ਓਟਵਾ/ਬਿਊਰੋ ਨਿਊਜ਼ : ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਨਵੇਂ ਡਾਟਾ ਅਨੁਸਾਰ ਮਹਾਂਮਾਰੀ ਦੌਰਾਨ ਕੈਨੇਡਾ ਵਿੱਚ ਸ਼ਾਪਿੰਗ ਕਰਨ, ਘੁੰਮਣ ਫਿਰਨ ਤੇ ਮਨੋਰੰਜਨ ਲਈ ਦਾਖਲ ਹੋਣ ਦੇ ਚਾਹਵਾਨ 10,000 ਅਮਰੀਕੀ ਨਾਗਰਿਕਾਂ ਨੂੰ ਸਰਹੱਦ ਤੋਂ ਹੀ ਪਿੱਛੇ ਮੋੜ ਦਿੱਤਾ ਗਿਆ।
22 ਮਾਰਚ ਤੋਂ 12 ਜੁਲਾਈ ਦਰਮਿਆਨ 10,329 ਅਮਰੀਕੀ ਨਾਗਰਿਕਾਂ ਨੂੰ ਸੀਬੀਐਸਏ ਵੱਲੋਂ ਪਿੱਛੇ ਮੋੜਿਆ ਗਿਆ। ਕੋਵਿਡ-19 ਮਹਾਂਮਾਰੀ ਦੇ ਬਾਵਜੂਦ ਇੱਕ ਤਿਹਾਈ ਕੈਨੇਡਾ ਵਿੱਚ ਸੈਰ ਸਪਾਟੇ ਲਈ ਆਉਣਾ ਚਾਹੁੰਦੇ ਸਨ। ਅੱਧੇ ਅਮਰੀਕੀ ਨਾਗਰਿਕ ਕਈ ਹੋਰਨਾਂ ਕਾਰਨਾਂ ਕਰਕੇ ਕੈਨੇਡਾ ਆਉਣਾ ਚਾਹੁੰਦੇ ਸਨ ਜਿਨ੍ਹਾਂ ਦਾ ਵੇਰਵਾ ਸੀਬੀਐਸਏ ਵੱਲੋਂ ਨਹੀਂ ਦਿੱਤਾ ਗਿਆ। 1200 ਤੋਂ ਵੱਧ ਨੂੰ ਇਸ ਲਈ ਮੋੜਿਆ ਗਿਆ ਕਿਉਂਕਿ ਉਹ ਸਿਰਫ ਮਨੋਰੰਜਨ ਲਈ ਕੈਨੇਡਾ ਆਉਣਾ ਚਾਹੁੰਦੇ ਸਨ।
500 ਅਮੈਰੀਕਨਜ਼ ਨੂੰ ਇਸ ਲਈ ਮੋੜਿਆ ਗਿਆ ਕਿਉਂਕਿ ਫਿਜ਼ੀਕਲ ਡਿਸਟੈਂਸਿੰਗ ਸਬੰਧੀ ਮਾਪਦੰਡ ਲਾਗੂ ਹੋਣ ਦੇ ਬਾਵਜੂਦ ਉਹ ਕੈਨੇਡਾ ਵਿੱਚ ਸ਼ਾਪਿੰਗ ਕਰਨ ਲਈ ਆਉਣਾ ਚਾਹੁੰਦੇ ਸਨ। ਇੱਥੇ ਦੱਸਣਾ ਬਣਦਾ ਹੈ ਕਿ ਕੈਨੇਡਾ ਨੇ ਵਿਦੇਸ਼ੀਆਂ ਲਈ ਮਾਰਚ ਦੇ ਮੱਧ ਤੋਂ ਹੀ ਆਪਣੀ ਸਰਹੱਦ ਬੰਦ ਕਰ ਦਿੱਤੀ ਸੀ। ਸ਼ੁਰੂ ਵਿੱਚ ਅਮੈਰੀਕਨਜ਼ ਨੂੰ ਇਨ੍ਹਾਂ ਨਵੇਂ ਨਿਯਮਾਂ ਤੋਂ ਛੋਟ ਦਿੱਤੀ ਗਈ ਸੀ। ਪਰ ਬਾਅਦ ਵਿੱਚ ਗੈਰ ਜ਼ਰੂਰੀ ਆਵਾਜਾਈ ਲਈ ਕੈਨੇਡਾ-ਅਮਰੀਕਾ ਸਰਹੱਦ ਨੂੰ ਵੀ ਬੰਦ ਕਰ ਦਿੱਤਾ ਗਿਆ। ਤਾਜ਼ਾ ਸਮਝੌਤੇ ਅਨੁਸਾਰ ਇਸ ਸਰਹੱਦ ਨੂੰ ਹੁਣ 21 ਅਗਸਤ ਤੱਕ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਹੈ।
ਸਿਰਫ ਅਮੈਰੀਕਨਜ਼ ਨੂੰ ਹੀ ਸਰਹੱਦ ਤੋਂ ਵਾਪਿਸ ਨਹੀਂ ਕੀਤਾ ਗਿਆ ਸਗੋਂ ਕਈ ਗੈਰ ਅਮਰੀਕੀ ਨਾਗਰਿਕਾਂ ਨੂੰ ਵੀ ਵਾਪਿਸ ਭੇਜਿਆ ਜਾ ਚੁੱਕਿਆ ਹੈ। ਐਨੀ ਸਖ਼ਤੀ ਦੇ ਬਾਵਜੂਦ ਕਿਸੇ ਤਰ੍ਹਾਂ ਕੈਨੇਡਾ ਵਿੱਚ ਦਾਖਲ ਹੋ ਕੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਅਮੈਰੀਕਨਜ਼ ਨੂੰ ਜੁਰਮਾਨਾ ਵੀ ਕੀਤਾ ਗਿਆ ਹੈ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …