-4 C
Toronto
Monday, December 22, 2025
spot_img
Homeਜੀ.ਟੀ.ਏ. ਨਿਊਜ਼ਡਗ ਫੋਰਡ ਦੀ ਸਲਾਹਕਾਰ ਬਣਨ ਤੋਂ ਹੇਜ਼ਲ ਮੈਕੇਲੀਅਨ ਨੇ ਕੀਤਾ ਇਨਕਾਰ

ਡਗ ਫੋਰਡ ਦੀ ਸਲਾਹਕਾਰ ਬਣਨ ਤੋਂ ਹੇਜ਼ਲ ਮੈਕੇਲੀਅਨ ਨੇ ਕੀਤਾ ਇਨਕਾਰ

ਟੋਰਾਂਟੋ/ਬਿਊਰੋ ਨਿਊਜ਼ : ਸਮੇਂ ਦੀ ਘਾਟ ਕਾਰਨ ਡਗ ਫੋਰਡ ਦੀ ਸਲਾਹਕਾਰ ਬਣਨ ਤੋਂ ਮਸੀਸਾਗਾ ਦੀ ਸਾਬਕਾ ਮੇਅਰ ਹੇਜ਼ਲ ਮੈਕੇਲੀਅਨ ਨੇ ਇਨਕਾਰ ਕਰ ਦਿੱਤਾ ਹੈ। ਹੇਜ਼ਲ ਮੈਕੈਲੀਅਨ ਨੇ ਆਖਿਆ ਕਿ ਹਾਲ ਦੀ ਘੜੀ ਉਹ ਹੋਰਨਾਂ ਰੁਝੇਵਿਆਂ ਵਿੱਚ ਫਸੀ ਹੋਈ ਹੈ ਇਸ ਲਈ ਇਹ ਜ਼ਿੰਮੇਵਾਰੀ ਨਹੀਂ ਨਿਭਾਅ ਸਕਦੀ।
ਪਰ 97 ਸਾਲਾ ਮੈਕੈਲੀਅਨ ਦਾ ਕਹਿਣਾ ਹੈ ਕਿ ਜੇ ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੂੰ ਉਨ੍ਹਾਂ ਦੀ ਕਿਸੇ ਵੀ ਤਰ੍ਹਾਂ ਦੀ ਸਲਾਹ ਚਾਹੀਦੀ ਹੈ ਤਾਂ ਉਹ ਬੱਸ ਇੱਕ ਫੋਨ ਕਾਲ ਦੀ ਦੂਰੀ ਉੱਤੇ ਹੈ। ਮੈਕੈਲੀਅਨ ਨੇ ਆਖਿਆ ਕਿ ਫੋਰਡ ਤੇ ਮਿਉਂਸਪਲ ਮਾਮਲਿਆਂ ਬਾਰੇ ਮੰਤਰੀ ਸਟੀਵ ਕਲਾਰਕ ਨੂੰ ਮਿਉਂਸਪਲ ਮਾਮਲਿਆਂ ਲਈ ਵਿਸ਼ੇਸ਼ ਸਲਾਹਕਾਰ ਵਜੋਂ ਇਸ ਵੱਡੀ ਜ਼ਿੰਮੇਵਾਰੀ ਨੂੰ ਨਿਭਾਉਣ ਲਈ ਜਿੰਨਾ ਸਮਾਂ ਚਾਹੀਦਾ ਹੈ ਉਹ ਆਪਣੇ ਰੁਝੇਵਿਆਂ ਕਾਰਨ ਓਨਾ ਸਮਾਂ ਨਹੀਂ ਕੱਢ ਸਕੇਗੀ।
ਸਰਕਾਰ ਵੱਲੋਂ ਇਸ ਮਹੀਨੇ ਦੇ ਸ਼ੁਰੂ ਵਿੱਚ ਇਸ ਬਾਰੇ ਐਲਾਨ ਕੀਤਾ ਗਿਆ ਸੀ ਪਰ ਮੈਕੈਲੀਅਨ ਨੇ ਉਸ ਸਮੇਂ ਵੀ ਮੀਡੀਆ ਨੂੰ ਇਹ ਜਾਣਕਾਰੀ ਦਿੱਤੀ ਸੀ ਕਿ ਅਜੇ ਉਸ ਨੇ ਸਰਕਾਰ ਦੀ ਇਹ ਪੇਸ਼ਕਸ਼ ਰਸਮੀ ਤੌਰ ਉੱਤੇ ਸਵੀਕਾਰ ਨਹੀਂ ਕੀਤੀ ਹੈ। ਇਸ ਤੋਂ ਪਹਿਲਾਂ ਫੋਰਡ ਨੇ ਵੀ ਇਹ ਸਪਸ਼ਟ ਕੀਤਾ ਸੀ ਕਿ ਮੈਕੈਲੀਅਨ ਨੇ ਉਨ੍ਹਾਂ ਨੂੰ ਇਹ ਪਹਿਲਾਂ ਹੀ ਸਾਫ ਕਰ ਦਿੱਤਾ ਹੈ ਕਿ ਉਹ ਹਰ ਤਰ੍ਹਾਂ ਦੀ ਮਦਦ ਕਰਨ ਲਈ ਤਿਆਰ ਹੈ ਪਰ ਉਹ ਇਸ ਜ਼ਿੰਮੇਵਾਰੀ ਲਈ ਮਿਲਣ ਵਾਲੀ 150,000 ਡਾਲਰ ਤੱਕ ਦੀ ਤਨਖਾਹ ਨਹੀਂ ਲੈ ਸਕਦੀ।

RELATED ARTICLES
POPULAR POSTS