-16 C
Toronto
Friday, January 30, 2026
spot_img
Homeਜੀ.ਟੀ.ਏ. ਨਿਊਜ਼ਇਕ ਹੋਰ ਵੈਕਸੀਨ ਨੂੰ ਮਨੁੱਖੀ ਟ੍ਰਾਇਲ ਲਈ ਹੈਲਥ ਕੈਨੇਡਾ ਵੱਲੋਂ ਮਨਜ਼ੂਰੀ

ਇਕ ਹੋਰ ਵੈਕਸੀਨ ਨੂੰ ਮਨੁੱਖੀ ਟ੍ਰਾਇਲ ਲਈ ਹੈਲਥ ਕੈਨੇਡਾ ਵੱਲੋਂ ਮਨਜ਼ੂਰੀ

ਟੋਰਾਂਟੋ : ਕਰੋਨਾ ਵਾਇਰਸ ਦੇ ਚਲਦਿਆਂ ਹੈਲਥ ਕੈਨੇਡਾ ਵੱਲੋਂ ਇਕ ਹੋਰ ਕਰੋਨਾ ਵੈਕਸੀਨ ਨੂੰ ਮਨੁੱਖੀ ਟ੍ਰਾਇਲ ਲਈ ਮਨਜ਼ੂਰੀ ਦੇ ਦਿੱਤੀ ਗਈ ਹੈ। ਇਸ ਵੈਕਸੀਨ ਦੇ ਸਾਲ 2021 ਦੇ ਅੰਤ ਤੱਕ ਤਿਆਰ ਹੋਣ ਦੀ ਸੰਭਾਵਨਾ ਹੈ। ਇਸ ਵੈਕਸੀਨ ਨੂੰ ਯੂਨੀਵਰਸਿਟੀ ਆਫ ਸਸਕੈਚਵਨ ਵਿਖੇ ਵੈਕਸੀਨ ਐਂਡ ਇਨਫੈਕਸ਼ੀਅਸ ਡਜ਼ੀਜ਼ ਆਰਗੇਨਾਈਜ਼ੇਸ਼ਨ (ਵੀਡੋ) ਵੱਲੋਂ ਤਿਆਰ ਕੀਤਾ ਗਿਆ ਹੈ। ਅਸਲ ਵਿੱਚ ਵੀਡੋ ਵੱਲੋਂ ਤਿਆਰ ਕੀਤੀਆਂ ਜਾ ਰਹੀਆਂ ਦੋ ਵੈਕਸੀਨਜ਼ ਵਿੱਚੋਂ ਇਹ ਇੱਕ ਹੈ। ਵੀਡੋ ਨੇ ਆਖਿਆ ਕਿ ਉਸ ਨੂੰ ਹੈਲਥ ਕੈਨੇਡਾ ਵੱਲੋਂ ਹੈਲੀਫੈਕਸ ਸਥਿਤ ਕੈਨੇਡੀਅਨ ਸੈਂਟਰ ਫੌਰ ਵੈਕਸੀਨੌਲੋਜੀ ਰਾਹੀਂ ਕਲੀਨਿਕਲ ਟ੍ਰਾਇਲ ਦੇ ਪਹਿਲੇ ਪੜਾਅ ਲਈ ਹਰੀ ਝੰਡੀ ਮਿਲ ਗਈ ਹੈ। ਵੀਡੋ ਨੇ ਆਖਿਆ ਕਿ ਜਲਦ ਹੀ ਇਸ ਟ੍ਰਾਇਲ ਵਿੱਚ ਹਿੱਸਾ ਲੈਣ ਵਾਲਿਆਂ ਦੀ ਚੋਣ ਕਰ ਲਈ ਜਾਵੇਗੀ ਤੇ ਉਨ੍ਹਾਂ ਦੀ ਵੈਕਸੀਨੇਸ਼ਨ ਦਾ ਟ੍ਰਾਇਲ ਜਨਵਰੀ ਵਿੱਚ ਸ਼ੁਰੂ ਕੀਤਾ ਜਾਵੇਗਾ। ਵੀਡੋ ਦੇ ਡਾਇਰੈਕਟਰ ਤੇ ਸੀਈਓ ਵੋਲਕਰ ਗਰਡਟਸ ਨੇ ਇੱਕ ਬਿਆਨ ਵਿੱਚ ਆਖਿਆ ਕਿ ਜੇ ਤਿੰਨ ਪੜਾਵੀ ਟ੍ਰਾਇਲ ਸਫਲ ਰਹਿੰਦਾ ਹੈ ਤਾਂ ਵੀਡੋ ਵੈਕਸੀਨ 2021 ਦੇ ਅੰਤ ਤੱਕ ਆਮ ਲੋਕਾਂ ਉੱਤੇ ਵਰਤੋਂ ਲਈ ਤਿਆਰ ਹੋਵੇਗੀ।

RELATED ARTICLES
POPULAR POSTS