ਉਨਟਾਰੀਓ : ਉਨਟਾਰੀਓ ਦੇ ਸਿੱਖਿਆ ਮੰਤਰੀ ਸਟੀਫਨ ਲਿਚੇ ਨੇ ਸਪਸ਼ਟ ਕਰ ਦਿੱਤਾ ਹੈ ਕਿ ਸਕੂਲਾਂ ਨੂੰ ਬੰਦ ਨਹੀਂ ਕੀਤਾ ਜਾਵੇਗਾ ਅਤੇ ਇਨ-ਕਲਾਸ ਲਰਨਿੰਗ ਨੂੰ ਤਰਜੀਹ ਦਿੱਤੀ ਜਾਵੇਗੀ। ਕਾਫੀ ਲੰਬੇ ਸਮੇਂ ਤੋਂ ਸਕੂਲਾਂ ‘ਚ ਲਗਾਤਾਰ ਕੋਵਿਡ ਆਊਟਬ੍ਰੇਕ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਸਨ, ਜਿਸ ਨੂੰ ਦੇਖਦਿਆਂ ਇਹ ਕਿਆਸ ਲਗਾਏ ਜਾ ਰਹੇ ਸਨ ਕਿ ਸਕੂਲਾਂ ਨੂੰ ਮੁੜ ਬੰਦ ਕਰ ਦਿੱਤਾ ਜਾਵੇਗਾ ਅਤੇ ਔਨਲਾਈਨ ਲਰਨਿੰਗ ਦੇ ਜ਼ਰੀਏ ਬੱਚਿਆਂ ਨੂੰ ਪੜ੍ਹਾਈ ਕਰਵਾਈ ਜਾਵੇਗੀ। ਸਿੱਖਿਆ ਮੰਤਰੀ ਨੇ ਆਪਣੇ ਟਵੀਟ ਦੇ ਜ਼ਰੀਏ ਇਹ ਵੀ ਸਪਸ਼ਟ ਕਰ ਦਿਤਾ ਹੈ ਕਿ ਬੱਚਿਆਂ ਨੂੰ ਮਾਰਚ ‘ਚ ਹੋਣ ਵਾਲੀਆਂ ਛੁੱਟੀਆਂ ਹੁਣ ਅਪ੍ਰੈਲ ‘ਚ ਤੈਅ ਕੀਤੇ ਹੋਏ ਸਮੇਂ ਦੌਰਾਨ ਹੀ ਹੋਣਗੀਆਂ।