Breaking News
Home / ਜੀ.ਟੀ.ਏ. ਨਿਊਜ਼ / ਕਰੋਨਾ ਕਾਰਨ ਰੀਅਲ ਅਸਟੇਟ ਖੇਤਰ ਵੀ ਹੋਇਆ ਬੁਰੀ ਤਰ੍ਹਾਂ ਪ੍ਰਭਾਵਿਤ

ਕਰੋਨਾ ਕਾਰਨ ਰੀਅਲ ਅਸਟੇਟ ਖੇਤਰ ਵੀ ਹੋਇਆ ਬੁਰੀ ਤਰ੍ਹਾਂ ਪ੍ਰਭਾਵਿਤ

ਅਪ੍ਰੈਲ 2019 ਦੇ ਮੁਕਾਬਲੇ ਅਪ੍ਰੈਲ 2020 ਵਿੱਚ 67 ਫੀਸਦੀ ਵਿਕਰੀ ਘਟੀ
ਟੋਰਾਂਟੋਂ/ਹਰਜੀਤ ਸਿੰਘ ਬਾਜਵਾ
ਕਰੋਨਾ ਵਾਈਰਸ ਦਾ ਪ੍ਰਭਾਵ ਇਕੱਲਾ ਮਨੁੱਖੀ ਸਿਹਤ ਉੱਤੇ ਹੀ ਨਹੀਂ ਪਿਆ ਸਗੋਂ ਇਸ ਦਾ ਜ਼ਿਆਦਾ ਪ੍ਰਭਾਵ ਵਪਾਰ ਅਤੇ ਕੰਮਾਂ-ਕਾਰਾਂ ‘ਤੇ ਵੀ ਪੈ ਰਿਹਾ ਹੈ। ਰੋਟੀ, ਕੱਪੜਾ ਅਤੇ ਮਕਾਨ ਮਨੁੱਖ ਦੀਆਂ ਮੁੱਢਲੀਆਂ ਲੋੜਾਂ ਹਨ। ਚੰਗਾ ਖਾਣ-ਪੀਣ, ਚੰਗਾ ਪਹਿਰਾਵਾ ਅਤੇ ਫਿਰ ਚੰਗਾ ਘਰ ਹਰ ਇੱਕ ਮਨੁੱਖ ਦਾ ਸੁਪਨਾ ਹੁੰਦਾ ਹੈ ਇਹ ਕਹਿਣਾ ਹੈ ਹੋਮਲਾਈਫ ਸਿਲਵਰ ਸਿਟੀ ਰਿਆਲਟੀ ਇੰਕ ਬਰੁੋਕਰੇਜ ਦੇ ਹਰਪ ਗਰੇਵਾਲ ਅਤੇ ਸੈਂਚੁਰੀ 21 ਪ੍ਰੈਜ਼ੀਡੈਂਟ ਰਿਆਲਟੀ ਇੰਕ ਬਰੋਕਰੇਜ ਦੇ ਸੁੱਖ ਭੌਰਾ ਸੁਖਵਿੰਦਰ ਸਿੰਘ ਭੌਰਾ ਦਾ ਜਿਹੜੇ ਕਾਫੀ ਲੰਮੇਂ ਸਮੇਂ ਤੋਂ ਰੀਅਲ ਅਸਟੇਟ ਦੇ ਖੇਤਰ ਨਾਲ ਜੁੜੇ ਹੋਏ ਹਨ ਅਤੇ ਇਮਾਨਦਾਰੀ ਨਾਲ ਲੋਕਾਂ ਨੂੰ ਇਹ ਸੇਵਾਵਾਂ ਪ੍ਰਦਾਨ ਕਰ ਰਹੇ ਹਨ। ਗਰੇਵਾਲ ਅਤੇ ਸੁੱਖ ਭੌਰਾ ਜੋ ਕਿ ਪਿਛਲੇ ਇੱਕ ਦਹਾਕੇ ਤੋਂ ਵੀ ਵਧੇਰੇ ਸਮੇਂ ਤੋਂ ਰੀਅਲ ਅਸਟੇਟ ਖੇਤਰ ਨਾਲ ਜੁੜੇ ਹੋਏ ਹਨ ਅਤੇ ਇਸ ਖੇਤਰ ਦੀ ਕਾਫੀ ਸੂਝ ਵੀ ਰੱਖਦੇ ਹਨ ਨੇ ਵੱਖ-ਵੱਖ ਤੌਰ ‘ਤੇ਼ ਟੋਰਾਂਟੋਂ ਰੀਅਲ ਅਸਟੇਟ ਬੋਰਡ ਦੁਆਰਾ ਰੀਅਲ ਅਸਟੇਟ ਦੀ ਅਪ੍ਰੈਲ 2019 ਤੋਂ ਅਪ੍ਰੈਲ 2020 ਤੱਕ ਦੇ ਜਾਰੀ ਅੰਕੜਿਆਂ ਦੀ ਰਿਪੋਰਟ ਦੇ ਅਧਾਰ ‘ਤੇ਼ ਕਿਹਾ ਹੈ ਕਿ ਇਸ ਮੰਦੀ ਦੇ ਦੌਰ ਵਿੱਚ ਭਾਵੇਂ ਕੋਈ ਵੀ ਵਿਅਕਤੀ ਪੈਸੇ ਦੇ ਮਾਮਲੇ ਵਿੱਚ ਕਿਸੇ ਤਰ੍ਹਾਂ ਦਾ ਵੀ ਰਿਸਕ (ਖਤਰਾ ਮੁੱਲ) ਨਹੀਂ ਲੈਣਾ ਚਾਹੁੰਦਾ ਪਰ ਫਿਰ ਵੀ ਲੋਕਾਂ ਵਿੱਚ ਕਈ ਤਰ੍ਹਾਂ ਦੇ ਭਰਮ ਭੁਲੇਖੇ ਪਾਏ ਜਾ ਰਹੇ ਹਨ ਕਿ ਪਤਾ ਨਹੀਂ ਊਠ ਕਿੱਧਰ ਨੂੰ ਕਰਵਟ ਬਦਲਦਾ ਹੈ ਭਾਵ ਪਤਾ ਨਹੀਂ ਕਿ ਮਾਰਕੀਟ ਦਾ ਰੁੱਖ ਕਿੱਧਰ ਨੂੰ ਚਲਾ ਜਾਵੇ। ਉਨ੍ਹਾਂ ਦਾ ਕਹਿਣਾ ਹੈ ਕਿ ਟੋਰਾਂਟੋਂ ਰੀਅਲ ਅਸਟੇਟ ਬੋਰਡ ਦੇ ਅੰਕੜਿਆਂ ਮੁਤਾਬਕ ਅਪ੍ਰੈਲ 2019 ਦੇ ਮੁਕਾਬਲੇ ਅਪ੍ਰੈਲ 2020 ਵਿੱਚ ਘਰਾਂ ਦੀ ਸੇਲ (ਖਰੀਦ) 67 ਫੀਸਦੀ ਘਟੀ ਹੈ ਜਦੋਂ ਕਿ ਘਰਾਂ ਦੀਆਂ ਕੀਮਤਾਂ ਵਿੱਚ ਅੰਦਾਜ਼ਨ 0.1 ਫੀਸਦੀ ਵਾਧਾ ਵੇਖਣ ਨੂੰ ਮਿਲਿਆ ਹੈ। ਅੰਕੜਿਆਂ ਮੁਤਾਬਕ ਡੀ ਟੈਚ (ਸਿੰਗਲ) ਘਰਾਂ ਦੀ ਵਿਕਰੀ 66 ਫੀਸਦੀ ਘਟੀ ਹੈ ਅਤੇ ਕੀਮਤਾਂ ਵਿੱਚ ਵੀ 3 ਫੀਸਦੀ ਗਿਰਾਵਟ ਵੇਖਣ ਨੂੰ ਮਿਲ ਰਹੀ ਹੈ ਜਦੋਂ ਕਿ ਸੈਮੀ ਡਿਟੈਚ (ਦੋ ਆਪਸ ਵਿੱਚ ਜੁੜੇ ਹੋਏ ਘਰ) ਘਰਾਂ ਦੀਆਂ ਕੀਮਤਾਂ 7 ਫੀਸਦੀ ਵਧੀਆਂ ਹਨ ਪਰ ਇਨ੍ਹਾਂ ਦੀ ਵਿਕਰੀ 62 ਫੀਸਦੀ ਘਟੀ ਹੈ। ਇਸੇ ਤਰ੍ਹਾਂ ਟਾਊਂਨ ਹਾਊਸਾਂ (ਜੁੜੇ ਹੋਏ ਘਰ) ਦੀਆਂ ਕੀਮਤਾਂ 5 ਫੀਸਦੀ ਵਧੀਆਂ ਹਨ ਅਤੇ ਖਰੀਦ 65 ਫੀਸਦੀ ਘਟੀ ਹੈ ਤੇ ਇਸੇ ਤਰ੍ਹਾਂ ਕੰਡੋ ਅਪਾਰਟਮੈਂਟ (ਬਿਲਡਿੰਗ ਅਪਾਰਟਮੈਂਟ) ਦੀਆਂ ਕੀਮਤਾਂ 2 ਫੀਸਦੀ ਘਟੀਆਂ ਹਨ ਅਤੇ ਇਹਨਾਂ ਦੀ ਵਿਕਰੀ ਵਿੱਚ ਵੀ ਅੰਦਾਜ਼ਨ 72 ਫੀਸਦੀ ਗਿਰਾਵਟ ਵੇਖਣ ਨੂੰ ਮਿਲੀ ਹੈ ਅਤੇ ਨਾਲ ਦੀ ਨਾਲ ਅਪ੍ਰੈਲ 2020 ਦੌਰਾਨ ਮਾਰਕੀਟ ਵਿੱਚ ਵਿਕਣ ਲਈ ਆਈਆਂ ਪ੍ਰਾਪਰਟੀਆਂ ਵਿੱਚ ਵੀ 64 ਫੀਸਦੀ ਕਮੀ ਆਈ ਹੈ ਜਦੋਂਕਿ ਪ੍ਰਾਪਰਟੀਆਂ ਦੇ ਮੁੱਲ ਵਿੱਚ ਕੋਈ ਕਮੀ ਵੇਖਣ ਨੂੰ ਨਹੀਂ ਮਿਲੀ। ਉਦਾਹਰਣ ਦੇ ਤੌਰ ‘ਤੇ਼ ਅਪ੍ਰੈਲ 2019 ਵਿੱਚ ਜਿਹੜੀ ਪ੍ਰਾਪਰਟੀ ਦਾ ਬਜ਼ਾਰ ੂਮੁੱਲ 820, 273 (ਅੱਠ ਲੱਖ ਵੀਹ ਹਜ਼ਾਰ ਦੋ ਸੌ ਤਿਹੱਤਰ) ਡਾਲਰ ਸੀ ਦੀ ਅਪ੍ਰੈਲ 2020 ਵਿੱਚ ਅੰਦਾਜ਼ਨ ਕੀਮਤ 821,392 ਡਾਲਰ ਆਂਕੀ ਹੋਈ ਵੇਖੀ ਗਈ ਜਿਸ ਦਾ ਮਤਲਬ ਅਪ੍ਰੈਲ 2019 ਦੀ ਆਂਕੀ ਮਤਾਂ ਦੇ ਮੁਕਾਬਲੇ ਅਪ੍ਰੈਲ 2020 ਵਿੱਚ 0.1ਫੀਸਦੀ ਦਾ ਮਾਮੂਲੀ ਵਾਧਾ ਹੀ ਵੇਖਣ ਨੂੰ ਮਿਲਿਆ ਹੈ ਇਸੇ ਤਰ੍ਹਾਂ ਸਾਲ 2019 ਵਿੱਚ 9005 ਘਰ ਵਿਕੇ ਸਨ ਜਦੋਂ ਕਿ ਅਪ੍ਰੈਲ 2020 ਵਿੱਚ ਸਿਰਫ 2975 ਘਰ ਵੀ ਵਿਕ ਸਕੇ ਅਤੇ ਮਾਰਕੀਟ ਵਿੱਚ ਕੁਝ ਲੋਕ ਇਸ ਮੌਕੇ ਦਾ ਫਾਇਦਾ ਉਠਾਉਂਣ ਲਈ ਵੀ ਪ੍ਰਾਪਰਟੀ ਦੀ ਖਰੀਦ ਕਰਨ ਬਾਰੇ ਸੋਚ ਰਹੇ ਹਨ ਕਿ ਸ਼ਾਇਦ ਮਹੌਲ ਠੀਕ ਹੋਣ ਤੇ਼ ਪ੍ਰਾਪਰਟੀ ਦੀਆਂ ਕੀਮਤਾਂ ਵਿੱਚ ਵਾਧਾ ਹੋ ਜਾਵੇ? ਪਰ ਬਹੁਤੇ ਲੋਕ ਕੰਮਕਾਰ ਬੰਦ ਹੋਣ ਕਾਰਨ ਭਵਿੱਖ ਬਾਰੇ ਸੋਚ ਕ ੇਪ੍ਰੇਸ਼ਾਨ ਵੀ ਹਨ ਜਿਸ ਬਾਰੇ ਭੌਰਾ ਅਤੇ ਗਰੇਵਾਲ ਦਾ ਇਹ ਵੀ ਕਹਿਣਾ ਹੈ ਕਿ ਕੋਵਿਡ-19 ਠੀਕ ਹੋਣ ਤੋਂ ਬਾਅਦ ਮਾਰਕੀਟ ਵਿੱਚ ਕਈ ਤਰ੍ਹਾਂ ਦੇ ਉਤਰਾਅ-ਚੜ੍ਹਾਅ ਵੀ ਵੇਖਣ ਨੂੰ ਮਿਲ ਸਕਦੇ ਹਨ ਇਹ ਤਾਂ ਆਉਂਣ ਵਾਲਾ ਸਮਾਂ ਹੀ ਦੱਸ ਸਕਦਾ ਹੈ।

Check Also

ਪੀਅਰਸਨ ਏਅਰਪੋਰਟ ਤੋਂ 20 ਮਿਲੀਅਨ ਡਾਲਰ ਦਾ ਸੋਨਾ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ

ਸੋਨਾ ਵੇਚ ਕੇ ਕਮਾਏ ਮੁਨਾਫੇ ਨੂੰ ਵੀ ਕੀਤਾ ਗਿਆ ਜ਼ਬਤ ਟੋਰਾਂਟੋ/ਬਿਊਰੋ ਨਿਊਜ਼ : ਇੱਕ ਸਾਲ …