Breaking News
Home / ਜੀ.ਟੀ.ਏ. ਨਿਊਜ਼ / ਹਿੰਸਕ ਘਟਨਾਵਾਂ ‘ਤੇ ਰੋਕ ਲਗਾਵੇ ਫੈਡਰਲ ਸਰਕਾਰ : ਜੌਹਨ ਟੋਰੀ

ਹਿੰਸਕ ਘਟਨਾਵਾਂ ‘ਤੇ ਰੋਕ ਲਗਾਵੇ ਫੈਡਰਲ ਸਰਕਾਰ : ਜੌਹਨ ਟੋਰੀ

ਟੋਰਾਂਟੋ/ਬਿਊਰੋ ਨਿਊਜ਼ : ਟੋਰਾਂਟੋ ਵਿਚ ਲਗਾਤਾਰ ਵਧੀਆਂ ਹਿੰਸਕ ਘਟਨਾਵਾਂ ‘ਤੇ ਚਿੰਤਾ ਪ੍ਰਗਟਾਉਂਦਿਆਂ ਟੋਰਾਂਟੋ ਦੇ ਮੇਅਰ ਜੌਹਨ ਟੋਰੀ ਨੇ ਫੈਡਰਲ ਸਰਕਾਰ ਤੋਂ ਮੰਗ ਕੀਤੀ ਹੈ ਕਿ ਬਿਨਾ ਰੋਕ ਟੋਕ ਵਾਪਰ ਰਹੀਆਂ ਹਿੰਸਕ ਘਟਨਾਵਾਂ ‘ਤੇ ਰੋਕ ਲਗਾਏ। ਜ਼ਿਕਰਯੋਗ ਹੈ ਕਿ 14 ਵੱਖ-ਵੱਖ ਥਾਂਵਾਂ ਉੱਤੇ ਗੋਲੀ ਚੱਲਣ ਦੀਆਂ ਘਟਨਾਵਾਂ ਵਾਪਰਨ ਤੋਂ ਬਾਅਦ ਮੰਗਲਵਾਰ ਨੂੰ ਮੇਅਰ ਜੌਹਨ ਟੋਰੀ ਨੇ ਫੈਡਰਲ ਸਰਕਾਰ ਤੋਂ ਮੰਗ ਕੀਤੀ ਕਿ ਟੋਰਾਂਟੋ ਵਿੱਚ ਗੰਨ ਕ੍ਰਾਈਮ ਨੂੰ ਰੋਕਣ ਲਈ ਹੋਰ ਸਰਗਰਮ ਭੂਮਿਕਾ ਨਿਭਾਈ ਜਾਵੇ।ઠ
ਜੌਹਨ ਟੋਰੀ ਨੇ ਆਖਿਆ ਕਿ ਤਿੰਨ ਦਿਨਾਂ ਦੇ ਅੰਦਰ 17 ਵਿਅਕਤੀਆਂ ਦੇ ਜ਼ਖ਼ਮੀ ਹੋਣ ਤੋਂ ਬਾਅਦ ਤੋਂ ਉਹ ਇੱਕ ਫੈਡਰਲ ਅਧਿਕਾਰੀ ਦੇ ਸੰਪਰਕ ਵਿੱਚ ਸਨ। ਹਾਲਾਂਕਿ ਇਸ ਹਿੰਸਕ ਵੀਕੈਂਡ ਦੌਰਾਨ ਕਿਸੇ ਦੀ ਮੌਤ ਨਹੀਂ ਹੋਈ ਪਰ ਕਈ ਲੋਕਾਂ ਨੂੰ ਜ਼ਖ਼ਮੀ ਹੋਣ ਕਾਰਨ ਹਸਪਤਾਲ ਜ਼ਰੂਰ ਦਾਖਲ ਕਰਵਾਇਆ ਗਿਆ। ਟੋਰੀ ਨੇ ਆਖਿਆ ਕਿ ਆਉਣ ਵਾਲੇ ਦਿਨਾਂ ਵਿੱਚ ਉਹ ਹੈਂਡਗੰਨ ਉੱਤੇ ਪਾਬੰਦੀ ਲਾਉਣ ਦੀ ਮੰਗ ਨੂੰ ਲੈ ਕੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਮੁਲਾਕਾਤ ਕਰਨਗੇ। ਇਸ ਦੇ ਨਾਲ ਹੀ ਗੰਨ ਹਿੰਸਾ ਨੂੰ ਰੋਕਣ ਲਈ ਉਹ ਟਰੂਡੋ ਤੋਂ ਵਿੱਤੀ ਸਹਾਇਤਾ ਦੀ ਮੰਗ ਵੀ ਕਰਨਗੇ।ઠ
ਇੱਕ ਇੰਟਰਵਿਊ ਵਿੱਚ ਟੋਰੀ ਨੇ ਆਖਿਆ ਹਾਲਾਂਕਿ ਸਾਡੀ ਸਿਟੀ ਬਹੁਤ ਹੀ ਸੁਰੱਖਿਅਤ ਹੈ ਪਰ ਜਿਹੋ ਜਿਹੀ ਦਿੱਕਤ ਦਾ ਸਾਨੂੰ ਇਸ ਵੀਕੈਂਡ ਉੱਤੇ ਸਾਹਮਣਾ ਕਰਨਾ ਪੈ ਰਿਹਾ ਹੈ ਉਹ ਦੁਬਾਰਾ ਨਹੀਂ ਵਾਪਰਨੀ ਚਾਹੀਦੀ। ਉਨ੍ਹਾਂ ਆਖਿਆ ਕਿ ਇਸ ਲਈ ਅਸੀਂ ਫੈਡਰਲ ਸਰਕਾਰ ਵੱਲੋਂ ਮਦਦ ਦੀ ਆਸ ਕਰਦੇ ਹਾਂ। ਇਸ ਦੌਰਾਨ ਕ੍ਰਾਈਮ ਰਿਡਕਸ਼ਨ ਮੰਤਰੀ ਬਿੱਲ ਬਲੇਅਰ ਦੇ ਆਫਿਸ ਨੇ ਆਖਿਆ ਕਿ ਫੈਡਰਲ ਸਰਕਾਰ ਨੇ ਓਨਟਾਰੀਓ ਨੂੰ ਗੰਨ ਤੇ ਗੈਂਗ ਹਿੰਸਾ ਨੂੰ ਰੋਕਣ ਲਈ 65 ਮਿਲੀਅਨ ਡਾਲਰ ਦਿੱਤੇ ਸਨ। ਇਸ ਦੇ ਨਾਲ ਹੀ ਫੈਡਰਲ ਸਰਕਾਰ ਗੈਂਗ ਤੇ ਹਿੰਸਾ ਦੀ ਰੋਕਥਾਮ ਲਈ ਅੱਗੇ ਵੀ ਓਨਟਾਰੀਓ ਦੀ ਮਦਦ ਕਰਦੀ ਰਹੇਗੀ।ઠ
ਅਕਤੂਬਰ ਵਿੱਚ ਹੋਣ ਵਾਲੀਆਂ ਫੈਡਰਲ ਚੋਣਾਂ ਦੇ ਮੱਦੇਨਜ਼ਰ ਦਿੱਤੇ ਗਏ ਬਿਆਨ ਵਿੱਚ ਆਖਿਆ ਗਿਆ ਕਿ ਅਜਿਹੀ ਕੋਈ ਆਪਸ਼ਨ ਨਹੀਂ ਹੈ ਕਿ ਅਸੀਂ ਇਸ ਮੁੱਦੇ ਨੂੰ ਵਿਚਾਰੀਏ ਨਾ ਤੇ ਗੰਨ ਹਿੰਸਾ ਕਾਰਨ ਜੇ ਸਾਨੂੰ ਹੋਰ ਜ਼ਿਆਦਾ ਮਾਪਦੰਡ ਵੀ ਅਪਨਾਉਣੇ ਪਏ ਤਾਂ ਅਸੀਂ ਉਹ ਕਰਾਂਗੇ।

Check Also

ਫੋਰਡ ਸਰਕਾਰ ਨੇ ਪੇਸ਼ ਕੀਤਾ 214 ਬਿਲੀਅਨ ਦੇ ਖਰਚੇ ਵਾਲਾ ਬਜਟ

ਲਿਬਰਲ ਆਗੂ ਬੌਨੀ ਕ੍ਰੌਂਬੀ ਨੇ ਬਜਟ ਦੀ ਜਮ ਕੇ ਕੀਤੀ ਆਲੋਚਨਾ ਓਨਟਾਰੀਓ/ਬਿਊਰੋ ਨਿਊਜ਼ : ਡਗ …