Home / ਜੀ.ਟੀ.ਏ. ਨਿਊਜ਼ / ਚਾਈਲਡ ਪੋਨੋਗਰਾਫੀ ਮਾਮਲੇ ‘ਚ ਲੋਕਾਂ ਨੂੰ ਸੂਚਨਾ ਦੇਣ ਦੀ ਅਪੀਲ

ਚਾਈਲਡ ਪੋਨੋਗਰਾਫੀ ਮਾਮਲੇ ‘ਚ ਲੋਕਾਂ ਨੂੰ ਸੂਚਨਾ ਦੇਣ ਦੀ ਅਪੀਲ

ਪੀਲ/ਬਿਊਰੋ ਨਿਊਜ਼
ਬੱਚਿਆਂ ਦੀ ਅਸ਼ਲੀਲ ਫੋਟੋਗਰਾਫੀ ਅਤੇ ਪੋਨੋਗਰਾਫੀ ਵਿਚ ਸ਼ਾਮਲ ਕਰਨ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਪੁਲਿਸ ਲਗਾਤਾਰ ਚੌਕਸ ਹੋ ਰਹੀ ਹੈ। ਪੁਲਿਸ ਨੇ ਇਸ ਸਬੰਧ ਵਿਚ 28 ਅਗਸਤ ਨੂੰ ਟੋਰਾਂਟੋ ਵਿਚ ਅਜਿਹੇ ਹੀ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ, ਜੋ ਕਿ ਚਾਈਲਡ ਪੋਨੋਗਰਾਫੀ ਵਿਚ ਸ਼ਾਮਲ ਸੀ। ਪੁਲਿਸ ਨੇ ਇਮਰਾਨ ਮੁਹੰਮਦ ਨਾਮ ਦੇ ਇਸ ਵਿਅਕਤੀ ਦੇ ਕਬਜ਼ੇ ਵਿਚੋਂ ਬੱਚਿਆਂ ਦੀਆਂ ਅਸ਼ਲੀਲ ਫੋਟੋਗਰਾਫੀ ਅਤੇ ਪੋਰਨ ਫਿਲਮਾਂ ਨੂੰ ਬਰਾਮਦ ਕੀਤਾ ਹੈ। ਉਸ ‘ਤੇ ਕਈ ਧਰਾਵਾਂ ਲਗਾਈਆਂ ਗਈਆਂ ਹਨ। ਉਸ ਨੂੰ ਅਦਾਲਤ ਵਿਚ ਵੀ ਪੇਸ਼ ਕੀਤਾ ਗਿਆ, ਉਥੇ ਉਸ ਨੇ ਜ਼ਮਾਨਤ ਮੰਗੀ ਹੈ। ਜਾਂਚ ਕਰਤਾਵਾਂ ਦਾ ਕਹਿਣਾ ਹੈ ਕਿ ਇਮਰਾਨ ਇਕ ਅਜਿਹੀ ਲੜਕੀ ਦੇ ਸਿੱਧੇ ਸੰਪਰਕ ਵਿਚ ਸੀ, ਜਿਸਦੀ ਉਮਰ 10 ਸਾਲ ਤੋਂ ਵੀ ਘੱਟ ਹੈ। ਪੁਲਿਸ ਨੇ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਜੇਕਰ ਉਨ੍ਹਾਂ ਕੋਲ ਇਮਰਾਨ ਨੂੰ ਲੈ ਕੇ ਕੋਈ ਜਾਣਕਾਰੀ ਹੈ ਤਾਂ ਪੁਲਿਸ ਨਾਲ ਫੋਨ ਨੰਬਰ 905-453-2121 ‘ਤੇ ਸੰਪਰਕ ਕੀਤਾ ਜਾਵੇ।

Check Also

ਬਰੈਂਪਟਨ ‘ਚ ਤਾਲਾਬੰਦੀ ਜਾਰੀ

ਵਿਆਹਾਂ ਤੇ ਸਸਕਾਰ ਸਮੇਂ 10 ਤੋਂ ਵੱਧ ਵਿਅਕਤੀ ਨਹੀਂ ਹੋ ਸਕਦੇ ਸ਼ਾਮਿਲ ਟੋਰਾਂਟੋ/ਸਤਪਾਲ ਸਿੰਘ ਜੌਹਲ …