18 C
Toronto
Monday, September 15, 2025
spot_img
Homeਜੀ.ਟੀ.ਏ. ਨਿਊਜ਼ਸਿਆਸੀ ਆਗੂਆਂ ਦੀਆਂ ਧੜਕਣਾਂ ਹੋਈਆਂ ਤੇਜ਼

ਸਿਆਸੀ ਆਗੂਆਂ ਦੀਆਂ ਧੜਕਣਾਂ ਹੋਈਆਂ ਤੇਜ਼

ਟੋਰਾਂਟੋ/ਬਿਊਰੋ ਨਿਊਜ਼ : ਫੈਡਰਲ ਚੋਣਾਂ ਹੋਣ ਵਿਚ ਸਿਰਫ ਤਿੰਨ ਬਾਕੀ ਰਹਿ ਗਏ ਹਨ ਅਤੇ ਸਿਆਸੀ ਆਗੂਆਂ ਦੀ ਧੜਕਣਾਂ ਤੇਜ਼ ਹੁੰਦੀਆਂ ਜਾ ਰਹੀਆਂ ਹਨ। ਪਿਛਲੇ ਮਹੀਨੇ ਤੋਂ ਜਾਰੀ ਚੋਣ ਪ੍ਰਚਾਰ ਵਿਚ ਸਿਆਸੀ ਆਗੂਆਂ ਵਲੋਂ ਵੱਡੇ-ਵੱਡੇ ਵਾਅਦੇ ਕੀਤੇ ਗਏ ਅਤੇ ਜੋ ਲੋਕ ਉਨ੍ਹਾਂ ਨੂੰ ਵੋਟ ਦੇ ਕੇ ਭਾਰੀ ਬਹੁਮਤ ਨਾਲ ਜਿਤਾ ਸਕਣ। ਲਿਬਰਲ ਪਾਰਟੀ ਦੇ ਆਗੂ ਜਸਟਿਨ ਟਰੂਡੋ ਨੇ ਚਾਰ ਸਾਲ ਪਹਿਲਾਂ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਿਆ ਸੀ, ਜਿਸ ਤੋਂ ਇਸ ਵਾਰ ਚੋਣਾਂ ਵਿਚ ਕੈਨੇਡਾ ਵਾਸੀਆਂ ਵਲੋਂ ਇਹ ਹੀ ਕਿਆਸ ਲਾਏ ਜਾ ਰਹੇ ਹਨ ਕਿ ਸ਼ਾਇਦ ਟਰੂਡੋ ਦੀ ਜਿੱਤ ਹੀ ਹੋਵੇ।
ਆਪਣੇ ਚਾਰ ਸਾਲਾਂ ਦੇ ਕਾਰਜਕਾਲ ਦੌਰਾਨ ਟਰੂਡੋ ਨੇ ਕਈ ਯੋਜਨਾਵਾਂ, ਪਾਲਸੀਆਂ ਅਤੇ ਲੋਕਾਂ ਨਾਲ ਕੀਤੇ ਗਏ ਚੋਣਾਂ ਦੌਰਾਨ ਕੀਤੇ ਵਾਅਦਿਆਂ ਨੂੰ ਪੂਰਾ ਕੀਤਾ। ਇਸ ਵਾਰ ਵੀ ਟਰੂਡੋ ਨੇ ਕੈਨੇਡੀਅਨਾਂ ਨਾਲ ਕਈ ਵਾਅਦੇ ਕੀਤੇ ਹਨ, ਜਿਵੇਂ ਕਿ ਮੈਡੀਕਲ ਸਹੂਲਤਾਂ, ਇਮੀਗ੍ਰੇਸ਼ਨ ਸਬੰਧੀ, ਟੈਕਸ ਵਿਚ ਛੋਟ ਅਤੇ ਹੋਰ ਕਈ ਸਹੂਲਤਾਂ ਦੇਣ ਦਾ ਵਾਅਦਾ ਕੀਤਾ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਲੋਕ ਟਰੂਡੋ ‘ਤੇ ਇਸ ਵਾਰ ਵਿਸ਼ਵਾਸ ਕਰਦੇ ਹਨ ਜਾਂ ਨਹੀਂ।
ਸਰਵੇਖਣ ਮੁਤਾਬਕ ਕਈ ਵਾਰੀ ਕੰਸਰਵੇਟਿਵ ਪਾਰਟੀ ਨੂੰ ਅੱਗੇ ਦਿਖਾਇਆ ਗਿਆ ਹੈ ਅਤੇ ਕਈ ਵਾਰ ਐਨਡੀਪੀ ਦੇ ਆਗੂ ਜਗਮੀਤ ਸਿੰਘ ਨੂੰ ਜਸਟਿਨ ਟਰੂਡੋ ਦਾ ਮੁੱਖ ਵਿਰੋਧੀ ਧਿਰ ਦੱਸਿਆ ਗਿਆ, ਪਰ ਇਨ੍ਹਾਂ ਸਭ ਤੋਂ ਪਹਿਲਾਂ ਟਰੂਡੋ ਵਲੋਂ ਕੀਤੇ ਕੰਮਾਂ ਕਰਕੇ ਉਨ੍ਹਾਂ ਦੇ ਅਕਸ ਵਿਚ ਉਤਰਾਅ ਚੜ੍ਹਾਅ ਆਏ ਹਨ। ਜਿਵੇਂ ਕਿ ਪਿਛਲੇ ਦਿਨੀਂ ਬਲੈਕ ਫੇਸ ਦੇ ਵਿਵਾਦ ਵਿਚ ਫਸਣ ਮਗਰੋਂ ਉਨ੍ਹਾਂ ਲੋਕਾਂ ਕੋਲੋਂ ਮੁਆਫੀ ਵੀ ਮੰਗੀ। ਇਮੀਗ੍ਰੇਸ਼ਨ ਸਬੰਧੀ ਫੈਸਲੇ ਲੈ ਕੇ ਕੈਨੇਡਾ ਵਿਚ ਰਹਿ ਰਹੇ ਪਰਵਾਸੀਆਂ ਨੂੰ ਆਪਣੇ ਵੱਲ ਆਕਰਸ਼ਿਤ ਕੀਤਾ।
ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਸਾਹਮਣੇ ਆਈਆਂ ਖਬਰਾਂ ਮੁਤਾਬਕ ਦੂਜੇ ਦੇਸ਼ਾਂ ਦੇ ਲੋਕ ਜਿਹੜੇ ਕਿ ਕੈਨੇਡਾ ਵਿਚ ਰਹਿ ਰਹੇ ਹਨ, ਉਨ੍ਹਾਂ ਦੇ ਪਰਿਵਾਰਕ ਮੈਂਬਰ ਟਰੂਡੋ ਦੇ ਜਿੱਤਣ ਦੀਆਂ ਅਰਦਾਸਾਂ ਕਰ ਰਹੇ ਹਨ, ਕਿਉਂਕਿ ਟਰੂਡੋ ਨੇ ਹਮੇਸ਼ਾ ਪਰਵਾਸੀਆਂ, ਰਫਿਊਜ਼ੀਆਂ ਨੂੰ ਤਰਜੀਹ ਦਿੱਤੀ ਹੈ ਅਤੇ ਹਮੇਸ਼ਾ ਉਨ੍ਹਾਂ ਨੂੰ ਕੈਨੇਡਾ ਆਉਣ ਦਾ ਸੱਦਾ ਦਿੱਤਾ ਹੈ। ਧਿਆਨ ਰਹੇ ਕਿ ਟਰੂਡੋ ਨੇ ਕਾਮਾਗਾਟਾਮਾਰੂ ਦੀ ਘਟਨਾ ‘ਤੇ ਮੁਆਫੀ ਮੰਗ ਕੇ ਪੰਜਾਬੀਆਂ ਵਿਚ ਆਪਣੀ ਵੱਖਰੀ ਪਛਾਣ ਕਾਇਮ ਕੀਤੀ ਹੈ।

RELATED ARTICLES
POPULAR POSTS