Breaking News
Home / ਜੀ.ਟੀ.ਏ. ਨਿਊਜ਼ / ਮੂਰਤਾਂ ਬੋਲਦੀਆਂ : ਤੂੰ ਵੀ ਪ੍ਰਧਾਨ ਮੰਤਰੀ, ਮੈਂ ਵੀ ਪ੍ਰਧਾਨ ਮੰਤਰੀ, ਆਪਾਂ ਚਾਰੋ ਪ੍ਰਧਾਨ ਮੰਤਰੀ

ਮੂਰਤਾਂ ਬੋਲਦੀਆਂ : ਤੂੰ ਵੀ ਪ੍ਰਧਾਨ ਮੰਤਰੀ, ਮੈਂ ਵੀ ਪ੍ਰਧਾਨ ਮੰਤਰੀ, ਆਪਾਂ ਚਾਰੋ ਪ੍ਰਧਾਨ ਮੰਤਰੀ

4 ਸਾਬਕਾ ਪ੍ਰਧਾਨ ਮੰਤਰੀਆਂ ਦੇ ਲਗਾਏ ਜਾਣਗੇ ਬੁੱਤ
ਜਦੋਂ ਪੰਜ ਸਾਲਾਂ ‘ਚ ਕੈਨੇਡਾ ‘ਚ ਬਣੇ ਸਨ ਚਾਰ ਪ੍ਰਧਾਨ ਮੰਤਰੀ
ਐਬਟਸਫੋਰਡ : ਕੈਨੇਡਾ ਦੇ ਇਤਿਹਾਸ ਦੀ ਇਸ ਅਹਿਮ ਜਾਣਕਾਰੀ ਦਾ ਸ਼ਾਇਦ ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ 19ਵੀਂ ਸਦੀ ਦੇ ਅਖ਼ੀਰ ਵਿਚ ਸੰਨ 1891 ਤੋਂ 1896 ਤੱਕ ਸਿਰਫ਼ 5 ਸਾਲਾਂ ਵਿਚ ਕੈਨੇਡਾ ਦੇ 4 ਪ੍ਰਧਾਨ ਮੰਤਰੀ ਬਣੇ ਸਨ, ਜਿਨ੍ਹਾਂ ਵਿਚ ਸਰ ਜੌਹਲ ਐਬਟ, ਸਰ ਜੌਹਨ ਥਾਪਸਨ, ਸਰ ਮਕੈਂਜੀ ਬੋਅਵੈੱਲ ਤੇ ਸਰ ਚਾਰਲਸ ਟੂਪਰ ਪ੍ਰਧਾਨ ਮੰਤਰੀ ਰਹੇ ਹਨ। ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਕੈਮਲੂਪਸ ਦਾ ਉੱਘਾ ਬੁੱਤਘਾੜਾ ਨੇਥਨ ਸਕੌਟ ਇਨ੍ਹਾਂ ਚਾਰੇ ਪ੍ਰਧਾਨ ਮੰਤਰੀਆਂ ਦੇ ਬੁੱਤ ਬਣਾ ਰਿਹਾ ਹੈ। ਉਸ ਵਲੋਂ ਕਾਂਸੀ ਦੇ ਬਣਾਏ ਜਾ ਰਹੇ ਬੁੱਤਾਂ ਨੂੰ 20 ਜੂਨ ਤੱਕ ਮੁਕੰਮਲ ਕਰਨ ਦਾ ਟੀਚਾ ਹੈ। 5 ਸਾਲਾਂ ਦੇ ਕਾਰਜਕਾਲ ਵਿਚ ਕੈਨੇਡਾ ਦੇ 4 ਪ੍ਰਧਾਨ ਮੰਤਰੀ ਰਹੇ ਸਰ ਜੌਹਨ ਐਬਟ 16 ਜੂਨ 1891 ਤੋਂ 24 ਨਵੰਬਰ, 1892, ਸਰ ਜੌਹਨ ਥਾਪਸਨ 5 ਦਸੰਬਰ, 1892 ਤੋਂ 12 ਦਸੰਬਰ, 1894, ਸਰ ਮਕੈਂਜੀ ਬੇਅਬੈੱਲ 21 ਦਸੰਬਰ, 1894 ਤੋਂ 27 ਅਪ੍ਰੈਲ, 1896 ਅਤੇ ਸਰ ਚਾਰਲਸ ਟੂਪਰ 1 ਮਈ, 1896 ਤੋਂ 8 ਜੁਲਾਈ 1896 ਤੱਕ ਪ੍ਰਧਾਨ ਮੰਤਰੀ ਰਹੇ ਸਨ। ਸਰ ਜੌਹਨ ਐਬਟ ਤੇ ਸਰ ਜੌਹਨ ਥਾਪਸਨ ਲਿਬਰਲ ਕੰਸਰਵੇਟਿਵ ਤੇ ਸਰ ਮਕੈਂਜੀ ਬੋਅਬੈੱਲ ਤੇ ਸਰ ਚਾਰਲਸ ਟੂਪਰ ਕੰਸਰਵੇਟਿਵ ਹਿਸਟੌਰੀਕਲ ਪਾਰਟੀ ਨਾਲ ਸਬੰਧਿਤ ਸਨ। ਦੁਨੀਆ ਦੇ ਇਤਿਹਾਸ ਵਿਚ ਇਹ ਸ਼ਾਇਦ ਪਹਿਲੀ ਮਿਸਾਲ ਹੈ ਕਿ 5 ਸਾਲਾਂ ਵਿਚ ਕਿਸੇ ਦੇਸ਼ ਦੇ 4 ਪ੍ਰਧਾਨ ਮੰਤਰੀ ਬਣੇ ਹੋਣ।

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …