Breaking News
Home / ਜੀ.ਟੀ.ਏ. ਨਿਊਜ਼ / ਭੈਣ ਨੂੰ ਕੁੱਤੇ ਦੇ ਹਮਲੇ ਤੋਂ ਬਚਾਉਂਦਿਆਂ ਛੇ ਸਾਲਾ ਲੜਕਾ ਹੋਇਆ ਜ਼ਖ਼ਮੀ

ਭੈਣ ਨੂੰ ਕੁੱਤੇ ਦੇ ਹਮਲੇ ਤੋਂ ਬਚਾਉਂਦਿਆਂ ਛੇ ਸਾਲਾ ਲੜਕਾ ਹੋਇਆ ਜ਼ਖ਼ਮੀ

ਟੋਰਾਂਟੋ/ਬਿਊਰੋ ਨਿਊਜ਼ : ਆਪਣੀ ਨਿੱਕੀ ਭੈਣ ਨੂੰ ਬਚਾਉਣ ਲਈ ਇੱਕ ਛੇ ਸਾਲਾ ਲੜਕਾ ਆਪ ਕੁੱਤੇ ਦੇ ਹਮਲੇ ਦਾ ਸ਼ਿਕਾਰ ਹੋ ਗਿਆ। ਉਸ ਦੇ 90 ਟਾਂਕੇ ਲੱਗੇ ਹਨ।
ਬ੍ਰਿਜਰ ਵਾਕਰ ਦੀ ਰਿਸ਼ਤੇਦਾਰ ਨੇ ਇਨਸਟਾਗ੍ਰਾਮ ਉੱਤੇ ਇਸ ਹਮਲੇ ਦਾ ਵੇਰਵਾ ਸਾਂਝਾ ਕੀਤਾ ਹੈ। ਉਸ ਨੇ ਦੱਸਿਆ ਕਿ ਇੱਕ ਦਿਨ ਬ੍ਰਿਜਰ ਨੇ ਇੱਕ ਕੁੱਤੇ ਨੂੰ ਆਪਣੀ ਭੈਣ ਵਲ ਵਧਦਿਆਂ ਵੇਖਿਆ ਤੇ ਉਹ ਬਿਲਕੁਲ ਨਹੀਂ ਡਰਿਆ ਸਗੋਂ ਆਪਣੀ ਭੈਣ ਦੇ ਸਾਹਮਣੇ ਜਾ ਖੜ੍ਹਾ ਹੋਇਆ। ਕੁੱਤੇ ਨੇ ਬ੍ਰਿਜਰ ਉੱਤੇ ਹੀ ਹਮਲਾ ਕਰ ਦਿੱਤਾ ਤੇ ਇਸ ਹਮਲੇ ਵਿੱਚ ਉਸ ਦੇ ਮੂੰਹ ਤੇ ਸਿਰ ਦੇ ਇੱਕ ਪਾਸੇ ਉੱਤੇ ਕੁਤੇ ਨੇ ਦੰਦ ਮਾਰ ਦਿੱਤੇ। ਜ਼ਖ਼ਮੀ ਹੋਣ ਦੇ ਬਾਵਜੂਦ ਬ੍ਰਿਜਰ ਨੇ ਆਪਣੀ ਭੈਣ ਦਾ ਹੱਥ ਫੜ੍ਹਿਆ ਤੇ ਉਸ ਨੂੰ ਸੁਰੱਖਿਅਤ ਥਾਂ ਉੱਤੇ ਲੈ ਗਿਆ।
ਜਦੋਂ ਬ੍ਰਿਜਰ ਨੂੰ ਇਹ ਪੁੱਛਿਆ ਗਿਆ ਕਿ ਉਹ ਕੁੱਤੇ ਦੇ ਸਾਹਮਣੇ ਕਿਉਂ ਆ ਗਿਆ ਤਾਂ ਉਸ ਨੇ ਆਖਿਆ ਕਿ ਉਸ ਨੂੰ ਲੱਗਿਆ ਕਿ ਜੇ ਕਿਸੇ ਨੇ ਮਰਨਾ ਹੀ ਹੈ ਤਾਂ ਉਹ ਆਪ ਹੋਵੇਗਾ। ਬ੍ਰਿਜਰ ਦਾ ਇਲਾਜ ਪਲਾਸਟਿਕ ਸਰਜਨ ਵੱਲੋਂ ਕੀਤਾ ਗਿਆ ਹੈ ਤੇ ਹੁਣ ਉਹ ਆਪਣੇ ਘਰ ਵਿੱਚ ਸਿਹਤਯਾਬ ਹੋ ਰਿਹਾ ਹੈ।

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …