17 C
Toronto
Sunday, October 5, 2025
spot_img
Homeਜੀ.ਟੀ.ਏ. ਨਿਊਜ਼ਜਵੈਲਰੀ ਸਟੋਰ ਲੁੱਟਣ ਵਾਲੇ ਗ੍ਰਿਫ਼ਤਾਰ

ਜਵੈਲਰੀ ਸਟੋਰ ਲੁੱਟਣ ਵਾਲੇ ਗ੍ਰਿਫ਼ਤਾਰ

ਪੀਲ/ਬਿਊਰੋ ਨਿਊਜ਼ : ਸੈਂਟਰਲ ਰੌਬਰੀ ਬਿਊਰੋ ਮਿਸੀਸਾਗਾ ‘ਚ 9 ਨਵੰਬਰ ਨੂੰ ਲੁੱਟੇ ਗਏ ਇਕ ਜਵੈਲਰੀ ਸਟੋਰ ਦੇ ਆਰੋਪੀਆਂ ਨੂੰ ਫੜ ਲਿਆ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਇਸ ਲੁੱਟ ਦੇ ਦੌਰਾਨ ਲੁਟੇਰਿਆਂ ਨੇ ਗੋਲੀਆਂ ਵੀ ਚਲਾਈਆਂ ਸਨ। ਇਹ ਲੁੱਟ ਦੁਪਹਿਰ 2 ਵਜੇ ਕੀਤੀ ਗਈ ਸੀ। ਜਵੈਲਰੀ ਸਟੋਰ ਏਅਰਪੋਰਟ ਰੋਡ ਅਤੇ ਡੇਰੀ ਰੋਡ ‘ਤੇ ਸਥਿਤ ਹੈ। ਲੁਟੇਰਿਆਂ ਨੇ ਗੰਨ ਦਿਖਾ ਕੇ ਸਟੋਰ ‘ਚ ਮੌਜੂਦਾ ਗ੍ਰਾਹਕਾਂ ਅਤੇ ਇਕ ਕਰਮਚਾਰੀ ਨੂੰ ਵੀ ਬੰਧਕ ਬਣਾ ਲਿਆ ਸੀ। ਲੁਟੇਰਿਆਂ ਨੇ ਲਗਭਗ 15 ਲੱਖ ਡਾਲਰ ਮੁੱਲ ਦੇ ਗਹਿਣੇ ਅਤੇ ਸੋਨਾ ਲੁੱਟਿਆ ਸੀ। ਲੁੱਟ ਤੋਂ ਬਾਅਦ ਲੁਟੇਰੇ ਭੱਜਣ ‘ਚ ਸਫ਼ਲ ਹੋ ਗਏ ਸਨ। ਲੁਟੇਰਿਆਂ ਕੋਲ ਇਕ ਬਲੈਕ ਅਤੇ ਸਿਲਵਰ ਹੈਂਡਗੰਨ ਸੀ। ਦੁਕਾਨ ਦੇ ਇਕ ਕਰਮਚਾਰੀ ਨੇ ਪਾਰਕਿੰਗ ‘ਚ ਜਾ ਕੇ ਉਸ ਤੋਂ ਬੈਗ ਖੋਹਣ ਦਾ ਯਤਨ ਵੀ ਕੀਤਾ, ਜਿਸ ਨੂੰ ਲੁਟੇਰਿਆਂ ਵੱਲੋਂ ਦੋ ਗੋਲੀਆਂ ਮਾਰੀਆਂ ਗਈਆਂ। ਉਸ ਤੋਂ ਬਾਅਦ ਲੁਟੇਰੇ ਬੀ ਐਮ ਡਬਲਿਊ ਐਕਸ 4 ਐਸ ਯੂ ਵੀ ‘ਚ ਫਰਾਰ ਹੋ ਗਏ। ਪੁਲਿਸ ਨੇ ਕਾਫ਼ੀ ਜਾਂਚ ਤੋਂ ਬਾਅਦ ਟੋਰਾਂਟੋ ਨਿਵਾਸੀ ਇਕ 30 ਸਾਲਾ ਸ਼ੱਕੀ ਓਕਕੁਨਾਰੇ ਬੈਨਜੋਕੋ ਦੀ ਪਹਿਚਾਣ ਕੀਤੀ। ਪੁਲਿਸ ਨੇ ਉਸ ਦੇ ਘਰ ‘ਤੇ ਛਾਪਾ ਮਾਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਪ੍ਰੰਤੂ ਅਜੇ ਵੀ ਇਕ ਲੁਟੇਰਾ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹੈ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਕੋਲ ਇਸ ਸਬੰਧੀ ਕੋਈ ਸੂਚਨਾ ਹੋਵੇ ਤਾਂ ਪੁਲਿਸ ਨਾਲ 905-453-2121 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

RELATED ARTICLES
POPULAR POSTS