ਓਟਵਾ/ਬਿਊਰੋ ਨਿਊਜ਼ : ਕੰਸਰਵੇਟਿਵ ਪਾਰਟੀ ਆਫ ਕੈਨੇਡਾ ਨੇ ਲੀਡਰਸ਼ਿਪ ਦੌੜ ਵਿੱਚ 269,469 ਮੈਂਬਰ ਬਣਾ ਕੇ ਮੈਂਬਰਸ਼ਿਪ ਰਿਕਾਰਡ ਹੀ ਤੋੜ ਦਿੱਤਾ। ਇਸ ਨਾਲ 2004 ਵਿੱਚ ਪਾਰਟੀ ਵੱਲੋਂ ਬਣਾਇਆ ਗਿਆ ਰਿਕਾਰਡ ਵੀ ਟੁੱਟ ਗਿਆ। ਉਸ ਸਮੇਂ ਦੋ ਨੈਸ਼ਨਲ ਪੱਧਰ ਦੀਆਂ ਪਾਰਟੀਆਂ ਦਾ ਰਲੇਵਾਂ ਹੋ ਰਿਹਾ ਸੀ ਤੇ ਕੈਨੇਡਾ ਭਰ ਦੇ ਸਾਰੇ ਹਲਕਿਆਂ ਵਿੱਚ ਨਾਮਜ਼ਦਗੀਆਂ ਖੋਲ੍ਹ ਦਿੱਤੀਆਂ ਗਈਆਂ ਸਨ। ਇਸ ਤੋਂ ਇਲਾਵਾ 2017 ਵਿੱਚ ਇੱਕ ਵਾਰੀ ਨਵਾਂ ਰਿਕਾਰਡ ਬਣਿਆ ਸੀ ਜਦੋਂ 16 ਉਮੀਦਵਾਰ ਲੀਡਰਸ਼ਿਪ ਦੌੜ ਦਾ ਹਿੱਸਾ ਸਨ।
15 ਮਈ, 2020 ਤੱਕ ਕੰਸਰਵੇਟਿਵ ਪਾਰਟੀ ਕੋਲ ਲੱਗਭਗ 270,000 ਪੇਡ ਕੰਸਰਵੇਟਿਵ ਪਾਰਟੀ ਮੈਂਬਰਜ਼ ਸਨ, ਇਸ ਤੋਂ ਇਹ ਵੀ ਮਤਲਬ ਹੈ ਕਿ ਕੈਨੇਡਾ ਦੇ ਇਤਿਹਾਸ ਵਿੱਚ ਲੀਡਰਸ਼ਿਪ ਲਈ ਵੋਟ ਕਰਨ ਵਾਲੀ ਇਹ ਸੱਭ ਤੋਂ ਵੱਡੀ ਯੋਗ ਮੈਂਬਰਸ਼ਿਪ ਹੈ। ਕੰਸਰਵੇਟਿਵ ਪਾਰਟੀ ਦੀ ਲੀਡਰਸ਼ਿਪ ਇਲੈਕਸ਼ਨ ਆਰਗੇਨਾਈਜ਼ਿੰਗ ਕਮੇਟੀ ਦੇ ਕੋ-ਚੇਅਰ ਡੈਨ ਨੌਵਲੈਨ ਨੇ ਆਖਿਆ ਕਿ ਇਹ ਮੈਂਬਰਸ਼ਿਪ ਅੰਕੜੇ ਕੰਸਰਵੇਟਿਵ ਪਾਰਟੀ ਦੀ ਤਾਕਤ ਦਾ ਹੀ ਸੰਕੇਤ ਹਨ। ਇਸ ਮੁਕਾਬਲੇ ਨੂੰ ਜਿੱਤਣ ਵਾਲਾ ਉਮੀਦਵਾਰ ਕੈਨੇਡਾ ਦਾ ਅਗਲਾ ਪ੍ਰਧਾਨ ਮੰਤਰੀ ਹੋਵੇਗਾ। ਇਸ ਚੋਣ ਵਿੱਚ ਲੋਕਾਂ ਦੀ ਐਨੀ ਦਿਲਚਸਪੀ ਦਰਸਾਉਂਦੀ ਹੈ ਕਿ ਸਾਡੇ ਨਵੇਂ ਆਗੂ ਤੋਂ ਕੀ ਆਸ ਕੀਤੀ ਜਾਂਦੀ ਹੈ। ਐਲਈਓਸੀ ਦੀ ਕੋ-ਚੇਅਰ ਲੀਜ਼ਾ ਰਾਇਤ ਨੇ ਆਖਿਆ ਕਿ ਇਹ ਜੋਸ਼ ਨਾਲ ਭਰੇ ਹੋਏ ਕੈਨੇਡੀਅਨਜ਼ ਹਨ ਜਿਹੜੇ ਦੱਸਣਾ ਚਾਹੁੰਦੇ ਹਨ ਕਿ ਸਾਡਾ ਅਗਲਾ ਪ੍ਰਧਾਨ ਮੰਤਰੀ ਕੌਣ ਹੋਵੇਗਾ। ਸਭ ਤੋਂ ਵੱਧ ਮੈਂਬਰਸ਼ਿਪ ਨੋਵਾ ਸਕੋਸ਼ੀਆ, ਕਿਊਬਿਕ, ਨਿਊਫਾਊਂਡਲੈਂਡ ਐਂਡ ਲੈਬਰਾਡੌਰ ਤੇ ਅਲਬਰਟਾ ਵਿੱਚ ਵਧੀ। ਕੈਨੇਡਾ ਭਰ ਦੇ 150 ਹਲਕਿਆਂ ਵਿੱਚ ਮੈਂਬਰਸ਼ਿਪ ਦੁੱਗਣੀ ਹੋ ਗਈ। ਕੈਨੇਡਾ ਦੇ 100 ਹਲਕਿਆਂ ਵਿੱਚ ਹੁਣ ਕੰਸਰਵੇਟਿਵ ਪਾਰਟੀ ਦੇ 1000 ਤੋਂ ਵੀ ਵਧ ਮੈਂਬਰ ਹਨ। ਯੋਗ ਮੈਂਬਰਜ਼ ਲੀਡਰਸ਼ਿਪ ਵਿੱਚ ਇੱਕ ਵੋਟ ਪਾ ਸਕਣਗੇ, ਇਸ ਲਈ 21 ਅਗਸਤ, 2020 ਤੱਕ ਸ਼ਾਮੀਂ 5:00 ਵਜੇ ਤੱਕ ਡਾਕ ਰਾਹੀਂ ਸਬੰਧਤ ਮੈਂਬਰ ਦੀ ਵੋਟ ਪੈ ਜਾਣੀ ਚਾਹੀਦੀ ਹੈ। ਮੈਂਬਰਜ਼ ਵੱਲੋਂ ਹੁਣੇ ਤੋਂ ਹੀ ਵੋਟਾਂ ਪਾਉਣ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਗਿਆ ਹੇ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …