ਓਟਵਾ : ਕੈਨੇਡਾ ਸਰਕਾਰ ਨੇ ਦੇਸ਼ ਦੇ ਰਿਹਾਇਸ਼ੀ ਸਕੂਲਾਂ ‘ਚ ਜਾਣ ਲਈ ਮਜਬੂਰ ਕੀਤੇ ਗਏ ਮੂਲ ਲੋਕਾਂ ਦੇ ਸਨਮਾਨ ਵਿੱਚ ਪਾਰਲੀਮੈਂਟ ਹਿੱਲ ‘ਤੇ ਝੰਡਾ ਲਹਿਰਾਇਆ। ਦੇਸ਼ ਭਰ ਤੋਂ ਇੱਥੇ ਇਕੱਠੇ ਹੋਏ ਤੇ ਰਿਹਾਇਸ਼ੀ ਸਕੂਲਾਂ ਦੇ ਤਸੀਹੇ ਝੱਲ ਚੁੱਕੇ ਲੋਕਾਂ ਨਾਲ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੀ ਸ਼ਾਮਲ ਹੋਏ। ਜ਼ਿਕਰਯੋਗ ਹੈ ਕਿ 19ਵੀਂ ਸਦੀ ਤੋਂ 1970 ਤੱਕ ਇੱਥੇ ਸਰਕਾਰ ਵੱਲੋਂ ਫੰਡ ਪ੍ਰਾਪਤ ਕ੍ਰਿਸਚਨ ਸਕੂਲਾਂ ‘ਚ ਕੈਨੇਡਾ ਦੇ ਮੂਲ ਲੋਕਾਂ ਦੇ 1.50 ਲੱਖ ਦੇ ਕਰੀਬ ਬੱਚਿਆਂ ਨੂੰ ਪੜ੍ਹਨ ਲਈ ਮਜਬੂਰ ਕੀਤਾ ਗਿਆ ਸੀ। ਇਨ੍ਹਾਂ ਸਕੂਲਾਂ ਦਾ ਮਕਸਦ ਇਨ੍ਹਾਂ ਬੱਚਿਆਂ ਨੂੰ ਉਨ੍ਹਾਂ ਦੇ ਘਰਾਂ ਤੇ ਸੱਭਿਆਚਾਰ ਤੋਂ ਦੂਰ ਰੱਖ ਕੇ ਈਸਾਈ ਬਣਾਉਣਾ ਤੇ ਉਨ੍ਹਾਂ ਨੂੰ ਸਮਾਜ ਦੀ ਮੁੱਖਧਾਰਾ ਵਿੱਚ ਸ਼ਾਮਲ ਕਰਨਾ ਸੀ ਜਿਸ ਨੂੰ ਪਹਿਲੀਆਂ ਸਰਕਾਰਾਂ ਸਹੀ ਮੰਨਦੀਆਂ ਸਨ। ਕੈਨੇਡਾ ਦੇ ਮੂਲ ਲੋਕਾਂ ਨੇ ਇਸ ਮੌਕੇ ਕਿਹਾ ਕਿ ਹੁਣ ਕਾਨੂੰਨਸਾਜ਼ ਉਨ੍ਹਾਂ ਦਾ ਸੱਚ ਸੁਣ ਰਹੇ ਹਨ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …