Breaking News
Home / ਜੀ.ਟੀ.ਏ. ਨਿਊਜ਼ / ਓਮੀਕਰੋਨ ਪ੍ਰਤੀ ਚਿੰਤਤ ਹਾਂ : ਜਸਟਿਨ ਟਰੂਡੋ

ਓਮੀਕਰੋਨ ਪ੍ਰਤੀ ਚਿੰਤਤ ਹਾਂ : ਜਸਟਿਨ ਟਰੂਡੋ

ਟੋਰਾਂਟੋ/ਸਤਪਾਲ ਸਿੰਘ ਜੌਹਲ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਰੋਨਾ ਵਾਇਰਸ ਦੇ ਨਵੇਂ ਰੂਪ ਓਮੀਕਰੋਨ ਪ੍ਰਤੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਰਾਜਧਾਨੀ ਓਟਵਾ ਵਿਚ ਆਖਿਆ ਕਿ ਵੱਧ ਰਹੇ ਮਰੀਜ਼ਾਂ ਦੀ ਮਿਲ ਰਹੀਆਂ ਰਿਪੋਰਟਾਂ ਤੋਂ ਸਪੱਸ਼ਟ ਹੈ ਕਿ ਆ ਰਹੇ ਦਿਨਾਂ ਅਤੇ ਹਫ਼ਤਿਆਂ (ਕ੍ਰਿਸਮਸ ਤੇ ਨਵੇਂ ਸਾਲ ਦੀਆਂ ਛੁੱਟੀਆਂ) ਦੌਰਾਨ ਲੋਕਾਂ ਨੂੰ ਸਾਵਧਾਨੀ ਵਰਤਣੀ ਹੋਵੇਗੀ। ਲੋਕਾਂ ਨੂੰ ਵੱਡੇ ਇਕੱਠਾਂ ਵਿਚ ਜਾਣ ਤੋਂ ਗੁਰੇਜ਼ ਕੀਤਾ ਜਾਣਾ ਚਾਹੀਦਾ ਹੈ। ਟਰੂਡੋ ਨੇ ਇਹ ਵੀ ਕਿਹਾ ਹੈ ਕਿ ਦੇਸ਼ ਵਾਸੀਆਂ ਨੂੰ ਸਾਇੰਸਦਾਨਾਂ ਅਤੇ ਡਾਕਟਰਾਂ ਦੀ ਸਲਾਹ ‘ਤੇ ਭਰੋਸਾ ਰੱਖਣਾ ਚਾਹੀਦਾ ਹੈ। ਕੈਨੇਡਾ ਦੀ ਮੁੱਖ ਮੈਡੀਕਲ ਅਫਸਰ ਡਾ. ਥਰੇਸਾ ਟੈਮ ਨੇ ਕਿਹਾ ਹੈ ਕਿ ਡੈਲਟਾ ਅਤੇ ਓਮੀਕਰੋਨ ਦੇ ਚੱਲ ਰਹੇ ਸਮੇਂ ਦੌਰਾਨ ਲੋਕਾਂ ਨੂੰ ਬਚਾਅ ਵਾਸਤੇ ਟੀਕੇ ਲਗਵਾ ਲੈਣਾ ਚਾਹੀਦੇ ਹਨ, ਜਿਸ ਤੋਂ 168 ਦਿਨਾਂ ਬਾਅਦ ਬੂਸਟਰ (ਤੀਸਰੇ) ਟੀਕਾ ਵੀ ਲਗਵਾ ਲੈਣਾ ਚਾਹੀਦਾ, ਜਿਸ ਲਈ 50 ਸਾਲ ਜਾਂ ਉਸ ਤੋਂ ਵੱਧ ਉਮਰ ਦੇ ਲੋਕਾਂ ਨੂੰ ਬੂਸਟਰ ਟੀਕੇ ਲੱਗਣੇ ਸ਼ੁਰੂ ਵੀ ਹੋ ਗਏ ਹਨ। ਉਨਟਾਰੀਓ ਪ੍ਰਾਂਤ ਵਿਚ ਬੀਤੇ ਕੁਝ ਦਿਨਾਂ ਤੋਂ ਰੋਜਾਨਾ ਨਵੇਂ ਕੇਸਾਂ ਦੀ ਗਿਣਤੀ 1500 ਦੇ ਆਸ-ਪਾਸ ਰਹਿ ਰਹੀ ਹੈ ਅਤੇ ਬੀਤੇ ਹਫਤਿਆਂ ਦੇ ਮੁਕਾਬਲੇ ਹਸਪਤਾਲਾਂ ‘ਚ ਵੀ ਮਰੀਜ਼ਾਂ ਦੀ ਗਿਣਤੀ ਵਧੀ ਹੈ।
ਦੂਜੀ ਡੋਜ਼ ਲੱਗਣ ਤੋਂ ਤਿੰਨ ਮਹੀਨੇ ਬਾਅਦ ਸਾਰੇ ਬਾਲਗ ਲਗਵਾ ਸਕਣਗੇ ਬੂਸਟਰ ਸ਼ੌਟ
ਓਨਟਾਰੀਓ : ਓਨਟਾਰੀਓ ਦੇ ਸਾਰੇ ਬਾਲਗ, ਜਿਨ੍ਹਾਂ ਨੂੰ ਕੋਵਿਡ-19 ਵੈਕਸੀਨ ਦੀ ਦੂਜੀ ਡੋਜ਼ ਤਿੰਨ ਮਹੀਨੇ ਪਹਿਲਾਂ ਲੱਗ ਚੁੱਕੀ ਹੈ। ਉਹ ਅਗਲੇ ਹਫਤੇ ਤੋਂ ਬੂਸਟਰ ਸ਼ੌਟ ਲਈ ਯੋਗ ਹੋਣਗੇ।
ਨਵੇਂ ਓਮਾਈਕ੍ਰੌਨ ਵੇਰੀਐਂਟ ਦੇ ਤੇਜੀ ਨਾਲ ਫੈਲਣ ਕਾਰਨ ਪ੍ਰੋਵਿੰਸ ਵੱਲੋਂ ਇਸ ਤੀਜੀ ਡੋਜ਼ ਵਿੱਚ ਤੇਜ਼ੀ ਲਿਆਂਦੀ ਜਾ ਰਹੀ ਹੈ। ਪ੍ਰੋਵਿੰਸ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਕਿ 18 ਸਾਲ ਤੇ ਇਸ ਤੋਂ ਵੱਧ ਉਮਰ ਦੇ ਵਿਅਕਤੀ 20 ਦਸੰਬਰ ਤੋਂ ਬੂਸਟਰ ਸ਼ੌਟ ਦੇ ਯੋਗ ਹੋਣਗੇ, ਬਸ਼ਰਤੇ ਉਨ੍ਹਾਂ ਦੀ ਦੂਜੀ ਡੋਜ਼ 84 ਦਿਨ ਪਹਿਲਾਂ ਲੱਗੀ ਹੋਵੇ।
ਪ੍ਰੀਮੀਅਰ ਡੱਗ ਫੋਰਡ ਨੇ ਆਖਿਆ ਕਿ ਹਰ ਕੋਈ, ਜਿਹੜਾ ਯੋਗ ਹੈ, ਇਹ ਬੂਸਟਰ ਸ਼ੌਟ ਜ਼ਰੂਰ ਲੁਆਵੇ। ਪ੍ਰੋਵਿੰਸ ਨੇ ਆਖਿਆ ਕਿ ਵੱਡੀਆਂ ਕੰਪਨੀਆਂ ਵਰਕਪਲੇਸ ਤੇ ਕਮਿਊਨਿਟੀ ਕਲੀਨਿਕਸ ਚਲਾਉਣ ਵਿੱਚ ਮਦਦ ਕਰਨਗੀਆਂ ਤੇ ਫਾਰਮੇਸੀਜ਼ 18 ਸਾਲ ਤੋਂ ਉੱਪਰ ਦੇ ਵਿਅਕਤੀਆਂ ਨੂੰ ਬੂਸਟਰ ਸ਼ੌਟ ਦੇਣੇ ਸ਼ੁਰੂ ਕਰ ਸਕਦੀਆਂ ਹਨ। ਇਸ ਤੋਂ ਇਲਾਵਾ ਪ੍ਰੋਵਿੰਸ ਵੱਲੋਂ ਬੁੱਧਵਾਰ ਨੂੰ ਹਾਲੀਡੇਅ ਟੈਸਟਿੰਗ ਪਲੈਨ ਲਾਂਚ ਕੀਤਾ ਗਿਆ। ਇਸ ਤਹਿਤ ਲਾਇਬ੍ਰੇਰੀਜ਼, ਮਾਲਜ, ਟਰਾਂਜਿਟ ਹੱਬਜ ਤੇ ਲੀਕਰ ਸਟੋਰਜ਼ ਉੱਤੇ ਦੋ ਮਿਲੀਅਨ ਰੈਪਿਡ ਟੈਸਟ ਦਾ ਟੀਚਾ ਮਿਥਿਆ ਗਿਆ।
ਪ੍ਰੋਵਿੰਸ ਭਰ ਵਿੱਚ 660 ਐਲਸੀਬੀਓ ਲੋਕੇਸ਼ਨਾਂ ਉੱਤੇ ਮੁਫਤ ਵਿੱਚ ਇਹ ਰੈਪਿਡ ਟੈਸਟਸ ਉਪਲਬਧ ਹੋਣਗੇ। ਇਸ ਸਬੰਧ ਵਿੱਚ ਪ੍ਰੀਮੀਅਰ ਫੋਰਡ ਨੇ ਸਿਹਤ ਮੰਤਰੀ ਕ੍ਰਿਸਟੀਨ ਐਲੀਅਟ, ਸਾਲੀਸਿਟਰ ਜਨਰਲ ਸਿਲਵੀਆ ਜੋਨਜ ਤੇ ਚੀਫ ਮੈਡੀਕਲ ਆਫੀਸਰ ਆਫ ਹੈਲਥ ਡਾ.ਕੀਰਨ ਮੂਰ ਨਾਲ ਇਹ ਐਲਾਨ ਕੀਤਾ।

 

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …