ਓਨਟਾਰੀਓ/ਬਿਊਰੋ ਨਿਊਜ਼ : ਕਰੋਨਾ ਵਾਇਰਸ ਦੇ ਚਲਦਿਆਂ ਅਰਥਚਾਰੇ ਨੂੰ ਮੁੜ ਹੌਲੀ ਹੌਲੀ ਖੋਲ੍ਹਣ ਦੀ ਕੋਸ਼ਿਸ਼ ਦੇ ਮੱਦੇਨਜ਼ਰ ਓਨਟਾਰੀਓ ਵੱਲੋਂ ਕਰਬਸਾਈਡ ਪਿੱਕਅੱਪ ਲਈ ਰਿਟੇਲ ਸਟੋਰਜ਼ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਹੈ। ਪ੍ਰੋਵਿੰਸ ਵੱਲੋਂ ਆਖਿਆ ਗਿਆ ਕਿ ਕਰੋਨਾਵਾਇਰਸ ਦੇ ਨਵੇਂ ਮਾਮਲਿਆਂ ਵਿੱਚ ਆਈ ਕਮੀ ਤੋਂ ਬਾਅਦ ਹੀ ਇਹ ਫੈਸਲਾ ਲਿਆ ਗਿਆ ਹੈ। ਪ੍ਰੀਮੀਅਰ ਡੱਗ ਫੋਰਡ ਨੇ ਆਖਿਆ ਕਿ ਹੁਣ ਜਦੋਂ ਕੋਵਿਡ-19 ਦੇ ਮਾਮਲੇ ਘਟ ਰਹੇ ਹਨ ਤਾਂ ਸਰਕਾਰ 24 ਘੰਟੇ ਕੰਮ ਕਰਕੇ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਪਾਬੰਦੀਆਂ ਹੌਲੀ ਹੌਲੀ ਸੇਫ ਢੰਗ ਨਾਲ ਹਟਾਈਆਂ ਜਾ ਸਕਣ। ਫੋਰਡ ਨੇ ਆਖਿਆ ਕਿ ਸਾਡੇ ਅਰਥਚਾਰੇ ਵਿੱਚ ਕੋਈ ਵੀ ਰੀਓਪਨਿੰਗ ਹੌਲੀ ਹੌਲੀ, ਪੂਰੀ ਤੋਲ ਮੋਲ ਕੇ ਤੇ ਸੇਫ ਹੋਵੇਗੀ। ਉਨ੍ਹਾਂ ਆਖਿਆ ਕਿ ਅਸੀਂ ਬਾਅਦ ਵਿੱਚ ਪਛਤਾਉਣ ਨਾਲੋਂ ਪਹਿਲਾਂ ਹੀ ਸੇਫ ਰਹਿਣਾ ਚਾਹੁੰਦੇ ਹਾਂ। ਸਟਰੀਟ ਐਂਟਰੈਂਸ ਵਾਲੇ ਸਾਰੇ ਰਿਟੇਲ ਸਟੋਰਜ਼ ਨੂੰ 11 ਮਈ ਤੋਂ ਮੁੜ ਖੋਲ੍ਹੇ ਜਾਣ ਦੀ ਇਜਾਜ਼ਤ ਦਿੱਤੀ ਜਾਵੇਗੀ। ਇਹ ਸਟੋਰ ਕਰਬਸਾਈਡ ਪਿੱਕਅੱਪ ਤੇ ਡਲਿਵਰੀ ਕਰ ਸਕਣਗੇ। ਸਿਰਫ ਕਰਬਸਾਈਡ ਪਿੱਕਅੱਪ ਤੇ ਡਲਿਵਰੀ ਲਈ ਇਸ ਸੋਮਵਾਰ ਤੋਂ ਜਿਨ੍ਹਾਂ ਗਾਰਡਨਜ਼ ਤੇ ਨਰਸਰੀਜ਼ ਨੂੰ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਸੀ ਉਹ ਆਪਣੇ ਸਟੋਰਜ਼ ਸ਼ੁੱਕਰਵਾਰ ੧ ਖੋਲ੍ਹ ਸਕਣਗੇ। ਹਾਰਡਵੇਅਰ ਸਟੋਰਜ਼ ਤੇ ਸੇਫਟੀ ਸਪਲਾਈ ਸਟੋਰਜ਼ ਸ਼ਨਿੱਚਰਵਾਰ ਨੂੰ ਖੁੱਲ੍ਹ ਸਕਣਗੇ। ਆਪਣੇ ਗਾਹਕਾਂ ਲਈ ਮੁੜ ਤੋਂ ਦਰਵਾਜ਼ੇ ਖੋਲ੍ਹਣ ਵਾਲੇ ਕਾਰੋਬਾਰਾਂ ਨੂੰ ਗਰੌਸਰੀ ਸਟੋਰਜ਼ ਤੇ ਫਾਰਮੇਸੀਜ਼ ਵਾਲੀਆਂ ਗਾਈਡਲਾਈਨਜ਼ ਦਾ ਹੀ ਪਾਲਣ ਕਰਨਾ ਹੋਵੇਗਾ। ਇਨ੍ਹਾਂ ਨੂੰ ਫਿਜ਼ੀਕਲ ਡਿਸਟੈਂਸਿੰਗ, ਵਾਰੀ ਵਾਰੀ ਹੈਂਡ ਵਾਸ਼ਿੰਗ, ਸਰਫੇਸ ਨੂੰ ਸੈਨੇਟਾਈਜ਼ ਕਰਨ, ਫਿਜ਼ੀਕਲ ਬੈਰੀਅਰਜ਼ ਇਨਸਟਾਲ ਕਰਨੇ ਹੋਣਗੇ, ਸ਼ਿਫਟਾਂ ਵਿੱਚ ਕੰਮ ਕਰਨਾ ਹ ੋਵੇਗਾ ਤ ੇ ਸੰਪਰਕ ਵਿੱਚ ਆਏ ਬਿਨਾਂ ਅਦਾਇਗੀ ਦੇ ਨਿਯਮ ਦਾ ਪਾਲਣ ਕਰਨਾ ਹੋਵੇਗਾ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …