Breaking News
Home / ਜੀ.ਟੀ.ਏ. ਨਿਊਜ਼ / ਹੈਲੀਕਾਪਟਰ ਰਾਹੀਂ ਮੈਰੀਯੁਆਨਾ ਦੀ ਸਮਗਲਿੰਗ ਕਰਨ ਵਾਲੇ ਚਾਰ ਵਿਅਕਤੀ ਗ੍ਰਿਫਤਾਰ

ਹੈਲੀਕਾਪਟਰ ਰਾਹੀਂ ਮੈਰੀਯੁਆਨਾ ਦੀ ਸਮਗਲਿੰਗ ਕਰਨ ਵਾਲੇ ਚਾਰ ਵਿਅਕਤੀ ਗ੍ਰਿਫਤਾਰ

ਗ੍ਰਿਫਤਾਰ ਕੀਤੇ ਵਿਅਕਤੀਆਂ ‘ਚ ਤਿੰਨ ਪੰਜਾਬੀ ਮੂਲ ਦੇ
ਟੋਰਾਂਟੋ/ਬਿਊਰੋ ਨਿਊਜ਼ : ਹੈਲੀਕਾਪਟਰ ਰਾਹੀਂ ਮੈਰੀਯੁਆਨਾਂ ਦੀ ਸਮਗਲਿੰਗ ਕਰਨ ਵਾਲੇ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਵਿਚ ਤਿੰਨ ਪੰਜਾਬੀ ਮੂਲ ਦੇ ਵਿਅਕਤੀ ਸ਼ਾਮਲ ਹਨ। ਹੈਲੀਕਾਪਟਰ ਦੀ ਵਰਤੋਂ ਕਰਦੇ ਹੋਏ ਕੈਨੇਡਾ ਅਮਰੀਕਾ ਸਰਹੱਦ ਦੇ ਪਾਰ ਜਾ ਕੇ ਮੈਰੀਯੁਆਨਾ ਦੀ ਸਮਗਲਿੰਗ ਕਰਨ ਵਾਲੇ ਚਾਰ ਵਿਅਕਤੀਆਂ ਨੂੰ ਆਰਸੀਐਮਪੀ ਵੱਲੋਂ ਚਾਰਜ ਕੀਤਾ ਗਿਆ ਹੈ।
ਯੂਐਸ ਹੋਮਲੈਂਡ ਸਕਿਊਰਿਟੀ, ਆਰਸੀਐਮਪੀ ਤੇ ਓਪੀਪੀ ਵੱਲੋਂ 16 ਮਹੀਨੇ ਤੱਕ ਕੀਤੀ ਗਈ ਸਾਂਝੀ ਜਾਂਚ ਤੋਂ ਬਾਅਦ ਸਮਗਲਿੰਗ ਦਾ ਇਸ ਤਰਾਂ ਦਾ ਵਿਲੱਖਣ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਵੱਲੋਂ ਜੀਟੀਏ ਅਤੇ ਕਿਊਬਿਕ ਵਿੱਚ ਛੇ ਸਰਚ ਵਾਰੰਟ ਜਾਰੀ ਕੀਤੇ ਗਏ ਤੇ ਮੈਰੀਯੁਆਨਾ ਦੇ 800 ਸੁੱਕੇ ਬੂਟੇ ਤੇ ਸੁੱਕੀ ਹੋਈ ਭੰਗ ਦੇ ਨਾਲ ਨਾਲ 400 ਗ੍ਰਾਮ ਕੋਕੀਨ ਫੜੀ ਗਈ।
ਆਰਸੀਐਮਪੀ ਨੇ ਦੱਸਿਆ ਕਿ ਇਸ ਗਰੁੱਪ ਵੱਲੋਂ ਕਈ ਮਾਮਲਿਆਂ ਵਿੱਚ ਗੈਰਕਾਨੂੰਨੀ ਤੌਰ ਉੱਤੇ ਉਗਾਈ ਗਈ ਮੈਰੀਯੁਆਨਾ ਨੂੰ ਸਰਹੱਦੋਂ ਪਾਰ ਪਹੁੰਚਾਉਣ ਲਈ ਹੈਲੀਕੌਪਟਰ ਦੀ ਵਰਤੋਂ ਕੀਤੀ ਗਈ। ਇਸ ਗਰੁੱਪ ਕੋਲੋਂ ਪੁਲਿਸ ਨੂੰ ਪਾਬੰਦੀਸ਼ੁਦਾ ਹੈਂਡਗੰਨਜ਼ ਵੀ ਬਰਾਮਦ ਹੋਈਆਂ। ਵਾਅਨ, ਬਰਲਿੰਗਟਨ, ਈਸਟ ਗਵਿਲਿਨਬਰੀ ਤੇ ਵੁੱਡਬ੍ਰਿੱਜ ਤੋਂ ਗ੍ਰਿਫਤਾਰ ਕੀਤੇ ਗਏ ਇਨਾਂ ਵਿਅਕਤੀਆਂ ਉੱਤੇ ਡਰੱਗ ਨਾਲ ਸਬੰਧਤ ਚਾਰਜਿਜ਼ ਜਿਵੇਂ ਕਿ ਮੈਰੀਯੁਆਨਾ ਨੂੰ ਗੈਰਕਾਨੂੰਨੀ ਢੰਗ ਨਾਲ ਐਕਸਪੋਰਟ ਕਰਨ, ਐਕਸਪੋਰਟ ਕਰਨ ਦੇ ਇਰਾਦੇ ਨਾਲ ਮੈਰੀਯੁਆਨਾ ਕੋਲ ਰੱਖਣ ਤੇ ਗੈਰਕਾਨੂੰਨੀ ਢੰਗ ਨਾਲ ਇਸ ਨੂੰ ਉਗਾਉਣ ਦੇ ਚਾਰਜਿਜ਼ ਵੀ ਲਾਏ ਗਏ ਹਨ।
ਚਾਰਜ ਕੀਤੇ ਗਏ ਵਿਅਕਤੀਆਂ ਵਿੱਚ ਵਾਅਨ, ਓਨਟਾਰੀਓ ਦਾ 36 ਸਾਲਾ ਕਮਲਦੀਪ ਬੱਸਨ, ਬਰਲਿੰਗਟਨ, ਓਨਟਾਰੀਓ ਦਾ 25 ਸਾਲਾ ਰਮਿੰਦਰਜੀਤ ਅੱਸੀ, ਈਸਟ ਗਵਿਲਿਨਬਰੀ, ਓਨਟਾਰੀਓ ਦਾ 40 ਸਾਲਾ ਡੈਰੇਕ ਚੀ-ਯੁੰਗ ਐਨਜੀ, ਵੁੱਡਬ੍ਰਿਜ, ਓਨਟਾਰੀਓ ਦਾ 30 ਸਾਲਾ ਪਰਮਜੋਤ ਸੈਣੀ ਸ਼ਾਮਲ ਹਨ।

Check Also

ਜਗਮੀਤ ਸਿੰਘ ਦੇ ਫੈਸਲੇ ਨਾਲ ਟਰੂਡੋ ਸਰਕਾਰ ‘ਤੇ ਖਤਰੇ ਦੇ ਬੱਦਲ

ਟੋਰਾਂਟੋ/ਬਿਊਰੋ ਨਿਊਜ਼ : ਜਸਟਿਨ ਟਰੂਡੋ ਦੀ ਸਰਕਾਰ ਵੱਡੇ ਸਿਆਸੀ ਸੰਕਟ ਵਿਚ ਘਿਰਦੀ ਨਜ਼ਰ ਆ ਰਹੀ …