-11.8 C
Toronto
Wednesday, January 21, 2026
spot_img
Homeਜੀ.ਟੀ.ਏ. ਨਿਊਜ਼3 ਏਸ਼ੀਆਈ ਦੇਸ਼ਾਂ ਨੇ ਕੈਨੇਡਾ 'ਚ ਰਹਿ ਰਹੇ ਆਪਣੇ ਨਾਗਰਿਕਾਂ ਨੂੰ ਦਿੱਤੀ...

3 ਏਸ਼ੀਆਈ ਦੇਸ਼ਾਂ ਨੇ ਕੈਨੇਡਾ ‘ਚ ਰਹਿ ਰਹੇ ਆਪਣੇ ਨਾਗਰਿਕਾਂ ਨੂੰ ਦਿੱਤੀ ਚਿਤਾਵਨੀ

ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ‘ਚ 17 ਅਕਤੂਬਰ ਨੂੰ ਭੰਗ ਦੀ ਵਰਤੋਂ ਕਰਨ ਦੀ ਕਾਨੂੰਨੀ ਮਾਨਤਾ ਲਾਗੂ ਹੋ ਗਈ ਹੈ ਅਤੇ ਇਸ ਤਹਿਤ ਹੁਣ ਲੋਕਾਂ ਨੂੰ ਪੂਰੀ ਛੋਟ ਹੈ ਕਿ ਉਹ ਕੁੱਝ ਨਿਯਮਾਂ ਦੀ ਪਾਲਣਾ ਕਰਦੇ ਹੋਏ ਭੰਗ ਦਾ ਨਸ਼ਾ ਕਰ ਸਕਦੇ ਹਨ। ਅਜਿਹੇ ‘ਚ ਦੱਖਣੀ ਕੋਰੀਆ, ਜਾਪਾਨ ਅਤੇ ਚੀਨ ਨੇ ਕੈਨੇਡਾ ‘ਚ ਰਹਿ ਰਹੇ ਆਪਣੇ ਨਾਗਰਿਕਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਭੰਗ ਦੀ ਵਰਤੋਂ ਨਾ ਕਰਨ। ਇਨ੍ਹਾਂ ਤਿੰਨਾਂ ਏਸ਼ੀਆਈ ਦੇਸ਼ਾਂ ਨੇ ਆਪਣੇ ਨਾਗਰਿਕਾਂ ਨੂੰ ਸਲਾਹ ਦਿੱਤੀ ਕਿ ਭੰਗ ਦੀ ਵਰਤੋਂ ਕਰਨ ਨਾਲ ਉਨ੍ਹਾਂ ਦਾ ਆਪਣਾ ਹੀ ਸਰੀਰਕ ਅਤੇ ਮਾਨਸਿਕ ਨੁਕਸਾਨ ਹੋਵੇਗਾ। ਇਸ ਲਈ ਉਹ ਭੰਗ ਤੋਂ ਪਰਹੇਜ਼ ਹੀ ਕਰਨ।
ਦੱਖਣੀ ਕੋਰੀਆ ਨੇ ਟੀ.ਵੀ. ਅਤੇ ਸਰਕਾਰੀ ਵੈੱਬਸਾਈਟਾਂ ਰਾਹੀਂ ਆਪਣੇ ਨਾਗਰਿਕਾਂ ਨੂੰ ਚਿਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ,”ਭਾਵੇਂ ਤੁਸੀਂ ਅਜਿਹੀ ਥਾਂ ‘ਤੇ ਹੋ ਜਿੱਥੇ ਕਿ ਭੰਗ ਦਾ ਸੇਵਨ ਕਰਨ ਦੀ ਕਾਨੂੰਨੀ ਛੋਟ ਹੈ ਪਰ ਫਿਰ ਵੀ ਜੇਕਰ ਸਾਡੇ ਨਾਗਰਿਕ ਭੰਗ ਪੀਂਦੇ, ਵੇਚਦੇ, ਖਰੀਦਦੇ ਹਨ ਤਾਂ ਉਹ ਅਪਰਾਧ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਸਜ਼ਾ ਵੀ ਮਿਲੇਗੀ।” ਕੈਨੇਡਾ ‘ਚ ਕੋਰੀਆਈ ਅੰਬੈਸੀ ਨੇ ਲੋਕਾਂ ਨੂੰ ‘ਕਿਰਪਾ ਕਰਕੇ ਧਿਆਨ ਰੱਖੋ’ ਦਾ ਸੰਦੇਸ਼ ਜਾਰੀ ਕੀਤਾ ਹੈ। ਵੈਨਕੂਵਰ ‘ਚ ਜਾਪਾਨੀ ਕੌਂਸਲੇਟ ਨੇ ਆਪਣੀ ਵੈੱਬਸਾਈਟ ਰਾਹੀਂ ਕਿਹਾ ਕਿ ਜਾਪਾਨ ਦੇ ਨਿਵਾਸੀ ਅਤੇ ਸੈਲਾਨੀ ਭੰਗ ਦੀਆਂ ਬਣੀਆਂ ਵਸਤਾਂ ਦਾ ਸੇਵਨ ਕਰਨ ਤੋਂ ਪਰਹੇਜ਼ ਰੱਖਣ।
ਤੁਹਾਨੂੰ ਦੱਸ ਦਈਏ ਕਿ ਜਾਪਾਨ ਅਤੇ ਦੱਖਣੀ ਕੋਰੀਆ ‘ਚ ਨਸ਼ੀਲੇ ਪਦਾਰਥਾਂ ਦੀ ਵਰਤੋਂ ਰੋਕਣ ਲਈ ਸਖਤ ਕਾਨੂੰਨ ਹਨ। ਕੋਰੀਆ ‘ਚ ਸਮੋਕਿੰਗ, ਭੰਗ ਰੱਖਣ ਜਾਂ ਇਸ ਨੂੰ ਵੇਚਣ ‘ਤੇ 5 ਸਾਲ ਦੀ ਸਜ਼ਾ ਅਤੇ 58,000 ਡਾਲਰ ਦਾ ਜ਼ੁਰਮਾਨਾ ਲੱਗਦਾ ਹੈ। ਅਜੇ ਤਕ ਇਨ੍ਹਾਂ ਦੇਸ਼ਾਂ ਵਲੋਂ ਇਹ ਨਹੀਂ ਦੱਸਿਆ ਗਿਆ ਕਿ ਉਹ ਇਸ ਚਿਤਾਵਨੀ ਨੂੰ ਅਮਲੀ ਰੂਪ ਦੇਣ ਲਈ ਕਿਹੜੇ ਕਦਮ ਚੁੱਕਣਗੇ ਪਰ ਉਨ੍ਹਾਂ ਨਾਗਰਿਕਾਂ ਨੂੰ ਸਖਤ ਸੰਦੇਸ਼ ਦੇ ਦਿੱਤਾ ਹੈ।

RELATED ARTICLES
POPULAR POSTS