ਪ੍ਰਸਤਾਵਿਤਪ੍ਰੋਵਿੰਸ਼ੀਅਲਪੈਨਸ਼ਨਪਲੈਨਦੀਰਕਮ ਦੇ ਬਰਾਬਰਹੋਵੇ।
ਵਿੰਨਦਾਕਹਿਣਾ ਹੈ ਕਿ ਉਨ੍ਹਾਂ ਦੀਲਿਬਰਲਸਰਕਾਰ ਨੇ ਪ੍ਰੋਵਿੰਸ਼ੀਅਲਪਲੈਨਤਹਿਤਜਿਹੜੀਆਂ ਤਬਦੀਲੀਆਂ ਲਿਆਉਣਦਾਵਾਅਦਾਕੀਤਾ ਹੈ ਓਨਟਾਰੀਓ ਚਾਹੁੰਦਾ ਹੈ ਕਿ ਸੀਪੀਪੀਬੈਨੇਫਿਟਜ਼ ਦੀਕੀਮਤਵਿੱਚ ਦੋ ਤਿਹਾਈਵਾਧਾਹੋਵੇ। ਜ਼ਿਕਰਯੋਗ ਹੈ ਕਿ ਪ੍ਰੋਵਿੰਸ਼ੀਅਲਪਲੈਨਪਲੱਸਸੀਪੀਪੀਨਾਲਓਨਟਾਰੀਓਵਿੱਚ ਇੱਕ ਪੈਨਸ਼ਨਰ ਨੂੰ ਸਾਲ ਦੇ ਵੱਧ ਤੋਂ ਵੱਧ 25000 ਡਾਲਰਮਿਲਣਗੇ। ਇਹ ਰਕਮ ਕੌਮੀ ਯੋਜਨਾਤਹਿਤਦਿੱਤੀਜਾਣਵਾਲੀਰਕਮਦਾ ਲੱਗਭਗ ਦੁੱਗਣਾਹੋਵੇਗੀ।
8000 ਡਾਲਰਤੱਕਸੀਪੀਪੀਬੈਨੇਫਿਟਜ਼ ਵਿੱਚਵਾਧੇ ਲਈ ਦੋ ਤਿਹਾਈਵਾਧਾਹੋਣਾ ਜ਼ਰੂਰੀ ਹੈ। ਇਸ ਦੇ ਨਾਲ ਹੀ ਨੌਕਰੀਦਾਤਾਵਾਂ ਤੇ ਕਰਮਚਾਰੀਆਂ ਵੱਲੋਂ ਅਦਾਕੀਤੇ ਜਾਂਦੇ ਪ੍ਰੀਮੀਅਮਜ਼ ਵਿੱਚਵੀਵਾਧਾਕਰਨਦੀਲੋੜਹੋਵੇਗੀ। ਓਨਟਾਰੀਓਵੱਲੋਂ ਸੀਪੀਪੀਪਸਾਰਸਬੰਧੀ ਗੱਲਬਾਤਲਈ ਕੋਈ ਪੱਕੇ ਅੰਕੜੇ ਪੇਸ਼ਨਹੀਂ ਕੀਤੇ ਗਏ।
ਪਿਛਲੇ ਛੇ ਮਹੀਨਿਆਂ ਵਿੱਚਪ੍ਰੋਵਿੰਸ਼ੀਅਲ ਤੇ ਫੈਡਰਲਅਧਿਕਾਰੀਆਂ ਨੇ ਫੈਡਰਲਯੋਜਨਾਵਿੱਚਸੰਭਾਵੀਤਬਦੀਲੀਆਂ ਬਾਰੇ ਮੁਲਾਂਕਣ ਤੇ ਕਈ ਤਰ੍ਹਾਂ ਦਾਵਿਸ਼ਲੇਸ਼ਣਕੀਤਾ ਹੈ। ਇਹ ਵੀਪਤਾਲਾਉਣਦੀਕੋਸ਼ਿਸ਼ਕੀਤੀ ਗਈ ਹੈ ਕਿ ਬੈਨੇਫਿਟਜ਼, ਪ੍ਰੀਮੀਅਮਜ਼ ਵਿੱਚਵਾਧੇ ਦੇ ਲਿਹਾਜਨਾਲ ਕੀ ਕੁੱਝ ਵਿਚਾਰਯੋਗ ਹੋਵੇਗਾ। ਇਸ ਤੋਂ ਇਲਾਵਾਸੀਪੀਪੀਪ੍ਰੀਮੀਅਮਜ਼ ਦੀਅਦਾਇਗੀਲਈ ਕੀ ਸ਼ਰਤਾਂ ਨਿਰਧਾਰਤਕੀਤੀਆਂ ਜਾਣਗੀਆਂ। ਪ੍ਰੋਵਿੰਸ਼ੀਅਲਵਿੱਤਮੰਤਰੀਵੀ ਇਸ ਬਾਰੇ ਗੱਲਬਾਤਕਰਰਹੇ ਹਨ ਤੇ ਇਹ ਅਗਲੇ ਹਫਤੇ ਵੈਨਕੂਵਰਵਿੱਚਸੀਪੀਪੀ ਦੇ ਪਸਾਰ ਦੇ ਸਬੰਧਵਿੱਚਫੈਡਰਲਵਿੱਤਮੰਤਰੀਬਿੱਲ ਮੌਰਨਿਊ ਨਾਲਮੁਲਾਕਾਤਵੀਕਰਨਗੇ।
ਜ਼ਿਕਰਯੋਗ ਹੈ ਕਿ ਇਸ ਬਾਬਤ ਕਿਸੇ ਕਰਾਰ ਉੱਤੇ ਪਹੁੰਚਣਾ ਕੋਈ ਸੁਖਾਲਾਕੰਮਨਹੀਂ ਹੈ। ਸੀਪੀਪੀਵਿੱਚਤਬਦੀਲੀਆਂ ਕਰਨਲਈਦੇਸ਼ਦੀ ਦੋ ਤਿਹਾਈਅਬਾਦੀਦੀਨੁਮਾਇੰਦਗੀਕਰਨਵਾਲੇ ਸੱਤਪ੍ਰੋਵਿੰਸਾਂ ਦੀਰਜ਼ਾਮੰਦੀਵੀਚਾਹੀਦੀਹੋਵੇਗੀ। ਵਿੰਨ ਨੇ ਇਹ ਵੀਸਪਸ਼ਟਕਰਦਿੱਤਾ ਹੈ ਕਿ ਭਾਵੇਂ ਸੀਪੀਪੀ ਦੇ ਪਸਾਰਸਬੰਧੀ ਕੋਈ ਕਰਾਰਸਿਰੇ ਚੜ੍ਹਦਾ ਹੈ ਜਾਂ ਨਹੀਂ, ਉਨ੍ਹਾਂ ਦੀਪ੍ਰੋਵਿੰਸਓਨਟਾਰੀਓਰਿਟਾਇਰਮੈਂਟਪੈਨਸ਼ਨਪਲੈਨਨਾਲ ਅੱਗੇ ਵੱਧਣਦੀ ਇੱਛੁਕ ਹੈ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …