ਓਟਵਾ/ਬਿਊਰੋ ਨਿਊਜ਼ : ਕੈਨੇਡਾ ਨੇ ਵੀ ਰਫਿਊਜ਼ੀਆਂ ਲਈ ਦਰਵਾਜ਼ੇ ਬੰਦ ਕਰਨ ਦੀ ਇੱਛਾ ਪ੍ਰਗਟਾਈ ਹੈ। ਕੈਨੇਡਾ ‘ਚ ਜਸਟਿਨ ਟਰੂਡੋ ਦੀ ਲਿਬਰਲ ਸਰਕਾਰ ਨੇ ਸੰਸਦ ‘ਚ ਇਕ ਸੋਧ ਬਿਲ ਦੇ ਜ਼ਰੀਏ ਆਖਿਆ ਹੈ ਕਿ ਕੈਨੇਡਾ ਉਨ੍ਹਾਂ ਸਾਰੇ ਰਫਿਊਜ਼ੀਆਂ ਨੂੰ ਆਪਣੀਆਂ ਸਰਹੱਣਾਂ ‘ਚ ਆਉਣ ਤੋਂ ਰੋਕੇਗਾ ਜਿਨ੍ਹਾਂ ਨੂੰ ਅਮਰੀਕਾ ਸਮੇਤ ਹੋਰ ਦੇਸ਼ ਠੁਕਰਾ ਚੁੱਕੇ ਹਨ। ਜ਼ਿਕਰਯੋਗ ਹੈ ਕਿ ਅਮਰੀਕਾ ਵੱਲੋਂ ਠੁਕਰਾਏ ਜਾਣ ਤੋਂ ਬਾਅਦ ਹਜ਼ਾਰਾਂ ਹਫਿਊਜ਼ੀਆਂ ਨੇ ਕੈਨੇਡਾ ਵੱਲ ਆਪਣੇ ਕਦਮ ਵਧਾਏ ਹਨ।
ਬਿਲ ‘ਚ ਇਸ ਗੱਲ ਦਾ ਵੀ ਪ੍ਰਬੰਧ ਕੀਹਤਾ ਗਿਆ ਹੈ ਕਿ ਸਰਕਾਰ ਵੱਲੋਂ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਅਜਿਹੇ ਸਾਰੇ ਗੈਰ ਕਾਨੂੰਨੀ ਇਮੀਗ੍ਰਾਂਟਸ ਨੂੰ ਰੋਕਣ ਅਤੇ ਉਨ੍ਹਾਂ ਨੂੰ ਵਾਪਸ ਭੇਜਣ ਦਾ ਅਧਿਕਾਰ ਹੋਵੇਗਾ।ਮਤੇ ‘ਚ ਕਿਹਾ ਗਿਆ ਹੈ ਕਿ ਅਮਰੀਕਾ ਤੋਂ ਇਲਾਵਾ ਇੰਗਲੈਂਡ, ਆਸਟਰੇਲੀਆ ਅਤੇ ਨਿਊਜ਼ੀਲੈਂਡ ਤੋਂ ਰਫਿਊਜ਼ੀਆਂ ਦੀਆਂ ਅਰਜ਼ੀਆਂ ਠੁਕਰਾ ਦਿੱਤੀਆਂ ਜਾਣ ਤੋਂ ਬਾਅਦ ਕੈਨੇਡਾ ਇਨ੍ਹਾਂ ਅਰਜ਼ੀਆਂ ‘ਤੇ ਵਿਚਾਰ ਨਹੀਂ ਕਰੇਗਾ। ਕੈਨੇਡਾ ਸਰਕਾਰ ਮੁਤਾਬਕ 2 ਲੱਖ ਰਫਿਊਜ਼ੀਆਂ ਦੀਆਂ ਅਰਜ਼ੀਆਂ ਪੈਂਡਿੰਗ ਹਨ। ਇਨ੍ਹਾਂ ‘ਚੋਂ 20 ਹਜ਼ਾਰ ਉਹ ਰਿਫਿਊਜ਼ੀ ਹਨ ਜਿਨ੍ਹਾਂ ਨੂੰ ਅਮਰੀਕਾ ਨੇ 2018 ‘ਚ ਠੁਕਰਾ ਦਿੱਤਾ ਹੈ।
ਕੈਨੇਡਾ ਵੀ ਰਫਿਊਜ਼ੀਆਂ ਲਈ ਬੰਦ ਕਰੇਗਾ ਆਪਣੀਆਂ ਸਰਹੱਦਾਂ
RELATED ARTICLES