ਬਰੈਂਪਟਨ ਦੇ ਐਮਪੀਪੀ ਅਮਰਜੋਤ ਸੰਧੂ ਤੇ ਪ੍ਰਭਮੀਤ ਸਰਕਾਰੀਆ ਨੇ ਬਰੈਂਪਟਨ ਨਿਵਾਸੀਆਂ ਦੀ ਗੱਲ ਸੁਣਨ ਲਈ ਮੈਟਰੋਲਿੰਕਸ ਦਾ ਧੰਨਵਾਦ ਕੀਤਾ
ਬਰੈਂਪਟਨ/ਬਿਊਰੋ ਨਿਊਜ਼ : ਅਮਰਜੋਤ ਸੰਧੂ ਐਮਪੀਪੀ ਬਰੈਂਪਟਨ ਵੈਸਟ ਅਤੇ ਬਰੈਂਪਟਨ ਸਾਊਥ ਤੋਂ ਐਮਪੀਪੀ ਪ੍ਰਭਮੀਤ ਸਰਕਾਰੀਆ ਨੇ ਮੈਟਰੋਲਿੰਕਸ ਦੇ ਇਸ ਐਲਾਨ ਦੀ ਸ਼ਲਾਘਾ ਕੀਤੀ ਕਿ 4:50 ਵਜੇ ਦੀ ਗੋ ਐਕਸਪ੍ਰੈਸ ਟਰੇਨ ਨੂੰ ਗੋ ਟਰਾਂਜਿਟ ਕਿਚਨਰ ਲਾਈਨ ‘ਤੇ ਬਹਾਲ ਕੀਤਾ ਜਾਵੇਗਾ।
ਸੰਧੂ ਨੇ ਆਖਿਆ ਕਿ ਬਰੈਂਪਟਨ ਦੇ ਲੋਕ ਸਪਸ਼ਟ ਤੇ ਪੂਰੇ ਜ਼ੋਰ ਨਾਲ ਇਸ ਬਾਰੇ ਆਪਣੀ ਰਾਏ ਦੱਸ ਚੁੱਕੇ ਹਨ। ਉਨ੍ਹਾਂ ਆਖਿਆ ਕਿ ਇਸ ਮੁੱਦੇ ਨੂੰ ਹੱਲ ਕਰਨ ਲਈ ਉਹ ਆਪਣੇ ਹਲਕਾ ਵਾਸੀਆਂ ਤੇ ਮੰਤਰੀ ਜੈੱਫ ਯੂਰੇਕ ਦੇ ਲਗਾਤਾਰ ਸੰਪਰਕ ਵਿੱਚ ਸਨ। ਉਨ੍ਹਾਂ ਆਖਿਆ ਕਿ ਇਸ ਗੱਲ ਦੀ ਉਨ੍ਹਾਂ ਨੂੰ ਕਾਫੀ ਖੁਸ਼ੀ ਹੈ ਕਿ ਮੈਟਰੋਲਿੰਕਸ ਨੇ 4:50 ਵਾਲੀ ਐਕਸਪ੍ਰੈੱਸ ਟਰੇਨ ਬਹਾਲ ਕਰਨ ਦਾ ਫੈਸਲਾ ਕੀਤਾ ਹੈ। ਇਸ ਨਾਲ ਉਨ੍ਹਾਂ ਬਰੈਂਪਟਨ ਵਾਸੀਆਂ ਨੂੰ ਕਾਫੀ ਫਾਇਦਾ ਹੋਵੇਗਾ ਜਿਹੜੇ ਮਾਊਂਟ ਪਲੈਜ਼ੈਂਟ, ਡਾਊਨਟਾਊਨ ਬਰੈਂਪਟਨ ਤੇ ਬ੍ਰਾਮੇਲੀਆ ਟਰੇਨ ਸਟੇਸ਼ਨ ਜਾਂਦੇ ਆਉਂਦੇ ਹਨ।ઠ
ਮੈਟਰੋਲਿੰਕਸ ਨੇ ਦੱਸਿਆ ਕਿ ਇਹ ਐਕਸਪ੍ਰੈੱਸ ਟਰੇਨ 13 ਫਰਵਰੀ 2019 ਨੂੰ ਪਰਤੇਗੀ ਤੇ ਆਪਣੇ ਗਾਹਕਾਂ ਨੂੰ 1000 ਤੋਂ ਵੱਧ ਸੀਟਾਂ ਮੁਹੱਈਆ ਕਰਾਵੇਗੀ। ਇਹ ਐਕਸਪ੍ਰੈੱਸ ਟਰੇਨ ਇਸ ਸਮੇਂ ਮੌਜੂਦ ਟਰੇਨਜ਼ ਤੋਂ ਇਲਾਵਾ ਸ਼ੁਰੂ ਕੀਤੀ ਜਾਵੇਗੀ। ਇਸ ਤੋਂ ਭਾਵ ਹੈ ਕਿ ਹੁਣ ਕਿਚਨਰ ਵਾਲੀ ਲਾਈਨ ਉੱਤੇ ਪਹਿਲਾਂ ਨਾਲੋਂ ਇੱਕ ਟਰੇਨ ਵੱਧ ਹੋਵੇਗੀ।ઠ
ਐਮਪੀਪੀ ਪ੍ਰਭਮੀਤ ਸਰਕਾਰੀਆ ਨੇ ਆਖਿਆ ਕਿ ਸਾਡੀ ਸਰਕਾਰ ਨੇ ਇਸ ਮੁੱਦੇ ਨੂੰ ਹੱਲ ਕਰਨ ਲਈ ਮੈਟਰੋਲਿੰਕਸ ਨਾਲ ਰਲ ਕੇ ਕਾਫੀ ਮਿਹਨਤ ਕੀਤੀ। ਬਰੈਂਪਟਨ ਵਾਸੀਆਂ ਨੂੰ ਅਜਿਹਾ ਤੋਹਫਾ ਤਾਂ ਆਪਣੀ ਸਰਕਾਰ ਤੋਂ ਮਿਲਣਾ ਹੀ ਚਾਹੀਦਾ ਹੈ।
ਉਨ੍ਹਾਂ ਆਖਿਆ ਕਿ ਉਹ ਇਸ ਮਸਲੇ ਵੱਲ ਗੌਰ ਕਰਨ ਲਈ ਤੇ ਉਨ੍ਹਾਂ ਵੱਲੋਂ ਰੱਖੇ ਤੌਖਲਿਆਂ ਨੂੰ ਸੁਣ ਕੇ ਉਨ੍ਹਾਂ ਦਾ ਹੱਲ ਲੱਭਣ ਲਈ ਉਚੇਚੇ ਤੌਰ ਉੱਤੇ ਮੰਤਰੀ ਜੈੱਫ ਯੂਰੇਕ ਤੇ ਮੈਟਰੋਲਿੰਕਸ ਦਾ ਧੰਨਵਾਦ ਕਰਦੇ ਹਨ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …