Breaking News
Home / ਜੀ.ਟੀ.ਏ. ਨਿਊਜ਼ / ਕੈਨੇਡਾ ਵਿਚ ਵੀ ਦਾਖਲ ਹੋਇਆ ਓਮੀਕਰੋਨ

ਕੈਨੇਡਾ ਵਿਚ ਵੀ ਦਾਖਲ ਹੋਇਆ ਓਮੀਕਰੋਨ

ਵੈਕਸੀਨੇਸ਼ਨ ਹੀ ਵਾਇਰਸ ਤੋਂ ਬਚਣ ਦੀ ਅਹਿਮ ਕੁੰਜੀ : ਡਾ. ਮੂਰ
ਓਨਟਾਰੀਓ/ਬਿਊਰੋ ਨਿਊਜ਼ : ਕੈਨੇਡਾ ਨੇ ਹੁਣ ਤੱਕ ਕੋਵਿਡ-19 ਦੇ ਨਵੇਂ ਵੇਰੀਐਂਟ ਓਮੀਕਰੋਨ ਦੇ ਪੰਜ ਦਰਜ ਕੀਤੇ। ਇਸ ਦੇ ਨਾਲ ਹੀ ਵਿਦੇਸ਼ਾਂ ਤੋਂ ਪਰਤੇ ਸੈਂਕੜੇ ਲੋਕਾਂ ਨੂੰ ਵੀ ਸਰਕਾਰ ਹਾਈ ਰਿਸਕ ਮੰਨ ਕੇ ਚੱਲ ਰਹੀ ਹੈ ਤੇ ਇਨ੍ਹਾਂ ਸਾਰਿਆਂ ਨੂੰ ਟੈਸਟ ਕਰਵਾਉਣ ਲਈ ਆਖਿਆ ਜਾ ਰਿਹਾ ਹੈ। ਲੰਘੇ ਦਿਨੀਂ ਕਿਊਬਿਕ ਵੱਲੋਂ ਆਪਣੇ ਪਹਿਲੇ ਓਮੀਕਰੋਨ ਕੇਸ ਦੀ ਪੁਸ਼ਟੀ ਕੀਤੀ ਗਈ ਤੇ ਓਟਵਾ ਪਬਲਿਕ ਹੈਲਥ ਨੇ ਹੋਰ ਮਾਮਲਿਆਂ ਦੀ ਪੁਸ਼ਟੀ ਵੀ ਕੀਤੀ। ਵੀਕੈਂਡ ਉੱਤੇ ਓਟਵਾ ਵਿੱਚ ਮਿਲੇ ਇਸ ਵੇਰੀਐਂਟ ਦੇ ਪਹਿਲੇ ਦੋ ਮਾਮਲਿਆਂ ਨਾਲੋਂ ਇਹ ਵੱਖਰੇ ਸਨ। ਓਟਵਾ ਦੇ ਮੈਡੀਕਲ ਆਫੀਸਰ ਆਫ ਹੈਲਥ ਡਾ. ਵੇਰਾ ਐਚਿਜ ਨੇ ਆਖਿਆ ਕਿ ਓਟਵਾ ਦੇ ਇਹ ਚਾਰੇ ਮਾਮਲੇ ਇੱਕ ਦੂਜੇ ਤੋਂ ਵੱਖਰੇ ਹਨ। ਇਹ ਚਾਰੇ ਲੋਕ ਆਈਸੋਲੇਟ ਕਰ ਰਹੇ ਹਨ। ਉਨ੍ਹਾਂ ਆਖਿਆ ਕਿ ਓਟਵਾ ਵਿੱਚ ਹੋਰ ਸੰਭਾਵੀ ਮਾਮਲਿਆਂ ਬਾਰੇ ਉਨ੍ਹਾਂ ਨੂੰ ਅਜੇ ਕੋਈ ਜਾਣਕਾਰੀ ਨਹੀਂ ਹੈ। ਹੈਮਿਲਟਨ ਵਿੱਚ ਵੀ ਦੋ ਮਾਮਲਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਓਨਟਾਰੀਓ ਦੇ ਉੱਘੇ ਡਾਕਟਰ ਵੱਲੋਂ ਇਸ ਤਰ੍ਹਾਂ ਦੇ ਹੋਰ ਮਾਮਲੇ ਸਾਹਮਣੇ ਆਉਣ ਦੀ ਚੇਤਾਵਨੀ ਦਿੱਤੀ ਗਈ ਹੈ। ਪ੍ਰੋਵਿੰਸ ਵੱਲੋਂ ਕੋਵਿਡ-19 ਦੀ ਬੂਸਟਰ ਡੋਜ਼ ਦੇਣ ਦੇ ਮਾਮਲੇ ਵਿੱਚ ਵੀ ਤੇਜੀ ਲਿਆਂਦੀ ਜਾ ਰਹੀ ਹੈ। ਡਾ. ਮੂਰ ਨੇ ਆਖਿਆ ਕਿ ਵੈਕਸੀਨੇਸ਼ਨ ਹੀ ਇਸ ਵਾਇਰਸ ਤੋਂ ਬਚਣ ਦੀ ਸੱਭ ਤੋਂ ਅਹਿਮ ਕੁੰਜੀ ਹੈ। ਉਨ੍ਹਾਂ ਇਹ ਵੀ ਆਖਿਆ ਕਿ ਪ੍ਰਵਿੰਸ ਮਰਕ ਤੇ ਫਾਈਜਰ ਐਂਟੀ ਵਾਇਰਲ ਪਿੱਲਜ ਬਾਰੇ ਵੀ ਫੈਡਰਲ ਸਰਕਾਰ ਨਾਲ ਗੱਲ ਕਰ ਰਹੀ ਹੈ।

 

Check Also

ਫਲਸਤੀਨ ਨੂੰ ਅਜ਼ਾਦ ਦੇਸ਼ ਦਾ ਦਰਜਾ ਦਿਵਾਉਣ ਲਈ ਐਨਡੀਪੀ ਵੱਲੋਂ ਲਿਆਂਦਾ ਮਤਾ ਪਾਰਲੀਮੈਂਟ ‘ਚ ਪਾਸ

ਓਟਵਾ/ਬਿਊਰੋ ਨਿਊਜ਼ : ਫਲਸਤੀਨ ਨੂੰ ਅਜ਼ਾਦ ਦੇਸ ਦਾ ਦਰਜਾ ਦੇਣ ਲਈ ਐਨਡੀਪੀ ਵੱਲੋਂ ਲਿਆਂਦਾ ਗਿਆ …