ਟੋਰਾਂਟੋ/ਬਿਊਰੋ ਨਿਊਜ਼ : ਭਾਰਤ ਸਰਕਾਰ ਦੇ ਰੋਡ ਟਰਾਂਸਪੋਰਟ ਐਂਡ ਹਾਈਵੇਅ ਮੰਤਰਾਲੇ ਵੱਲੋਂ ਭਾਰਤ ਦੇ ਸਾਰੇ ਰਾਜਾਂ/ਜ਼ਿਲ੍ਹਿਆਂ ਦੇ ਇੰਡੀਅਨ ਮੋਟਰ ਡਰਾਈਵਿੰਗ ਲਾਇਸੰਸਾਂ ਦੇ ਸਾਂਝੇ ਡਾਟਾਬੇਸ ਲਈ ਪਲੇਟਫਾਰਮ ਮੁਹੱਈਆ ਕਰਵਾਇਆ ਜਾ ਰਿਹਾ ਹੈ ਜਿਸ ਨੂੰ ਪਰੀਵਾਹਨਸੇਵਾ ਦਾ ਨਾਂ ਦਿਤਾ ਗਿਆ ਹੈ।ઠ
ਇਸ ਪਲੇਟਫਾਰਮ ਉਤੇ https://parivahan.gov.in/rcdlstatus/?pur_cd=101 ਦੀ ਵਰਤੋਂ ਕਰਕੇ ਭਾਰਤੀ ਡਰਾਈਵਿੰਗ ਲਾਇਸੰਸ ਨੰਬਰ ਤੇ ਲਾਇਸੰਸ ਧਾਰਕ ਦੀ ਉਮਰ ਦੀ ਵਰਤੋਂ ਕਰਕੇ ਭਾਰਤੀ ਡਰਾਈਵਿੰਗ ਲਾਇਸੰਸਾਂ ਦੇ ਵੇਰਵਿਆਂ ਦੀ ਪੁਸ਼ਟੀ ਕੀਤੀ ਜਾ ਸਕਦੀ ਹੈ। ਸੀਜੀਆਈ ਟੋਰਾਂਟੋ ਦੀ ਕਾਉਂਸਲਰ ਜਿਊਰਿਸਡਿਕਸ਼ਨ ਤਹਿਤ ਰਹਿਣ ਵਾਲੇ ਭਾਰਤੀ ਨਾਗਰਿਕਾਂ ਦੇ ਭਾਰਤੀ ਡਰਾਈਵਿੰਗ ਲਾਇਸੰਸਾਂ ਦੀ ਅਟੈਸਟੇਸ਼ਨ ਦਾ ਕੰਮ ਭਾਰਤੀ ਕਾਉਂਸਲੇਟ ਵੱਲੋਂ ਸ਼ੁਰੂ ਕੀਤਾ ਜਾ ਰਿਹਾ ਹੈ। ਬਿਨੈਕਾਰ ਜੇ ਪੁਸ਼ਟੀਯੋਗ ਵੇਰਵਿਆਂ ਦਾ ਪ੍ਰਿੰਟ ਆਊਟ ਉਕਤ ਵੈਬਸਾਈਟ ਤੋਂ ਲੈ ਕੇ ਆਪਣੇ ਭਾਰਤੀ ਡਰਾਈਵਿੰਗ ਲਾਇਸੰਸ ਦੀ ਕਾਪੀ ਤੇ ਅਸਲ ਲਾਇਸੰਸ, ਭਾਰਤੀ ਪਾਸਪੋਰਟ ਦੀ ਕਾਪੀ, ਪੀਆਰ/ਵਰਕ ਪਰਮਿਟ/ਸਟਡੀ ਪਰਮਿਟ/ਵਿਜ਼ੀਟਰ ਵੀਜ਼ਾ ਦੀ ਕਾਪੀ, ਪਤੇ ਦਾ ਪਰੂਫ ਤੇ 19 ਡਾਲਰ ਫੀਸ ਜੋ ਕਿ ਬੈਂਕ ਡਰਾਫਟ ਜਾਂ ਡੈਬਿਟ ਕਾਰਡ ਰਾਹੀਂ ਕਾਉਂਸਲੇਟ (365 ਬਲੂਰ ਸਟਰੀਟ ਈਸਟ, ਟੋਰਾਂਟੋ) ਨੂੰ ਅਦਾਇਗੀਯੋਗ ਹੋਵੇ, ਮੁਹੱਈਆ ਕਰਾ ਸਕਦਾ ਹੈ।ઠ
ਅਟੈਸਟੇਸ਼ਨ ਲਈ ਪ੍ਰੋਸੀਜ਼ਰ ਕਾਉਂਸਲੇਟ ਦੀ ਵੈੱਬਸਾਈਟ https://www.cgitoronto.gov.in/eoi.php?id=india_licence ਉੱਤੇ ਮੁਹੱਈਆ ਕਰਵਾਇਆ ਗਿਆ ਹੈ। ਕਿਰਪਾ ਕਰਕੇ ਇਹ ਨੋਟ ਕੀਤਾ ਜਾਵੇ ਕਿ ਜੇ ਅਟੈਸਟ ਕੀਤਾ ਗਿਆ ਡਰਾਈਵਿੰਗ ਲਾਇਸੰਸ ਕੈਨੇਡੀਅਨ ਅਧਿਕਾਰੀਆਂ ਵੱਲੋਂ ਸਵੀਕਾਰਿਆ ਨਹੀਂ ਜਾਂਦਾ ਤਾਂ ਕਾਉਂਸਲੇਟ ਇਸ ਦੀ ਜ਼ਿੰਮੇਵਾਰੀ ਨਹੀਂ ਲਵੇਗੀ। ਜਿਹੜੇ ਭਾਰਤੀ ਨਾਗਰਿਕ ਆਪਣੇ ਭਾਰਤੀ ਡਰਾਈਵਿੰਗ ਲਾਇਸੰਸਾਂ ਨੂੰ ਹੀ ਅਟੈਸਟ ਕਰਵਾਉਣਾ ਚਾਹੁੰਦੇ ਹਨ ਉਹ ਕੰਮ ਵਾਲੇ ਦਿਨਾਂ ਵਿੱਚ ਕਾਉਂਸਲੇਟ ਤੋਂ ਅਜਿਹਾ ਕਰਵਾ ਸਕਦੇ ਹਨ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …