ਬਰੈਂਪਟਨ/ਬਿਊਰੋ ਨਿਊਜ਼
ਪਿਛਲੇ ਹਫ਼ਤੇ ਕੈਨੇਡਾ ਦੀ ਜਸਟਿਨ ਟਰੂਡੋ ਸਰਕਾਰ ਵੱਲੋਂ ਪੀਲ ਰੀਜ਼ਨ ਵਿਚ ਇੱਕ ਇਤਿਹਾਸਕ ਐਲਾਨ ਕੀਤਾ ਗਿਆ, ਜਿਸ ਦੇ ਨਤੀਜੇ ਵਜੋਂ ਹਜ਼ਾਰਾਂ ਪਰਿਵਾਰਾਂ ਦਾ ਪੀਲ ਵਿੱਚ ਇੱਕ ਸੁਰੱਖਿਅਤ ਅਤੇ ਕਿਫਾਇਤੀ ਘਰ ਦਾ ਸੁਪਨਾ ਸਾਕਾਰ ਹੋ ਸਕੇਗਾ।
ਇਸ ਮੌਕੇ ਪਰਿਵਾਰ, ਬੱਚਿਆਂ ਅਤੇ ਸਮਾਜਿਕ ਵਿਕਾਸ ਮੰਤਰੀ, ਅਹਿਮਦ ਹੁਸੈਨ ਬਰੈਂਪਟਨ ਪਹੁੰਚੇ, ਜਿੱਥੇ ਉਹਨਾਂ ਨੇ ਸਿਟੀ ਮੇਅਰ, ਕੈਨੇਡਾ ਮੌਰਗੇਜ ਅਤੇ ਹਾਊਸਿੰਗ ਕਾਰਪੋਰੇਸ਼ਨ ਲਈ ਪੀਲ ਚੇਅਰ ਨੰਦੋ ਇਯਨਿਕਾ, ਅਤੇ ਸਥਾਨਕ ਸੰਸਦ ਮੈਂਬਰਾਂ ਦੀ ਹਾਜਰੀ ਵਿਚ ਰਾਸ਼ਟਰੀ ਆਵਾਸ ਸਹਿ-ਨਿਵੇਸ਼ (ਅੱੈਨ.ਐੱਚ.ਸੀ.ਅੱੈਫ) ਰਾਹੀਂ ਪੀਲ ਖੇਤਰ ਵਿੱਚ ਨਵੇਂ ਕਿਫਾਇਤੀ ਮਕਾਨਾਂ ਦੇ ਨਿਰਮਾਣ ਲਈ ਫੈੱਡਰਲ ਸਰਕਾਰ ਵੱਲੋਂ 276 ਮਿਲੀਅਨ ਡਾਲਰ ਤੋਂ ਵੱਧ ਦੀ ਫੰਡਿੰਗ ਦਾ ਐਲਾਨ ਕੀਤਾ। ਜ਼ਿਕਰਯੋਗ ਹੈ ਕਿ ਪੀਲ ਰੀਜਨ ਦੀ ਪਿਛਲੇ 20 ਸਾਲਾਂ ਵਿਚ ਜੀ.ਟੀ.ਏ ‘ਚੋਂ ਵਿਕਾਸ ਦਰ ਸਭ ਤੋਂ ਵੱਧ ਹੈ, ਅਤੇ ਇਹ ਇਕ ਅਜਿਹਾ ਰੁਝਾਨ ਹੈ, ਜਿਸ ਦੇ ਜਾਰੀ ਰਹਿਣ ਦੀ ਉਮੀਦ ਹੈ। ਇਸਦੇ ਮੱਦੇਨਜ਼ਰ ਪੀਲ ਰੀਜਨ ਵਿਚ ਕੈਨੇਡਾ ਦੀ ਫੈੱਡਰਲ ਸਰਕਾਰ ਦੁਆਰਾ ਅਫੋਰਡੇਬਲ ਹਾਊਸਿੰਗ ਲਈ 276 ਮਿਲੀਅਨ ਡਾਲਰ ਦਾ ਨਿਵੇਸ਼ ਕਰਨ ਦਾ ਐਲਾਨ ਕੀਤਾ ਗਿਆ ਹੈ, ਜੋ ਕਿ ਇਸ ਖੇਤਰ ਵਿਚ ਹੁਣ ਤੱਕ ਦਾ ਸਭ ਤੋਂ ਵੱਡਾ ਨਿਵੇਸ਼ ਹੈ।
ਇਸ ਫੰਡਿੰਗ ਨਾਲ ਰੀਜਨ ਆਫ਼ ਪੀਲ ਵੱਲੋਂ ਨਵੇਂ ਹਾਊਸਿੰਗ ਪ੍ਰਾਜੈਕਟਾਂ ਦੀ ਸ਼ੁਰੂਆਤ ਕੀਤੀ ਜਾ ਸਕੇਗੀ ਅਤੇ ਅਗਲੇ ਅੱਠ ਸਾਲਾਂ ਵਿਚ 2,240 ਅਫੋਰਡੇਬਲ ਰੈਂਟਲ ਯੂਨਿਟਾਂ ਤੇ ਸ਼ੈੱਲਟਰ ਬੈੱਡਾਂ ਦੇ ਪ੍ਰਾਜੈਕਟ ਨੂੰ ਪੂਰਾ ਕੀਤਾ ਜਾ ਸਕੇਗਾ। ਇਸ ਸਬੰਧੀ ਗੱਲ ਕਰਦਿਆਂ ਬਰੈਂਪਟਨ ਸਾਊਥ ਤੋਂ ਸੰਸਦ ਮੈਂਬਰ ਸੋਨੀਆ ਸਿੱਧੂ ਨੇ ਕਿਹਾ ਕਿ ਫੈੱਡਰਲ ਲਿਬਰਲ ਸਰਕਾਰ ਕੈਨੇਡੀਅਨਜ਼ ਦੀ ਜ਼ਿੰਦਗੀ ਦੀ ਗੁਣਵੱਤਾ ਨੂੰ ਬਿਹਤਰ ਬਣਾਉਣ ਵਿਚ ਮਦਦ ਕਰਨ ਲਈ ਪੀਲ ਖੇਤਰ ਅਤੇ ਪੂਰੇ ਕੈਨੇਡਾ ਵਿਚ ਕਿਫਾਇਤੀ ਰਿਹਾਇਸ਼ਾਂ ਵਿਚ ਨਿਵੇਸ਼ ਕਰ ਰਹੀ ਹੈ।
ਇਸ ਨਾਲ ਨਾ ਸਿਰਫ ਲੋੜਵੰਦ ਵਿਅਕਤੀਆਂ ਅਤੇ ਪਰਿਵਾਰਾਂ ਦੀ ਸਹਾਇਤਾ ਹੋਵੇਗੀ ਬਲਕਿ ਵਧੇਰੇ ਨੌਕਰੀਆਂ ਪੈਦਾ ਕਰਨ ਅਤੇ ਪੀਲ ਖੇਤਰ ਦੀ ਆਰਥਿਕ ਅਤੇ ਸਮਾਜਿਕ ਭਲਾਈ ਵਿਚ ਵੀ ਸਹਾਇਤਾ ਹੋਵੇਗੀ।
ਇਹ ਇਤਿਹਾਸਕ ਫੈੱਡਰਲ ਨਿਵੇਸ਼ ਬਰੈਂਪਟਨ ਅਤੇ ਪੀਲ ਦੇ ਖੇਤਰ ਵਿੱਚ ਹਜ਼ਾਰਾਂ ਨਵੀਆਂ ਕਿਫਾਇਤੀ ਕਿਰਾਇਆ ਰਿਹਾਇਸ਼ੀ ਇਕਾਈਆਂ (ਅਫੋਰਡੇਬਲ ਰੈਂਟਲ ਯੂਨਿਟ) ਦੇ ਨਾਲ-ਨਾਲ ਵਧੇਰੇ ਸ਼ੈੱਲਟਰ ਬੈੱਡ ਬਣਾਉਣ ਵਿਚ ਵੀ ਸਹਾਈ ਹੋਵੇਗਾ।
Home / ਜੀ.ਟੀ.ਏ. ਨਿਊਜ਼ / ਕੈਨੇਡੀਅਨਾਂ ਦੀ ਜ਼ਿੰਦਗੀ ਬਿਹਤਰ ਬਣਾਉਣ ਲਈ ਫੈੱਡਰਲ ਲਿਬਰਲ ਸਰਕਾਰ ਵੱਲੋਂ ਚੁੱਕੇ ਜਾ ਰਹੇ ਕਦਮ ਸ਼ਲਾਘਾਯੋਗ : ਸੋਨੀਆ ਸਿੱਧੂ
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …