ਬਰੈਂਪਟਨ/ਹਰਜੀਤ ਸਿੰਘ ਬਾਜਵਾ : 24 ਅਕਤੂਬਰ ਨੂੰ ਹੋ ਰਹੀ ਮਿਊਂਸਪਲ ਇਲੈਕਸ਼ਨ ਵਿੱਚ ਬਰੈਂਪਟਨ ਦੇ ਵਾਰਡ 9-10 ਤੋਂ ਸਕੂਲ ਟਰੱਸਟੀ ਉਮੀਦਵਾਰ ਸਤਪਾਲ ਸਿੰਘ ਜੌਹਲ ਨੂੰ ਸਮਰਥਕਾਂ ਦਾ ਸਮਰਥਨ ਮਿਲਣਾ ਜਾਰੀ ਹੈ। ਲੋਕਾਂ ਦੇ ਮਨਾਂ ਵਿੱਚ ਸਤਪਾਲ ਸਿੰਘ ਜੌਹਲ ਨੂੰ 7, 8, 9, 14 ਤੇ 15 ਅਕਤੂਬਰ ਨੂੰ ਹੋਣ ਵਾਲੀ ਐਡਵਾਂਸ ਵੋਟਿੰਗ ਵਿੱਚ ਹੀ ਵੋਟਾਂ ਪਾਉਣ ਲਈ ਉਤਸ਼ਾਹ ਵੱਧਦਾ ਜਾ ਰਿਹਾ। ਇਸ ਬਾਰੇ ਇਲਾਕੇ ਤੋਂ ਕੁਲਬੀਰ ਸਿੰਘ ਅਤੇ ਬਿਕਰਮਜੀਤ ਸਿੰਘ ਨੇ ਕਿਹਾ ਕਿ ਸਤਪਾਲ ਸਿੰਘ ਜੌਹਲ ਨੇ ਬੀਤੇ ਲੰਬੇ ਸਮੇਂ ਤੋਂ ਕਮਿਊਨਿਟੀ ਦੇ ਮੁੱਦੇ ਹੱਲ ਕਰਨ ਵਾਸਤੇ ਸਰਕਾਰਾਂ ਨਾਲ਼ ਲਗਾਤਾਰ ਸੰਘਰਸ਼ ਕੀਤਾ ਹੈ ਅਤੇ ਸਿੱਟੇ ਕੱਢੇ ਹਨ। ਉਨ੍ਹਾਂ ਆਖਿਆ ਕਿ ਜੌਹਲ ਨੂੰ ਕਮਿਊਨਿਟੀ ਵਲੋਂ ਆਪਣੇ ਆਪ ਸਹਿਯੋਗ ਮਿਲਣਾ ਹੈ ਕਿਉਂਕਿ ਜਨਤਕ ਭਲਾਈ ਅਤੇ ਜਾਗਰੂਕਤਾ ਵਾਸਤੇ ਉਨ੍ਹਾਂ ਦੇ ਕੀਤੇ ਹੋਏ ਕੰਮਾਂ ਤੋਂ ਲੋਕ ਬੜੇ ਖੁਸ਼ ਹਨ। ਜੌਹਲ ਨੇ ਆਖਿਆ ਕਿ ਅਗਲੇ ਦੋ ਕੁ ਮਹੀਨਿਆਂ ਦੇ ਚੋਣ ਪ੍ਰਚਾਰ ਦੌਰਾਨ ਵਾਰਡ 9 ਅਤੇ 10 ਵਿੱਚ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚ ਕੀਤੀ ਜਾਵੇਗੀ ਪਰ ਇਲਾਕਾ ਬਹੁਤ ਵੱਡਾ ਹੋਣ ਕਰਕੇ ਸਾਰੇ ਘਰਾਂ ਤੱਕ ਪਹੁੰਚ ਕਰਨਾ ਸੰਭਾਵ ਨਹੀਂ ਹੋਣਾ। ਉਨ੍ਹਾਂ ਨੇ ਮਿਊਂਸਪਲ ਵੋਟਿੰਗ ਵਾਸਤੇ ਵੋਟਰਾਂ ਨੂੰ ਮਿਲਣ ਵਾਲੇ ਬੈਲਟ ਪੇਪਰ ਵਿੱਚ ਸਕੂਲ ਟਰੱਸਟੀ ਲਈ ਸਤਪਾਲ ਸਿੰਘ ਜੌਹਲ ਨੇ ਨਾਮ ਦੀ ਚੋਣ ਕਰਨ ਦੀ ਅਪੀਲ ਕੀਤੀ ਹੈ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …